ਕੋਰੋਨਾ ਵਾਇਰਸ ਵਾਇਰਸ ਖਿਲਾਫ 12 ਤੋਂ 14 ਸਾਲ ਦੇ ਬੱਚਿਆਂ ਦਾ ਟੀਕਾਕਰਨ 16 ਮਾਰਚ ਤੋਂ ਸ਼ੁਰੂ ਹੋਵੇਗਾ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਇਹ ਜਾਣਕਾਰੀ ਦਿੱਤੀ। ਦੇਸ਼ ਵਿਚ 15-18 ਸਾਲ ਦੀ ਉਮਰ ਦੇ ਲੋਕਾਂ ਦਾ ਟੀਕਾਕਰਨ ਲਗਭਗ ਪੂਰਾ ਹੋ ਚੁੱਕਾ ਹੈ ਜਿਸ ਤੋਂ ਬਾਅਦ ਹੁਣ 12-14 ਉਮਰ ਵਰਗ ਦੇ ਬੱਚਿਆਂ ਦਾ ਟੀਕਾਕਰਨ ਸ਼ੁਰੂ ਹੋਵੇਗਾ। ਨਾਲ ਹੀ 60 ਤੋਂ ਵੱਧ ਉਮਰ ਦੇ ਲੋਕਾਂ ਨੂੰ ਬੂਸਟਰ ਡੋਜ਼ ਦਿੱਤੀ ਜਾਵੇਗੀ। ਪਹਿਲਾਂ ਇਸ ਉਮਰ ਵਰਗ ਦੇ ਗੰਭੀਰ ਬੀਮਾਰੀ ਤੋਂ ਪੀੜਤ ਲੋਕਾਂ ਨੂੰ ਇਹ ਖੁਰਾਕ ਦਿੱਤੀ ਜਾ ਰਹੀ ਸੀ।
ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ 2008, 2009 ਤੇ 2019 ਵਿਚ ਪੈਦਾ ਹੋਏ ਜਾਂ ਜੋ ਪਹਿਲਾਂ ਤੋਂ ਹੀ 12 ਸਾਲ ਤੋਂ ਵੱਧ ਦੀ ਉਮਰ ਦੇ ਹਨ, ਉਨ੍ਹਾਂ ਨੂੰ 16 ਮਾਰਚ ਤੋਂ ਕੋਵਿਡ ਦੇ ਟੀਕੇ ਲਗਾਏ ਜਾਣਗੇ। ਮਾਂਡਵੀਆ ਨੇ ਇੱਕ ਟਵੀਟ ਵਿਚ ਕਿਹਾ ਕਿ ਬੱਚੇ ਸੁਰੱਖਿਅਤ ਹਨ ਤਾਂ ਦੇਸ਼ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਹ ਦੱਸਦੇ ਹੋਏ ਖੁਸ਼ੀ ਹੈ ਕਿ 16 ਮਾਰਚ ਤੋਂ 12 ਤੋਂ 13 ਤੇ 13 ਤੋਂ 14 ਉਮਰ ਵਰਗ ਦੇ ਬੱਚਿਆਂ ਦਾ ਕੋਵਿਡ ਟੀਕਾਕਰਨ ਸ਼ੁਰੂ ਹੋ ਰਿਹਾ ਹੈ ਤੇ ਨਾਲ ਹੀ 60 ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਹੁਣ ਪ੍ਰਿਕਾਸ਼ਨ ਡੋਜ਼ ਲਗਾ ਸਕਣਗੇ। ਮੇਰਾ ਬੱਚਿਆਂ ਦੇ ਮਾਪਿਆਂ ਤੇ 60+ ਉਮਰ ਵਰਗ ਦੇ ਲੋਕਾਂ ਨੂੰ ਅਪੀਲ ਹੈ ਕਿ ਵੈਕਸੀਨ ਜ਼ਰੂਰ ਲਗਵਾਉਣ।
ਟੀਕਾਕਰਨ ‘ਤੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ ਨੇ ਹੈਦਰਾਬਾਦ ਸਥਿਤ ਬਾਇਲਾਜੀਕਲ ਈ ਨੂੰ 12-14 ਉਮਰ ਵਰਗ ਦੇ ਲੋਕਾਂ ਨੂੰ ਇਸ ਦੇ ਕੋਰਬੀਵੈਕਸ ਵੈਕਸੀਨ ਲਗਾਉਣ ਲਈ ਆਪਣੀ ਸਿਫਾਰਸ਼ ਦਿੱਤੀ ਹੈ। ਭਾਰਤ ਵਿਚ 12 ਤੋਂ 14 ਉਮਰ ਵਰਗ ਦੇ ਬੱਚਿਆਂ ਨੂੰ ਬਾਇਓਲਾਜੀਕਲ ਈ ਦਾ ਕੋਰਬੀਵੈਕਸ ਟੀਕਾ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਹ ਵੀ ਪੜ੍ਹੋ : ਪੰਜਾਬ ‘ਚ ਕਰਾਰੀ ਹਾਰ ‘ਤੇ ਮੰਥਨ, ਹਰੀਸ਼ ਚੌਧਰੀ ਨੇ ਸੱਦੀ ਮਾਲਵਾ ਦੇ ਉਮੀਦਵਾਰਾਂ ਦੀ ਮੀਟਿੰਗ, ਹੋਣਗੇ ਵੱਡੇ ਫ਼ੈਸਲੇ!
ਭਾਰਤ ਨੇ 3 ਜਨਵਰੀ ਤੋਂ 15-18 ਉਮਰ ਵਰਗ ਦਾ ਟੀਕਾਕਰਨ ਸ਼ੁਰੂ ਕੀਤਾ ਸੀ। ਹੁਣ ਤੱਕ ਬੱਚਿਆਂ ਨੂੰ ਭਾਰਤ ਬਾਇਓਟੈਕ ਦੇ ਕੋਵੈਕਸੀਨ ਸ਼ਾਟਸ ਦਿੱਤੇ ਜਾਂਦੇ ਸਨ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ 15 ਤੋਂ 18 ਸਾਲ ਦੇ ਵਿਚ ਦੇ 3,37,70,605 ਬੱਚਿਆਂ ਨੂੰ ਦੂਜੀ ਖੁਰਾਕ ਮਿਲੀ ਹੈ।