ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮਿਟਿਡ (ਬੀਬੀਆਈਐਲ) ਨੇ ਦਾਅਵਾ ਕੀਤਾ ਹੈ ਕਿ ਬੱਚਿਆਂ ਲਈ ਇਸ ਦੀ ਕੋਰੋਨਾ ਵੈਕਸੀਨ, ਕੋਵੈਕਸੀਨ ਸੁਰੱਖਿਅਤ ਅਤੇ ਇਮਿਊਨਿਟੀ ਸਮਰੱਥਾ ਵਧਾਉਣ ਵਾਲੀ ਸਿੱਧ ਹੋਈ ਹੈ। ਵੈਕਸੀਨ ਨਿਰਮਾਤਾ ਵੱਲੋਂ ਜਾਰੀ ਪ੍ਰੈਸ ਰਿਲੀਜ਼ ਦੇ ਮੁਤਾਬਕ ਸਟੱਡੀ ਨੂੰ ਸਵੀਕਾਰ ਕੀਤਾ ਗਿਆ ਹੈ ਅਤੇ ਜਰਨਲ ‘ਲੈਂਸੇਟ ਇਨਫੈਕਸ਼ਨਸ ਡਿਜ਼ੀਜ਼’ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ।
ਭਾਰਤ ਬਾਇਓਟੈਕ ਨੇ ਇਹ ਪਤਾ ਲਗਾਉਣ ਲਈ ਇੱਕ ਪੜਾਅ II/III ਮਲਟੀਸੈਂਟਰ ਸਟੱਡੀ ਕੀਤੀ ਕਿ ਇਹ 2 ਤੋਂ 18 ਸਾਲ ਦੀ ਉਮਰ ਦੇ ਸਿਹਤਮੰਦ ਬੱਚਿਆਂ ਅਤੇ ਕਿਸ਼ੋਰਾਂ ਜੇ ਇਹ ਟੀਕਾ ਲਗਾਇਆ ਜਾਂਦਾ ਹੈ ਤਾਂ ਇਹ ਉਨ੍ਹਾਂ ਲਈ ਕਿੰਨਾ ਕੁ ਸੁਰੱਖਿਅਤ ਹੋਵੇਗਾ। ਨਾਲ ਹੀ ਇਸ ਤੋਂ ਬਾਅਦ ਉਨ੍ਹਾਂ ਦਾ ਸਰੀਰ ਕਿਵੇਂ ਪ੍ਰਤੀਕਿਰਿਆ ਕਰੇਗਾ ਅਤੇ ਉਨ੍ਹਾਂ ਦੀ ਇਮਿਊਨਿਟੀ ‘ਤੇ ਇਸਦਾ ਕੀ ਪ੍ਰਭਾਵ ਹੋਵੇਗਾ?
ਇਸ ਵਿਚ ਕਿਹਾ ਗਿਆ ਹੈ ਕਿ ਜੂਨ 2021 ਤੋਂ ਸਤੰਬਰ 2021 ਦਰਮਿਆਨ ਬੱਚਿਆਂ ‘ਤੇ ਕੀਤੇ ਗਏ ਟਰਾਇਲਾਂ ਦੇ ਨਤੀਜਿਆਂ ਵਿਚ ਇਹ ਟੀਕਾ ਸੁਰੱਖਿਅਤ ਪਾਇਆ ਗਿਆ, ਇਸ ਦਾ ਸਿਹਤ ‘ਤੇ ਕੋਈ ਖਾਸ ਪ੍ਰਭਾਵ ਨਹੀਂ ਪਿਆ ਅਤੇ ਇਸ ਨਾਲ ਰੋਕ ਰੋਕੂ ਸਮਰੱਥਾ ਵਧੀ। ਇਹ ਜਾਣਕਾਰੀ ਅਕਤੂਬਰ 2021 ਵਿੱਚ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਨੂੰ ਸੌਂਪੀ ਗਈ ਸੀ। ਇਹ 6 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਐਮਰਜੈਂਸੀ ਵਰਤੋਂ ਲਈ ਮਨਜ਼ੂਰ ਕੀਤਾ ਗਿਆ ਸੀ।
ਭਾਰਤ ਬਾਇਓਟੈੱਕ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਡਾ. ਕ੍ਰਿਸ਼ਨਾ ਐਲਾ ਨੇ ਕਿਹਾ, “ਬੱਚਿਆਂ ਲਈ ਇੱਕ ਟੀਕਾ ਸੁਰੱਖਿਅਤ ਹੋਣਾ ਮਹੱਤਵਪੂਰਨ ਹੈ ਅਤੇ ਸਾਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਇਹ ਟੀਕਾ ਬੱਚਿਆਂ ਲਈ ਸੁਰੱਖਿਅਤ ਹੈ ਅਤੇ ਉਨ੍ਹਾਂ ਦੀ ਰੋਗ ਰੋਕੂ ਸਮਰੱਥਾ ਵਧਣ ਦੀ ਗੱਲ ਨੂੰ ਸਾਬਤ ਕਰਦਾ ਹੈ। ਅਸੀਂ ਬਾਲਗਾਂ ਅਤੇ ਬੱਚਿਆਂ ਲਈ ਮੁੱਢਲਾ ਟੀਕਾਕਰਨ ਅਤੇ ਬੂਸਟਰ ਖੁਰਾਕ ਵਜੋਂ ਦਿੱਤੇ ਜਾਣ ਵਾਲੇ ਸੁਰੱਖਿਅਤ ਅਤੇ ਅਸਰਦਾਰ ਕੋਵਿਡ-19 ਵੈਕਸੀਨ ਨੂੰ ਵਿਕਸਿਤ ਕਰਕੇ ਅਤੇ ਕੋਵੈਕਸੀਨ ਨੂੰ ਇੱਕ ਯੂਨੀਵਰਸਲ ਵੈਕਸੀਨ ਬਣਾ ਕੇ ਆਪਣਾ ਟੀਚਾ ਹਾਸਲ ਕੀਤਾ ਹੈ।”
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਦੱਸਣਯੋਗ ਹੈ ਕਿ ਭਾਰਤ ਵਿੱਚ ਬੱਚਿਆਂ ਨੂੰ ਦਿੱਤੀਆਂ ਗਈਆਂ 50 ਮਿਲੀਅਨ ਤੋਂ ਵੱਧ ਖੁਰਾਕਾਂ ਦੇ ਅੰਕੜਿਆਂ ਦੇ ਅਧਾਰ ‘ਤੇ, ਇਹ ਟੀਕਾ ਬਹੁਤ ਸੁਰੱਖਿਅਤ ਸਾਬਤ ਹੋਇਆ ਹੈ। ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ ਸਟੱਡੀ ਨੇ ਕੋਈ ਗੰਭੀਰ ਸਾਈਡ ਇਫੈਕਟ ਨਹੀਂ ਦਿਖਾਏ ਹਨ। ਸਾਈਡ ਇਫੈਕਟ ਦੇ ਕੁੱਲ 374 ਮਾਮਲੇ ਰਿਪੋਰਟ ਕੀਤੇ ਗਏ ਸਨ ਅਤੇ ਇਹਨਾਂ ਵਿੱਚੋਂ ਜ਼ਿਆਦਾਤਰ ਸਾਈਡਇਫੈਕਟ ਮਾਮੂਲੀ ਸਨ ਅਤੇ ਇੱਕ ਦਿਨ ਦੇ ਅੰਦਰ ਚਲੇ ਗਏ ਸਨ। ਟੀਕੇ ਵਾਲੀ ਥਾਂ ‘ਤੇ ਦਰਦ ਦੀਆਂ ਸ਼ਿਕਾਇਤਾਂ ਦੇ ਜ਼ਿਆਦਾਤਰ ਕੇਸ ਪਾਏ ਗਏ।