ਸ਼੍ਰੀਲੰਕਾ ਫਿਲਹਾਲ ਇਤਿਹਾਸ ਦੇ ਸਭ ਤੋਂ ਖਰਾਬ ਆਰਥਿਕ ਸੰਕਟ ਦੇ ਦੌਰ ਤੋਂ ਲੰਘ ਰਿਹਾ ਹੈ। ਇਥੇ ਖਾਣ-ਪੀਣ ਦੇ ਨਾਲ ਜ਼ਰੂਰੀ ਚੀਜ਼ਾਂ ਦੀ ਕਮੀ ਹੋ ਜਾਣ ‘ਤੇ ਅੱਗ ਲਾਉਣ, ਹਿੰਸਾ, ਪ੍ਰਦਰਸ਼ਨ, ਸਰਕਾਰੀ ਜਾਇਦਾਦਾਂ ਦੀ ਤੋੜ-ਫੋੜ ਕੀਤੀ ਗਈ। ਲੰਮੇ ਪਾਵਰ ਕੱਟ ਤੇ ਈਂਧਨ ਦੀ ਕਮੀ ਨੇ ਲੋਕਾਂ ਦੀਆਂ ਦਿੱਕਤਾਂ ਹੋਰ ਵਧਾ ਦਿੱਤੀਆਂ। ਦੇਸ਼ ਵਿੱਚ ਵਿਗੜਦੇ ਹਾਲਾਤ ਵੇਖ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਨੇ ਐਮਰਜੈਂਸੀ ਲਾਗੂ ਕਰਨ ਪਿੱਛੋਂ ਵਿਰੋਧ ਪ੍ਰਦਰਸ਼ਨਾਂ ‘ਤੇ ਕਾਬੂ ਪਾਉਣ ਲਈ ਕਰਫਿਊ ਲਾਇਆ ਗਿਆ ਹੈ।
ਵਿਦੇਸ਼ੀ ਕਰੰਸੀ ਦੀ ਤੰਗੀ ਤੋਂ ਲੰਘਣ ਕਰਕੇ ਆਰਥਿਕ ਤੇ ਊਰਜਾ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਭਾਰਤ ਵੱਲੋਂ 40 ਹਜ਼ਾਰ ਮੀਟ੍ਰਕ ਟਨ ਡੀਜ਼ਲ ਦੀ ਖੇਪ ਸ਼ਨੀਵਾਰ ਨੂੰ ਸ਼੍ਰੀਲੰਕਾ ਪਹੁੰਚੀ। ਭਾਰਤ ਵੱਲੋਂ ਇਸ ਤਰ੍ਹਾਂ ਦੀ ਇਹ ਚੌਥੀ ਮਦਦ ਹੈ।
ਸ਼੍ਰੀਲੰਕਾ ਵਿੱਚ ਵੀਰਵਾਰ ਨੂੰ 13 ਘੰਟੇ ਤੱਕ ਬਿਜਲੀ ਦੀ ਕਟੌਤੀ ਕੀਤੀ ਗਈ, ਜੋ 1996 ਵਿੱਚ ਬਿਜਲੀ ਵਿਭਾਗ ਦੇ ਕਰਮਚਾਰੀਆਂ ਦੀ ਹੜਤਾਲ ਦੌਰਾਨ 72 ਘੰਟਿਆਂ ਦੀ ਘੰਟੇ ਤੱਕ ਬਿਜਲੀ ਦੀ ਕਟੌਤੀ ਹੈ। ਸਰਕਾਰੀ ਈਂਧਨ ਇਕਾਈ ਸੀਲਾਨ ਇਲੈਕਟ੍ਰੀਸਿਟੀ ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਡੀਜ਼ਲ ਸਪਲਾਈ ਵਿੱਚ ਜਾਰੀ ਬਿਜਲੀ ਕਟੌਤੀ ਵਿੱਚ ਥੋੜ੍ਹੀ ਰਾਹਤ ਮਿਲੇਗੀ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਭਾਰਤੀ ਹਾਈ ਕਮਿਸ਼ਨ ਨੇ ਟਵੀਟ ਕਰਕੇ ਦੱਸਿਆ ਕਿ ਭਾਰਤ ਵੱਲੋਂ ਸ਼੍ਰੀਲੰਕਾ ਨੂੰ ਹੋਰ ਈਂਧਨ ਦੀ ਸਪਲਾਈ ਕੀਤੀ ਗਈ। 50 ਕਰੋੜ ਡਾਲਰ ਦੇ ਕਰਜ਼ੇ ਦੀ ਮਦਦ ਰਾਹੀਂ ਭਾਰਤੀ ਸਹਿਯੋਗ ਅਧੀਨ 40 ਹਜ਼ਾਰ ਮੀਟ੍ਰਕ ਟਨ ਡੀਜ਼ਲ ਦੀ ਇੱਕ ਖੇਪ ਕੋਲੰਬੋ ਵਿੱਚ ਅੱਜ ਊਰਜਾ ਮੰਤਰੀ ਜੇਮਿਨੀ ਲੋਕੁਜ ਨੂੰ ਸੌਂਪ ਦਿੱਤੀ ਗਈ।
ਐਲਾਨ ਤੋਂ ਬਾਅਦ ਸ਼੍ਰੀਲੰਕਾ ਨੂੰ ਆਰਥਿਕ ਸੰਕਟ ਤੋਂ ਉਭਾਰਨ ਲਈ ਹਾਲ ਹੀ ਵਿੱਚ ਇੱਕ ਅਰਬ ਡਾਲਰ ਦੇ ਕਰਜ਼ੇ ਦੀ ਮਦਦ ਦਾ ਐਲਾਨ ਕੀਤਾ ਸੀ। ਹਾਈ ਕਮਿਸ਼ਨ ਨੇ ਲਿਖਿਆ ਕਿ ਕਰਜ਼ਾ ਮਦਦ ਤਹਿਤ ਇਹ ਚੌਥੀ ਖੇਪ ਹੈ। ਪਿਛਲੇ 50 ਦਿਨਾਂ ਵਿੱਚ ਭਾਰਤੀ ਖੂਹਾਂ ਤੋਂ ਸ਼੍ਰੀਲੰਕਾਂ ਦੇ ਲੋਕਾਂ ਤੱਕ 2 ਲੱਖ ਟਨ ਈਂਧਨ ਦੀ ਸਪਲਾਈ ਕੀਤੀ ਗਈ ਹੈ।