ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਮੈਂਬਰ ਅਤੇ ਚੰਡੀਗੜ੍ਹ ਦੀ ਕ੍ਰਿਕਟਰ ਤਾਨੀਆ ਭਾਟੀਆ ਦਾ ਬੈਗ ਲਾਰਡਜ਼ (ਲੰਡਨ) ਵਿਖੇ ਚੋਰੀ ਹੋ ਗਿਆ। ਉਹ ਇੱਥੇ ਇੱਕ ਹੋਟਲ ਵਿੱਚ ਠਹਿਰੀ ਹੋਈ ਸੀ। ਤਾਨੀਆ ਦੇ ਰਿਸ਼ਤੇਦਾਰਾਂ ਮੁਤਾਬਕ ਬੈਗ ‘ਚ ਕਰੀਬ 10 ਲੱਖ ਰੁਪਏ ਦਾ ਸਾਮਾਨ ਅਤੇ ਕਈ ਜ਼ਰੂਰੀ ਦਸਤਾਵੇਜ਼ ਸਨ। ਸੂਚਨਾ ਮਿਲਣ ‘ਤੇ ਪਹੁੰਚੀ ਲੰਡਨ ਪੁਲਿਸ ਨੇ ਅਣਪਛਾਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਸੀਸੀਟੀਵੀ ਕੈਮਰੇ ਦੀ ਜਾਂਚ ਵਿੱਚ ਇੱਕ ਵਿਅਕਤੀ ਕਮਰੇ ਵਿੱਚੋਂ ਬੈਗ ਚੁੱਕਦਾ ਹੋਇਆ ਨਜ਼ਰ ਆ ਰਿਹਾ ਹੈ। ਤਾਨੀਆ ਨੇ ਟਵੀਟ ਕਰਕੇ ਇਸ ਪੂਰੀ ਘਟਨਾ ‘ਤੇ ਦੁੱਖ ਜ਼ਾਹਿਰ ਕੀਤਾ ਅਤੇ ਆਪਣੇ ਦੌਰੇ ਨੂੰ ਦੁਖਦ ਦੱਸਿਆ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਟੀਮ ਵਨ ਡੇ ਕ੍ਰਿਕਟ ਸੀਰੀਜ਼ ਖੇਡਣ ਲਈ ਇੰਗਲੈਂਡ ਗਈ ਸੀ। ਤਾਨੀਆ ਦੀ ਮਾਂ ਸਪਨਾ ਭਾਟੀਆ ਨੇ ਦੱਸਿਆ ਕਿ ਭਾਰਤੀ ਟੀਮ ਸੀਰੀਜ਼ ਜਿੱਤ ਕੇ ਸੋਮਵਾਰ ਨੂੰ ਭਾਰਤ ਪਰਤ ਆਈ ਹੈ।
ਉਸ ਨੇ ਦੱਸਿਆ ਕਿ ਜਦੋਂ ਤਾਨੀਆ ਲਾਰਡਜ਼ ਹੋਟਲ ਤੋਂ ਆਪਣਾ ਸਾਮਾਨ ਬਾਹਰ ਕੱਢ ਰਹੀ ਸੀ ਤਾਂ ਉਸ ਨੇ ਆਪਣੇ ਦੋ ਬ੍ਰੀਫਕੇਸ ਕਮਰੇ ‘ਚੋਂ ਬਾਹਰ ਕੱਢ ਕੇ ਰਿਸੈਪਸ਼ਨ ‘ਤੇ ਰੱਖ ਲਏ। ਇਸ ਦੌਰਾਨ ਉਸ ਨੂੰ ਯਾਦ ਆਇਆ ਕਿ ਕਮਰੇ ਵਿਚ ਹੀ ਇਕ ਛੋਟਾ ਜਿਹਾ ਬੈਗ ਰਹਿ ਗਿਆ ਸੀ। ਰਿਸੈਪਸ਼ਨ ‘ਤੇ ਆਪਣਾ ਸਾਮਾਨ ਛੱਡ ਕੇ ਜਦੋਂ ਉਹ ਕਮਰੇ ‘ਚ ਪਹੁੰਚੀ ਤਾਂ ਦੇਖਿਆ ਕਿ ਉਥੇ ਕੋਈ ਬੈਗ ਨਹੀਂ ਸੀ। ਕਾਫੀ ਲੱਭਣ ਤੋਂ ਬਾਅਦ ਜਦੋਂ ਬੈਗ ਨਾ ਮਿਲਿਆ ਤਾਂ ਉਸ ਨੇ ਹੋਟਲ ਸਟਾਫ ਨੂੰ ਸੂਚਿਤ ਕੀਤਾ।
ਹੋਟਲ ਸਟਾਫ ਨੇ ਵੀ ਕਾਫੀ ਲੱਭਿਆ ਪਰ ਬੈਗ ਨਹੀਂ ਮਿਲਿਆ। ਇਸ ਦੌਰਾਨ ਤਾਨੀਆ ਨੇ ਤੁਰੰਤ ਆਪਣੇ ਪਿਤਾ ਸੰਜੇ ਭਾਟੀਆ ਨੂੰ ਫੋਨ ‘ਤੇ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਬੈਂਕ ਦੇ ਡੈਬਿਟ/ਕ੍ਰੈਡਿਟ ਕਾਰਡ ਨੂੰ ਲਾਕ ਕਰਨ ਲਈ ਕਿਹਾ। ਉਦੋਂ ਤੱਕ ਹੋਟਲ ਪ੍ਰਬੰਧਕਾਂ ਨੇ ਪੁਲਿਸ ਨੂੰ ਬੁਲਾ ਲਿਆ ਸੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਹੋਟਲ ਦੇ ਸੀਸੀਟੀਵੀ ਕੈਮਰੇ ਦੇਖੇ। ਪਤਾ ਲੱਗਾ ਕਿ ਕਮਰੇ ਦਾ ਦਰਵਾਜ਼ਾ ਥੋੜ੍ਹਾ ਖੁੱਲ੍ਹਾ ਸੀ। ਇਸ ਦੌਰਾਨ ਇਕ ਵਿਅਕਤੀ ਕਮਰੇ ਦੇ ਅੰਦਰ ਗਿਆ ਅਤੇ ਕੁਝ ਦੇਰ ਬਾਅਦ ਬੈਗ ਲੈ ਕੇ ਬਾਹਰ ਆਉਂਦਾ ਦੇਖਿਆ ਗਿਆ। ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : CU ਵੀਡੀਓ ਕਾਂਡ ‘ਚ ਵੱਡਾ ਖੁਲਾਸਾ, ਵੀਡੀਓ ਬਣਾਉਣ ਵਾਲੀ ਕੁੜੀ ਫੌਜ ਦੇ ਜਵਾਨ ਨੂੰ ਕਰ ਰਹੀ ਸੀ ਡੇਟ
ਸਪਨਾ ਭਾਟੀਆ ਨੇ ਦੱਸਿਆ ਕਿ ਬੈਗ ਤੋਂ ਇਲਾਵਾ ਤਾਨੀਆ ਦਾ ਪਾਸਪੋਰਟ ਅਤੇ ਘੜੀ ਵੀ ਕਮਰੇ ਵਿਚ ਰਹਿ ਗਈ ਸੀ। ਚੋਰ ਨੇ ਪਾਸਪੋਰਟ ਉਪਰ ਰਖੀ ਘੜੀ ਲੈਲਈ ਜਦਕਿ ਪਾਸਪੋਰਟ ਉਥੇ ਛੱਡ ਦਿੱਤਾ। ਕੋਲ ਹੀ ਹੈਂਡਬੈਕ ਰਖਿਆ ਸੀ ਉਸ ਨੂੰ ਵੀ ਚੋਰ ਲੈ ਗਿਆ। ਇਸ ਦੌਰਾਨ ਚੋਰ ਘਬਰਾਹਟ ਵਿੱਚ ਆਪਣਾ ਮੋਬਾਈਲ ਮੌਕੇ ’ਤੇ ਹੀ ਛੱਡ ਗਿਆ, ਜਿਸ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਹੈ। ਤਾਨੀਆ ਦੀ ਮਾਂ ਨੇ ਦੱਸਿਆ ਕਿ ਬੈਗ ‘ਚ ਡੇਢ ਲੱਖ ਦੀ ਵਿਦੇਸ਼ੀ ਘੜੀ, ਸਾਰੇ ਬੈਂਕ ਕਾਰਡ, 2 ਲੱਖ ਰੁਪਏ ਦੀ ਇੱਕ ਸੋਨੇ ਦੀ ਚੇਨ, ਦੋ ਸੋਨੇ ਦੇ ਟੋਪਸ, 50 ਹਜ਼ਾਰ ਰੁਪਏ ਨਕਦੀ ਸੀ।
ਸਪਨਾ ਭਾਟੀਆ ਨੇ ਦੱਸਿਆ ਕਿ ਤਾਨੀਆ ਵਿਦੇਸ਼ ਜਾਣ ਲਈ ਬਹੁਤ ਉਤਸੁਕ ਸੀ। ਉਸ ਦੇ ਗਲੇ ਵਿਚ ਚੇਨ ਰਹਿੰਦੀ ਹੈ। ਖੁਸ਼ੀ ਵਿੱਚ ਉਸ ਨੇ ਮੇਰੀ ਵੀ ਚੇਨ ਲੈ ਲਈ ਸੀ। ਇਸ ਦੇ ਨਾਲ ਹੀ ਉਸ ਨੇ ਲੰਡਨ ‘ਚ ਸ਼ਾਪਿੰਗ ਲਈ ਨਕਦੀ ਵੀ ਰੱਖੀ ਹੋਈ ਸੀ। ਇਹ ਪਹਿਲੀ ਵਾਰ ਹੈ ਜਦੋਂ ਤਾਨੀਆ ਇੰਨੀ ਨਕਦੀ ਲੈ ਕੇ ਘਰ ਤੋਂ ਬਾਹਰ ਟੂਰ ‘ਤੇ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: