ਅੰਮ੍ਰਿਤਸਰ : ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਖ਼ਬਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਅੰਮ੍ਰਿਤਸਰ ਵਿੱਚ ਫਾਸਟ ਫੂਡ ਦੀ ਰੇਹੜੀ ਚਲਾਉਣ ਵਾਲੀ ਬੀ.ਕਾਮ ਪੜ੍ਹੀ-ਲਿਖੀ ਔਰਤ ਨੂੰ ਨਿਗਮ ਅਧਿਕਾਰੀ ਵੱਲੋਂ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਨਿਗਮ ਅਧਿਕਾਰੀ ਔਰਤ ਤੋਂ ਰਿਸ਼ਵਤ ਦੀ ਮੰਗ ਰਹੇ ਹਨ ਅਤੇ ਰਿਸ਼ਵਤ ਨਾ ਦੇਣ ‘ਤੇ ਔਰਤ ਨੂੰ ਰੇਹੜੀ ਲਾਉਣ ਦੀ ਇਜਾਜ਼ਤ ਨਹੀਂ ਦਿੰਦੇ। ਇਸ ਸਬੰਧੀ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਸੀਨੀਅਰ ਨੂੰ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ : ਸੁਖਬੀਰ ਦਾ CM ‘ਤੇ ਤਿੱਖਾ ਹਮਲਾ, ਬੋਲੇ- ਚੰਨੀ ਹੀ ਸੂਬੇ ਦਾ ਸਭ ਤੋਂ ਵੱਡਾ ਗੈਰ-ਕਾਨੂੰਨੀ ਕਲੋਨਾਈਜ਼ਰ
ਮਾਮਲੇ ਦਾ ਸੋ-ਮੋਟੋ ਨੋਟਿਸ ਲੈਂਦੇ ਹੋਏ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਹੁਕਮ ਦਿੱਤੇ ਹਨ ਕਿ ਦਰਜ ਕੇਸ ‘ਤੇ ਸੀਨੀਅਰ ਅਧਿਕਾਰੀ ਤੋਂ ਪੜਤਾਲ ਕਰਵਾ ਕੇ ਇਸ ਸੰਬੰਧੀ 22 ਨਵੰਬਰ ਤੱਕ ਸਟੇਟਸ ਰਿਪੋਰਟ ਭੇਜੀ ਜਾਵੇ। ਇਸ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।