80 ਫੁੱਟ ਡੂੰਘੇ ਬੋਰਵੈੱਲ ਵਿਚ ਫਸੇ ਇੰਜੀਨੀਅਰ ਸੁਰੇਸ਼ ਨੂੰ ਆਖਿਰਕਾਰ NDRF ਦੀ ਟੀਮ ਨੇ ਕੱਢ ਲਿਆ ਹੈ ਪਰ ਸੁਰੇਸ਼ ਦੀ ਮੌਤ ਹੋ ਗਈ ਹੈ। ਜਦੋਂ ਉਸ ਨੂੰ ਬਾਹਰ ਕੱਢਿਆ ਗਿਆ ਤਾਂ ਉਸ ਦੇ ਸਾਹ ਨਹੀਂ ਚੱਲ ਰਹੇ ਸਨ।
ਕਰਤਾਰਪੁਰ ਕੋਲ ਬਣ ਰਹੇ ਜੰਮੂ-ਕਟੜਾ ਨੈਸ਼ਨਲ ਹਾਈਵੇ ਦੇ ਬੋਰ ਵਿਚ ਸ਼ਨੀਵਾਰ ਨੂੰ ਡਿੱਗੇ ਸੁਰੇਸ਼ ਨੂੰ ਰੈਸਕਿਊ ਟੀਮ ਨੇ 45 ਘੰਟੇ ਬਾਅਦ ਬਾਹਰ ਕੱਢ ਲਿਆ ਹੈ। ਸੁਰੇਸ਼ ਦੀ ਬੋਰਵੈੱਲ ਦੇ ਅੰਦਰ ਹੀ ਮੌਤ ਹੋ ਚੁੱਕੀ ਸੀ। NHAI ਤੇ NDRF ਦੀ ਟੀਮ ਵੱਲੋਂ ਲਗਾਤਾਰ ਰੈਸਕਿਊ ਦਾ ਕੰਮ ਕੀਤਾ ਜਾ ਰਿਹਾ ਸੀ ਪਰ ਮਿੱਟੀ ਨਰਮ ਹੋਣ ਕਾਰਨ ਬਹੁਤ ਜ਼ਿਆਦਾ ਸਮਾਂ ਲੱਗ ਰਿਹਾ ਸੀ ਜਿਸ ਕਾਰਨ ਸੁਰੇਸ਼ ਦੀ ਬੋਰਵੈੱਲ ਵਿਚ ਹੀ ਦਮ ਘੁਟਣ ਨਾਲ ਮੌਤ ਹੋ ਗਈ।
ਦੱਸ ਦੇਈਏ ਕਿ ਪੁਲ ਬਣਾਉਣ ਲਈ ਚੱਲ ਰਹੇ ਨਿਰਮਾਣ ਕੰਮ ਵਿਚ ਜ਼ਮੀਨ ਵਿਚ ਲਗਭਗ 20 ਮੀਟਰ ਤੱਕ ਦੀ ਡੂੰਘਾਈ ਵਿਚ ਬੋਰ ਦੇ ਕੰਮ ਦੌਰਾਨ ਕੰਸਟ੍ਰਕਸ਼ਨ ਕੰਪਨੀ ਦੀ ਬੋਰਿੰਗ ਮਸ਼ੀਨ ਫਸ ਗਈ ਸੀ ਜਿਸ ਨੂੰ ਕੱਢਣ ਲਈ 2 ਤਕਨੀਕੀ ਮਾਹਿਰਾਂ ਪਵਨ ਤੇ ਸੁਰੇਸ਼ ਨੂੰ ਦਿੱਲੀ ਤੋਂ ਬੁਲਾਇਆ ਗਿਆ।ਰਾਤ ਲਗਭਗ 7 ਤੋਂ 8 ਵਜੇ ਬੋਰ ਵਿਚ ਕੰਮ ਕਰ ਰਹੇ 2 ਵਿਅਕਤੀਆਂ ਵਿਚੋਂਇਕ ਵਿਅਕਤੀ ਦੇ ਉੁਪਰ ਆਉਣ ਦੇ ਕੁਝ ਸਮੇਂ ਬਾਅਦ ਹੀ ਗੱਡੇ ਦੇ ਅੰਦਰ ਹੀ ਮਿੱਟੀ ਅਚਾਨਕ ਡਿੱਗਣ ਲੱਗੀ ਤੇ ਦੇਖਦੇ ਹੀ ਦੇਖਦੇ ਸੁਰੇਸ਼ ਯਾਦਵ ਮਿੱਟੀ ਦੇ ਹੇਠਾਂ ਦੱਬ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: