ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਬ੍ਰਾਂਚ ਟੀਮ ਨੇ ਬੈਂਕ ਵਿੱਚ ਪੈਸੇ ਜਮ੍ਹਾਂ ਕਰਵਾਉਣ ਲਈ ਆਉਣ ਵਾਲੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਦੀ ਪਛਾਣ ਪ੍ਰਮੋਦ ਦਾਸ ਅਤੇ ਮੁਹੰਮਦ ਰਸੂਲ ਵਾਸੀ ਪੰਚਕੂਲਾ ਸਕੇਤੜੀ ਵਜੋਂ ਹੋਈ ਹੈ। ਪੁਲਿਸ ਦੋਵਾਂ ਮੁਲਜ਼ਮਾਂ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਪੁਲਿਸ ਇਹ ਵੀ ਪਤਾ ਲਗਾ ਰਹੀ ਹੈ ਕਿ ਮੁਲਜ਼ਮਾਂ ਨੇ ਪਿਛਲੇ ਸਮੇਂ ਵਿੱਚ ਕਿੰਨੇ ਅਪਰਾਧ ਕੀਤੇ ਹਨ।
ਦੱਸ ਦਈਏ ਕਿ ਜਨਤਾ ਕਾਲੋਨੀ, ਨਵਾਂਗਾਓਂ ਦੇ ਰਹਿਣ ਵਾਲੇ ਪ੍ਰੇਮ ਲਾਲ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਸੈਕਟਰ -16 ਦੇ ਪੰਜਾਬ ਨੈਸ਼ਨਲ ਬੈਂਕ ਵਿੱਚ 50,000 ਰੁਪਏ ਜਮ੍ਹਾਂ ਕਰਵਾਉਣ ਗਿਆ ਸੀ। ਬੈਂਕ ਦੇ ਅੰਦਰ ਉਸ ਨੂੰ ਦੋ ਨੌਜਵਾਨ ਮਿਲੇ। ਨੌਜਵਾਨਾਂ ਨੇ ਰੁਪਏ ਜਮ੍ਹਾਂ ਕਰਵਾਉਣ ਦੇ ਨਾਂ ‘ਤੇ ਆਪਣਾ ਫਾਰਮ ਭਰਨਾ ਸ਼ੁਰੂ ਕਰ ਦਿੱਤਾ। ਨੌਜਵਾਨਾਂ ਨੇ ਉਸ ਨੂੰ ਡੇਢ ਲੱਖ ਰੁਪਏ ਦੀ ਗੱਡੀ ਰੁਮਾਲ ਵਿੱਚ ਬੰਨ੍ਹੀ ਫੜਾ ਦਿੱਤੀ ਅਤੇ ਉਸ ਦੇ 50 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਲੱਗ ਗਏ।
ਇਸ ਦੌਰਾਨ ਦੋਵੇਂ ਨੌਜਵਾਨ ਉਸ ਨੂੰ ਚਕਮਾ ਦੇ ਕੇ ਫਰਾਰ ਹੋ ਗਏ। ਜਦੋਂ ਨੌਜਵਾਨ ਕਾਫੀ ਦੇਰ ਤੱਕ ਦਿਖਾਈ ਨਾ ਦਿੱਤੇ ਤਾਂ ਉਸ ਨੇ ਭਾਲ ਸ਼ੁਰੂ ਕਰ ਦਿੱਤੀ। ਫਿਰ ਜਦੋਂ ਉਸਨੇ ਡੇਢ ਲੱਖ ਰੁਪਏ ਦੀ ਗੱਡੀ ਤੋਂ ਰੁਮਾਲ ਹਟਾਇਆ ਤਾਂ ਨੋਟਾਂ ਦੀ ਬਜਾਏ ਅੰਦਰੋਂ ਕਾਗਜ਼ ਮਿਲੇ। ਉਸ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੈਕਟਰ -17 ਥਾਣਾ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਪ੍ਰੇਮਲਾਲ ਦੇ ਬਿਆਨ ਦਰਜ ਕਰਨ ਤੋਂ ਬਾਅਦ ਮਾਮਲਾ ਦਰਜ ਕਰ ਲਿਆ।
ਇਹ ਵੀ ਪੜ੍ਹੋ : ਕਰਨਾਲ ‘ਚ ਮੋਰਚੇ ‘ਤੇ ਡਟੇ ਕਿਸਾਨਾਂ ਦੀ ਮਦਦ ਲਈ ਅੱਗੇ ਆਈ SGPC : ਲੰਗਰ-ਪਾਣੀ ਤੇ ਹੋਰ ਸਹੂਲਤਾਂ ਦਾ ਕਰ ਰਹੀ ਇੰਤਜ਼ਾਮ