ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲਾ ਵਿੱਚ ਪੰਜਾਬ ਪੁਲਿਸ ਨੂੰ ਖਰੜ ਕੋਰਟ ਨੇ ਝਾੜ ਪਾਈ ਹੈ। ਅਦਾਲਤ ਨੇ ਫੋਰੈਂਸਿਕ ਰਿਪੋਰਟ ਵਿੱਚ ਦੇਰੀ ਲਈ ਪੁਲਿਸ ਦੀ ਖੂਬ ਖਿਚਾਈ ਕੀਤੀ, ਜਿਸ ਤੋਂ ਬਾਅਦ ਦੋਸ਼ੀ ਵਿਦਿਆਰਥੀ ਅਤੇ ਦੋ ਨੌਜਵਾਨਾਂ ਦਾ ਪੁਲਿਸ ਰਿਮਾਂਡ ਨਹੀਂ ਦਿੱਤਾ ਗਿਆ। ਇਸ ਦੇ ਨਾਲ ਹੀ ਫੌਜੀ ਦਾ 2 ਦਿਨ ਦਾ ਰਿਮਾਂਡ ਮਿਲਿਆ ਹੈ, ਜਿਸ ‘ਚ ਮੋਹਾਲੀ ਪੁਲਸ ਹੁਣ ਉਸ ਨੂੰ ਜੰਮੂ ਸਥਿਤ ਉਸ ਦੇ ਘਰ ਲੈ ਜਾਵੇਗੀ। ਪੁਲਿਸ ਨੂੰ ਸ਼ੱਕ ਸੀ ਕਿ ਵਿਦਿਆਰਥਣਾਂ ਦੀਆਂ ਅਸ਼ਲੀਲ ਵੀਡੀਓਜ਼ ਵਿੱਚ ਕੋਈ ਗੈਜੇਟ ਸਟੋਰ ਹੋ ਸਕਦਾ ਹੈ।
ਮੁਹਾਲੀ ਪੁਲਿਸ ਨੇ ਮੁਲਜ਼ਮ ਵਿਦਿਆਰਥਣ, ਉਸ ਦੇ ਪ੍ਰੇਮੀ ਸੰਨੀ ਮਹਿਤਾ ਅਤੇ ਰੰਕਜ ਵਰਮਾ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਇਨ੍ਹਾਂ ਦਾ ਪਹਿਲਾਂ ਹੀ 12 ਦਿਨ ਦਾ ਰਿਮਾਂਡ ਮਿਲ ਚੁੱਕਾ ਹੈ। ਪੁਲਿਸ ਨੇ ਅਦਾਲਤ ਤੋਂ ਤਿੰਨਾਂ ਦਾ ਤਿੰਨ ਦਿਨ ਦਾ ਹੋਰ ਰਿਮਾਂਡ ਮੰਗਿਆ ਹੈ। ਜਦੋਂ ਅਦਾਲਤ ਨੇ ਕਾਰਨ ਪੁੱਛਿਆ ਤਾਂ ਪੁਲਿਸ ਨੇ ਫੋਰੈਂਸਿਕ (ਸੀਐਫਐਸਐਲ) ਰਿਪੋਰਟ ਦੀ ਦਲੀਲ ਦਿੱਤੀ। ਪੁਲਿਸ ਨੇ ਕਿਹਾ ਕਿ ਰਿਪੋਰਟ ਆਉਣੀ ਬਾਕੀ ਹੈ ਅਤੇ ਉਨ੍ਹਾਂ ਨੇ ਮੁਲਜ਼ਮਾਂ ਦੀ ਭੂਮਿਕਾ ਬਾਰੇ ਹੋਰ ਪੁੱਛਗਿੱਛ ਕਰਨੀ ਹੈ। ਇਸ ‘ਤੇ ਅਦਾਲਤ ਨੇ ਪੁੱਛਿਆ ਕਿ ਇਹ ਰਿਪੋਰਟ ਹੁਣ ਤੱਕ ਕਿਉਂ ਨਹੀਂ ਆਈ। ਅਦਾਲਤ ਨੇ ਉਨ੍ਹਾਂ ਦਾ ਰਿਮਾਂਡ ਮਨਜ਼ੂਰ ਨਹੀਂ ਕੀਤਾ। ਤਿੰਨਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਕੇਦਾਰਨਾਥ ‘ਚ ਬਰਫ਼ ਖਿਸਕਣ ਮਗਰੋਂ ਭੂਚਾਲ ਦੇ ਝਟਕਿਆਂ ਨਾਲ ਦਹਿਲਿਆ ਉਤਰਾਖੰਡ, ਲੋਕਾਂ ‘ਚ ਦਹਿਸ਼ਤ
ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲੇ ‘ਚ ਹੁਣ ਪੂਰੀ ਜਾਂਚ ਦੋਸ਼ੀ ਫੌਜੀ ਜਵਾਨ ਸੰਜੀਵ ਸਿੰਘ ‘ਤੇ ਘੁੰਮ ਰਹੀ ਹੈ। ਪੁਲਿਸ ਨੇ ਉਸ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਇਸ ਦੌਰਾਨ ਪੁਲਿਸ ਉਸ ਨੂੰ ਜੰਮੂ ਸਥਿਤ ਉਸ ਦੇ ਘਰ ਲੈ ਜਾਵੇਗੀ। ਉੱਥੇ ਉਸ ਦੇ ਗੈਜੇਟਸ ਦੀ ਜਾਂਚ ਕੀਤੀ ਜਾਵੇਗੀ। ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਸ ਨੇ ਆਪਣੇ ਕੋਲ ਕੋਈ ਅਸ਼ਲੀਲ ਵੀਡੀਓ ਸਟੋਰ ਕਰਕੇ ਰੱਖੀ ਹੈ ਜਾਂ ਨਹੀਂ।
ਹਿਮਾਚਲ ਦੇ ਸ਼ਿਮਲਾ ਤੋਂ ਫੜੇ ਗਏ ਰੰਕਜ ਵਰਮਾ ਦੇ ਵਕੀਲ ਜ਼ਮਾਨਤ ਲਈ ਮੁੜ ਅਦਾਲਤ ਪਹੁੰਚੇ ਹਨ। ਉਸ ਨੇ ਖਰੜ ਅਦਾਲਤ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕਰਕੇ ਰੰਕਜ ਨੂੰ ਬੇਕਸੂਰ ਕਰਾਰ ਦਿੱਤਾ ਹੈ। ਇਸ ਤੋਂ ਪਹਿਲਾਂ ਉਸ ਨੇ ਨਵੇਂ ਤੱਥ ਜੋੜਨ ਦੀ ਗੱਲ ਕਹਿ ਕੇ ਜ਼ਮਾਨਤ ਦੀ ਅਰਜ਼ੀ ਵਾਪਸ ਲੈ ਲਈ। ਉਸ ਦਾ ਦਾਅਵਾ ਹੈ ਕਿ ਸਿਰਫ ਰੰਕਜ ਦੀ ਫੋਟੋ ਦੀ ਹੀ ਦੁਰਵਰਤੋਂ ਕੀਤੀ ਗਈ ਹੈ। ਉਸ ਦਾ ਇਸ ਵੀਡੀਓ ਲੀਕ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਚੰਡੀਗੜ੍ਹ ਯੂਨੀਵਰਸਿਟੀ ਦੇ ਨਾਜ਼ੁਕ ਮਾਮਲੇ ਵਿੱਚ ਹੁਣ ਤੱਕ ਪੁਲੀਸ ਮੁਲਜ਼ਮਾਂ ਦੀਆਂ ਕੜੀਆਂ ਨਹੀਂ ਜੋੜ ਸਕੀ। ਮੁਲਜ਼ਮ ਵਿਦਿਆਰਥਣ, ਸੰਨੀ ਮਹਿਤਾ, ਰੰਕਜ ਵਰਮਾ ਅਤੇ ਫ਼ੌਜੀ ਸੰਜੀਵ ਸਿੰਘ ਬਾਰੇ ਪੁਲਿਸ ਕੁਝ ਵੀ ਨਹੀਂ ਦੱਸ ਸਕੀ ਕਿ ਇਨ੍ਹਾਂ ਦੇ ਆਪਸ ਵਿੱਚ ਕੀ ਸਬੰਧ ਹਨ।