ਪੰਜਾਬ ਦੇ ਹੁਸ਼ਿਆਰਪੁਰ ਵਿੱਚ ਪਹਿਲੀ ਬਾਇਓਫਰਟੀਲਾਈਜ਼ਰ ਲੈਬ ਸ਼ੁਰੂ ਕੀਤੀ ਗਈ ਹੈ। ਅਜਿਹੇ ‘ਚ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿੱਥੇ ਇਸ ਤਰ੍ਹਾਂ ਦੀ ਲੈਬ ਸ਼ੁਰੂ ਕੀਤੀ ਗਈ ਹੈ।
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕਿਸਾਨਾਂ ਦੀ ਬਿਹਤਰੀ ਲਈ ਬਾਗਬਾਨੀ ਦੀਆਂ ਨਵੀਨਤਮ ਤਕਨੀਕਾਂ ਦਾ ਕਿਸਾਨਾਂ ਤੱਕ ਪ੍ਰਸਾਰ ਕੀਤਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਇਹ ਲੈਬ ਰਾਜ ਵਿੱਚ ਕਿਸਾਨਾਂ ਦੇ ਰਸਾਇਣਕ ਖਾਦਾਂ ਪ੍ਰਤੀ ਖਰਚੇ ਨੂੰ ਘਟਾਉਣ ਅਤੇ ਧਰਤੀ ਨੂੰ ਇਨ੍ਹਾਂ ਰਸਾਇਣਾਂ ਨਾਲ ਦੂਸ਼ਿਤ ਹੋਣ ਤੋਂ ਬਚਾਉਣ ਦਾ ਕੰਮ ਕਰੇਗੀ।
ਇਹ ਲੈਬ ਰਾਸ਼ਟਰੀ ਖੇਤੀ ਵਿਗਿਆਨ ਯੋਜਨਾ ਤਹਿਤ 2.50 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਹੈ। ਪੰਜਾਬ ਦੇ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਦੱਸਿਆ ਕਿ ਇਸ ਪ੍ਰਯੋਗਸ਼ਾਲਾ ਵਿੱਚ ਭਾਰਤ ਸਰਕਾਰ ਦੇ ਸੰਗਠਨ ਨਾਲ ਸਮਝੌਤਾ ਕਰਕੇ ਇਸ ਲੈਬਾਰਟਰੀ ਵਿੱਚ 10 ਕਿਸਮਾਂ ਦੀਆਂ ਜੈਵਿਕ ਖਾਦਾਂ (ਜਿਵੇਂ ਕਿ ਐਜ਼ੋਟੋਬੈਕਟਰ ਕੈਰੀਅਰ ਅਧਾਰਤ, ਪੀ.ਐਸ.ਬੀ. ਕੈਰੀਅਰ ਅਧਾਰਤ, ਅਜ਼ੋਟੋਬੈਕਟਰ ਤਰਲ ਫਾਰਮੂਲੇਸ਼ਨ, ਪੀ.ਐਸ.ਬੀ. ਤਰਲ ਫਾਰਮੂਲੇਸ਼ਨ, ਪੋਟਾਸ਼ੀਅਮ ਘੁਲਣਸ਼ੀਲ ਬੈਕਟੀਰੀਆ (ਜ਼ੈੱਡਐੱਸਬੀ) ਲਿਕਵਿਡ ਫਾਰਮੂਲੇਸ਼ਨ, ਐੱਨ.ਪੀ.ਕੇ., ਐੱਮ. ਫੰਗੀ, ਆਈ.ਆਰ.ਆਈ. ਕੰਪੋਸਟ ਇਨੋਕੁਲੈਂਟ, ਟ੍ਰਾਈਕੋਡਰਮਾ ਵਿਰਡੀ) ਤਿਆਰ ਕੀਤੀ ਜਾਏਗੀ।
ਇਹ ਵੀ ਪੜ੍ਹੋ : ਨਿੱਕੀ ਜਿਹੀ ਗੱਲ ‘ਤੇ ਬੇਰਹਿਮ ਜ਼ਮੀਂਦਾਰ ਨੇ ਬੁਰੀ ਤਰ੍ਹਾਂ ਡੰਡੇ ਨਾਲ ਕੁੱਟਿਆ ਬੱਚਾ, ਵੀਡੀਓ ਵਾਇਰਲ
ਇਹ ਖਾਦ ਕਿਸਾਨਾਂ ਨੂੰ ਘੱਟ ਕੀਮਤ ‘ਤੇ ਉਪਲਬਧ ਹੋਵੇਗੀ ਅਤੇ ਹਰ ਜ਼ਿਲ੍ਹੇ ਵਿੱਚ ਉਪਲਬਧ ਹੋਵੇਗੀ। ਇਸ ਦੇ ਨਾਲ ਹੀ ਖੇਤੀ ਲਈ ਲੋੜੀਂਦੀ ਤਕਨੀਕ ਵੀ ਮੁਹੱਈਆ ਕਰਵਾਈ ਜਾਵੇਗੀ। ਇਸ ਅਤਿ-ਆਧੁਨਿਕ ਪ੍ਰਯੋਗਸ਼ਾਲਾ ਤੋਂ ਤਿਆਰ ਜੈਵਿਕ ਖਾਦਾਂ ਦੀ ਵਰਤੋਂ ਕਰਕੇ ਰਸਾਇਣਕ ਖਾਦਾਂ ਦੀ ਵਰਤੋਂ ਵਿੱਚ 15-20 ਫੀਸਦੀ ਤੱਕ ਦੀ ਕਮੀ ਕੀਤੀ ਜਾ ਸਕਦੀ ਹੈ, ਜਿਸ ਨਾਲ ਸਿੱਧੇ ਤੌਰ ‘ਤੇ ਕਿਸਾਨ ਜਾਂ ਜ਼ਿਮੀਂਦਾਰ ਦੀ ਆਮਦਨ ਵਿੱਚ ਵਾਧਾ ਹੋਵੇਗਾ।
ਪੰਜਾਬ ਰਾਜ ਭਾਰਤ ਦਾ ਪਹਿਲਾ ਸੂਬਾ ਬਣ ਗਿਆ ਹੈ, ਜਿਸ ਵੱਲੋਂ ਸੂਬੇ ਦੀ ਮਿੱਟੀ, ਪਾਣੀ ਅਤੇ ਹਵਾ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਇਸ ਅਤਿ-ਆਧੁਨਿਕ ਬਾਇਓਫਰਟੀਲਾਈਜ਼ਰ ਲੈਬਾਰਟਰੀ ਦੀ ਸਥਾਪਨਾ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: