ਪਾਕਿਸਤਾਨ ਵਿਚ ਹਿੰਦੂ ਲੜਕੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਕੇ ਮੁਸਲਿਮ ਲੜਕਿਆਂ ਨਾਲ ਵਿਆਹ ਕਰਾਏ ਜਾਣ ਦੀਆਂ ਘਟਨਾਵਾਂ ਵਧ ਰਹੀਆਂ ਹਨ। ਹੁਣੇ ਜਿਹੇਇਕ ਮਾਮਲਾ ਸਿੰਧ ਸੂਬੇ ਤੋਂ ਸਾਹਮਣੇ ਆਇਆ ਸੀ ਜਿਥੇ 14 ਸਾਲਾ ਹਿੰਦੂ ਲੜਕੀ ਨੂੰ ਅਗਵਾ ਕਰਕੇ ਉਸ ਦਾ ਜਬਰਨ ਧਰਮ ਪਰਿਵਰਤਨ ਕਰਾ ਦਿੱਤਾ ਗਿਆ ਤੇ ਮੁਸਲਿਮ ਵਿਅਕਤੀ ਨਾਲ ਵਿਆਹ ਕਰਵਾ ਦਿੱਤਾ ਗਿਆ।
ਇਸ ਮਾਮਲੇ ਵਿਚ ਇਕ ਜ਼ਿਲ੍ਹਾ ਅਦਾਲਤ ਨੇ ਬੱਚੀ ਨੂੰ ਮਾਤਾ-ਪਿਤਾ ਨਾਲ ਭੇਜਣ ਤੋਂ ਇਨਕਾਰ ਕਰ ਦਿੱਤਾ। ਕਿਹਾ ਜਾ ਰਿਹਾ ਹੈ ਕਿ ਬੱਚੀ ਆਪਣੇ ਮਾਤਾ-ਪਿਤਾ ਨਾਲ ਜਾਣਾ ਚਾਹੁੰਦੀ ਸੀ, ਫਿਰ ਵੀ ਅਦਾਲਤ ਨੇ ਇਹ ਫੈਸਲਾ ਲਿਆ। ਜਸਟਿਸ ਨੇ ਕਿਹਾ ਕਿ ਬਿਆਨ ਦਿੰਦੇ ਸਮੇਂ ਲੜਕੀ ਦਬਾਅ ਵਿਚ ਲੱਗ ਰਹੀ ਸੀ। ਇਸ ਲਈ ਉਸ ਨੂੰ ਸ਼ੈਲਟਰ ਹੋਮ ਭੇਜ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਦੱਖਣੀ ਸਿੰਧ ਸੂਬੇ ਦੇ ਬੇਨਜੀਰਾਬਾਦ ਜ਼ਿਲ੍ਹੇ ਵਿਚ 2 ਜੂਨ ਨੂੰ ਇਕ 14 ਸਾਲਾ ਬੱਚੀ ਦਾ ਉਸ ਦੇ ਟੀਚਰ ਨੇ ਆਪਣੇ ਸਹਿਯੋਗੀਆਂ ਦੀ ਮਦਦ ਨਾਲ ਅਗਵਾ ਕਰ ਲਿਆ ਸੀ। ਘਟਨੀ ਬੱਚੀ ਦੀ ਮਾਂ ਦੇ ਸਾਹਮਣੇ ਹੋਈ ਸੀ। ਉਸ ਦੇ ਪਿਤਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਬੱਚੀ ਨੂੰ ਬੰਦੂਕ ਦੀ ਨੋਕ ‘ਤੇ ਅਗਵਾ ਕੀਤਾ ਗਿਆ। ਫਿਰ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸਾਹਮਣੇ ਆਈ ਸੀ ਜਿਸ ਵਿਚ ਲੜਕੀ ਇਹ ਕਹਿੰਦੇ ਹੋਏ ਦਿਖਾਈ ਦਿੱਤੀ ਕਿ ਉਸ ਨੇ ਇਸਲਾਮ ਧਰਮ ਅਪਣਾ ਲਿਆ ਹੈ ਤੇ ਇਕ ਮੁਸਲਿਮ ਵਿਅਕਤੀ ਨਾਲ ਵਿਆਹ ਕਰ ਲਿਆ ਹੈ। ਹਾਲਾਂਕਿ ਬੱਚੀ ਦੇ ਮਾਤਾ-ਪਿਤਾ ਦਾ ਕਹਿਣਾ ਸੀ ਕਿ ਉਹ ਨਾਬਾਲਗ ਹੈ, ਉਸ ਤੋਂ ਜਬਰਨ ਇਹ ਸਾਰਾ ਕੁਝ ਕਰਵਾਇਆ ਗਿਆ ਹੈ।
ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਾਫੀ ਬਵਾਲ ਮਚਿਆ ਸੀ। ਪੁਲਿਸ ਨੇ ਸਥਿਤੀ ਨੂੰ ਦੇਖਦੇ ਹੋਏ ਸਖਤੀ ਦਿਖਾਈ ਤੇ 5 ਦਿਨ ਵਿਚ ਜ਼ਿਲ੍ਹੇ ਦੇ ਇਕ ਘਰ ਤੋਂ ਬੱਚੀ ਨੂੰ ਬਰਾਮਦ ਕਰ ਲਿਆ। ਬੱਚੀ ਨੂੰ ਲਰਕਾਨਾ ਦੀ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਜਿਥੇ ਉਸ ਨੇ ਆਪਣ ਬਿਆਨ ਵਿਚ ਦੱਸਿਆ ਕਿ ਉਸ ਦਾ ਅਗਵਾ ਕਰ ਲਿਆ ਗਿਆ ਸੀ ਤੇ ਜ਼ਬਰਦਸਤੀ ਧਰਮ ਪਰਿਵਰਤਨ ਕਰਾਇਆ। ਬੱਚੀ ਨੇ ਆਪਣੇ ਮਾਤਾ-ਪਿਤਾ ਨਾਲ ਜਾਣ ਦੀ ਇੱਛਾ ਪ੍ਰਗਟਾਈ ਸੀ। ਜਸਟਿਸ ਨੇ ਇਹ ਕਹਿੰਦੇ ਹੋਏ 12 ਜੂਨ ਤੱਕ ਸੁਣਵਾਈ ਮੁਲਤਵੀ ਕਰ ਦਿੱਤੀ ਕਿ ਬੱਚੀ ਬਿਆਨ ਦਿੰਦੇ ਸਮੇਂ ਦਬਾਅ ਵਿਚ ਦਿਖੀ।
ਇਹ ਵੀ ਪੜ੍ਹੋ : ਦੋ ਦਿਨ ਦੇ ਬੱਚੇ ਲਈ ਜੰਗ ਦਾ ਮੈਦਾਨ ਬਣਿਆ ਸਿਵਲ ਹਸਪਤਾਲ, ਦੋ ਧਿਰਾਂ ‘ਚ ਚੱਲੇ ਇੱਟਾਂ-ਰੋੜੇ
ਬੱਚੀ ਦੀ ਮਾਂ ਨੇ ਦੱਸਿਆ ਕਿ ਉਸ ਦੀ ਧੀ ਘਰ ‘ਤੇ ਟਿਊਸ਼ਨ ਪੜ੍ਹਦੀ ਸੀ। ਕੁਝ ਦਿਨ ਪਹਿਲਾਂ ਹੀ ਟੀਚਰ ਨੇ ਬੱਚੀ ਨੂੰ ਕਿਹਾ ਸੀ ਕਿ ਉਸ ਨੂੰ ਇਕ ਲੱਖ ਰੁਪਏ ਦੇ ਕਰਜ਼ ਦੀ ਲੋੜ ਹੈ। ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਟੀਚਰ ਨੂੰ ਕਿਹਾ ਕਿ ਬੱਚੀ ਤੋਂ ਇਸ ਤਰ੍ਹਾਂ ਦੇ ਮਾਮਲਿਆਂ ‘ਤੇ ਚਰਚਾ ਨਾ ਕਰਨ। ਇਸ ‘ਤੇ ਉਹ ਬਿਨਾਂ ਕਹੇ ਕੁਝ ਚਲਾ ਗਿਆ ਸੀ ਪਰ ਇਕ ਦਿਨ ਬਾਅਦ ਕੁਝ ਲੋਕਾਂ ਨਾਲ ਪਰਤਿਆ ਤੇ ਜ਼ਬਰਦਸਤੀ ਬੱਚੀ ਨੂੰ ਬੰਦੂਕ ਦੀ ਨੋਕ ‘ਤੇ ਲੈ ਗਿਆ। ਪੀੜਤਾ ਦੀ ਮਾਂ ਨੇ ਕਿਹਾ ਕਿ ਪੈਸੇ ਲੈ ਲਓ ਪਰ ਮੇਰੀ ਕੁੜੀ ਨੂੰ ਛੱਡ ਦਿਓ ਪਰ ਉਸ ਨੇ ਇਕ ਨਹੀਂ ਸੁਣੀ।
ਪਿਤਾ ਨੇ ਦੱਸਿਆ ਕਿ ਮੁਲਜ਼ਮ ਨੇ ਜੋ ਵੀ ਦਸਤਾਵੇਜ਼ ਪੇਸ਼ ਕੀਤੇ ਸਨ, ਸਾਰੇ ਫਰਜ਼ੀ ਨਿਕਲੇ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਜਦੋਂ ਲੜਕੀ 14 ਸਾਲ ਦੀ ਹੈ ਤਾਂ ਸਰਕਾਰੀ ਅਧਿਕਾਰੀ ਅਜਿਹੇ ਦਸਤਾਵੇਜ਼ਾਂ ‘ਤੇ ਮੋਹਰ ਕਿਵੇਂ ਲਗਾ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: