ਅਮਰੀਕਾ ਵਿਚ ਇਕ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਦੋਸ਼ ਹੈ ਕਿ ਇਸ ਵਿਅਕਤੀ ਨੇ ਆਪਣੀ ਧੀ ਸਣੇ 20 ਤੋਂ ਵੱਧ ਔਰਤਾਂ ਨਾਲ ਵਿਆਹ ਕੀਤਾ ਹੈ ਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਔਰਤਾਂ 15 ਸਾਲ ਤੋਂ ਘੱਟ ਉਮਰ ਦੀ ਹੈ। ਐੱਫਬੀਆਈ ਮੁਤਾਬਕ ਸ਼ਖਸ ਦੀ ਪਛਾਣ ਸੈਮੂਅਲ ਰੈਪਿਲੇ ਬੈਟਮੈਨ ਵਜੋਂ ਕੀਤੀ ਗਈ ਹੈ।
ਦੋਸ਼ ਹੈ ਕਿ 46 ਸਾਲਾ ਵਿਅਕਤੀ 9 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਸਮੂਹਿਕ ਜਿਣਸੀ ਗਤੀਵਿਧੀਆਂ ਵਿੱਚ ਸ਼ਾਮਲ ਸੀ। ਬੱਚਿਆਂ ਦੀ ਤਸਕਰੀ ਵੀ ਕਰਦਾ ਸੀ। ਬੈਟਮੈਨ ਨੇ 20 ਔਰਤਾਂ ਨਾਲ ਵਿਆਹ ਕੀਤਾ—’ਜਿਨ੍ਹਾਂ ‘ਚੋਂ ਬਹੁਤੀਆਂ ਨਾਬਾਲਗ ਸਨ, ਜ਼ਿਆਦਾਤਰ 15 ਸਾਲ ਤੋਂ ਘੱਟ ਉਮਰ ਦੀਆਂ ਸਨ’—ਅਤੇ ਉਨ੍ਹਾਂ ਨੂੰ ਅਨੈਤਿਕਤਾ ਤੇ ਜਿਣਸੀ ਗਤੀਵਿਧੀਆਂ ਦੇ ਘਿਨਾਉਣੇ ਕੰਮਾਂ ਵਿੱਚ ਸ਼ਾਮਲ ਹੋਣ ਲਈ ਮਜਬੂਰ ਕੀਤਾ।
ਇਹ ਵੀ ਪੜ੍ਹੋ : ਮਕਾਨ ਮਾਲਕ ਨਾਲ ਲੂਡੋ ‘ਚ ਖੁਦ ਨੂੰ ਹਾਰੀ ਮਹਿਲਾ, ਪਤੀ ਨੂੰ ਫੋਨ ਕਰਕੇ ਬੋਲੀ-‘ਆ ਕੇ ਲਿਖਾ-ਪੜ੍ਹੀ ਕਰ ਲਓ’
ਬੈਟਮੈਨ ਨੂੰ ਪਹਿਲੀ ਵਾਰ 28 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕੁਝ ਹਫ਼ਤੇ ਬਾਅਦ, 13 ਸਤੰਬਰ ਨੂੰ, ਐਫਬੀਆਈ ਨੇ ਬੱਚਿਆਂ ਅਤੇ ਬਾਲਗਾਂ ਵਿਚਕਾਰ ਜਿਨਸੀ ਸ਼ੋਸ਼ਣ ਅਤੇ ਨਾਬਾਲਗ ਵਿਆਹ ਦੇ ਸਬੂਤ ਦੀ ਭਾਲ ਵਿੱਚ ਦੋ ਘਰਾਂ ਵਿੱਚ ਛਾਪੇ ਮਾਰੇ।
ਵੀਡੀਓ ਲਈ ਕਲਿੱਕ ਕਰੋ -: