ਘੱਟ ਉਮਰ ਤੋਂ ਬੱਚਿਆਂ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਖਾਣਾ ਖਾਂਦੇ ਸਮੇਂ ਟੀਵੀ ਨਹੀਂ ਦੇਖਣਾ ਚਾਹੀਦਾ। ਪੂਰਾ ਧਿਆਨ ਖਾਣੇ ‘ਤੇ ਲੱਗਾ ਹੋਣਾ ਚਾਹੀਦਾ। ਅੱਜ ਦੇ ਸਮੇਂ ਟੀਵੀ ਤਾਂ ਨਹੀਂ ਪਰ ਬੱਚੇ ਮੋਬਾਈਲ ਤੇ ਟੈਬਲੇਟ ‘ਤੇ ਲੱਗੇ ਰਹਿੰਦੇ ਹਨ। ਜਦੋਂ ਤੋਂ ਸੋਸ਼ਲ ਮੀਡੀਆ ਦਾ ਟ੍ਰੈਂਡ ਵਧਿਆ ਹੈ ਉਦੋਂ ਤੋਂ ਸਿਰਫ ਬੱਚੇ ਹੀ ਨਹੀਂ ਵੱਡੇ ਵੀ ਇਸ ਕੜੀ ਨਾਲ ਜੁੜ ਗਏ ਹਨ। ਖਾਣ-ਪੀਣ ਦੇ ਸਮੇਂ ਮੋਬਾਈਲ ਫੋਨ ਦੇਖਦੇ ਰਹਿਣਾ ਆਮ ਹੋ ਗਿਆ ਹੈ। ਅਜਿਹੇ ਵਿਚ ਇਕ ਰੈਸਟੋਰੈਂਟ ਨੇ ਆਪਣੇ ਗਾਹਕਾਂ ਲਈ ਨਿਯਮ ਬਣਾਇਆ ਹੈ ਜਿਸ ਦੀ ਤਾਰੀਫ ਤਾਂ ਲੋਕ ਕਰ ਰਹੇ ਹਨ ਪਰ ਉਸ ਦੇ ਕਾਰਨ ਬਾਰੇ ਤੁਸੀਂ ਜਾਣਗੋ ਤਾਂ ਹੈਰਾਨ ਰਹਿ ਜਾਓਗੇ।
ਟੋਕੀਓ ਵਿਚ ਇਕ ਰੈਸਟੋਰੈਂਟ ਹੈ ਜਿਨ੍ਹਾਂ ਨੇ ਆਪਣੇ ਇਥੇ ਮੋਬਾਈਲ ਫੋਨ ‘ਤੇ ਬੈਨ ਲਗਾ ਦਿੱਤਾ ਹੈ। ਡੈਬੂ ਚੈਨ ਨਾਂ ਦੇ ਇਸ ਰੈਸਟੋਰੈਂਟ ਨੇ ਪਹਿਲ ਕੀਤੀ ਹੈ। ਜਾਪਾਨ ਵਿਚ ਰੈਮਨ ਨੂਡਲ ਸਰਵ ਕਰਨ ਵਾਲੇ ਰੈਸਟੋਰੈਂਟ ਵਿਚ ਇਕ ਨਿਯਮ ਹੈ ਜਲਦੀ ਖਾਓ ਤੇ ਜਗ੍ਹਾ ਖਾਲੀ ਕਰ ਕੇ ਜਾਓ। ਰੈਮਨ ਦੀ ਭੀੜ ਕਾਫੀ ਜ਼ਿਆਦਾ ਹੁੰਦੀ ਹੈ। ਇਸ ਲਈ ਗਾਹਕਾਂ ਤੋਂ ਅਜਿਹੀ ਉਮੀਦ ਕੀਤੀ ਜਾਂਦੀ ਹੈ ਕਿ ਦੂਜੇ ਗਾਹਕਾਂ ਲਈ ਜਗ੍ਹਾ ਛੱਡ ਦਿਓ ਪਰ ਬਹੁਤ ਸਾਰੇ ਲੋਕ ਦੇਰ ਤੱਕ ਇੰਤਜ਼ਾਰ ਕਰਦੇ ਹਨ।
ਜਦੋਂ ਰੈਸਟੋਰੈਂਟ ਮੁਲਾਜ਼ਮਾਂ ਨੇ ਇਸ ਗੱਲ ਨੂੰ ਨੋਟਿਸ ਕੀਤਾ ਕਿ ਆਖਿਰ ਇੰਨੀ ਦੇਰ ਕਿਉਂ ਲੱਗ ਰਹੀ ਹੈ ਉਦੋਂ ਦੇਖਿਆ ਕਿ ਜੋ ਲੋਕ ਦੇਰ ਤੱਕ ਰੁਕ ਰਹੇ ਹਨ ਉੁਹ ਰੈਮਨ ਠੰਡਾ ਹੋਣ ਤੱਕ ਫੋਨ ਚਲਾਉਂਦੇ ਰਹਿੰਦੇ ਹਨ ਤੇ ਮੋਬਾਈਲ ‘ਤੇ ਵੀਡੀਓਜ਼ ਦੇਖਦੇ-ਦੇਖਦੇ ਹੀ ਖਾਧੇ ਹਨ ਜਿਸ ਨਾਲ ਉਨ੍ਹਾਂ ਨੂੰ ਦੇਰ ਲੱਗਣ ਲੱਗਦੀ ਹੈ। ਰੈਸਟੋਰੈਂਟ ਦੇ ਮਾਲਕ ਕਾਈ ਨੇ ਕਿਹਾ ਕਿ ਉਹ ਹਕਾਟਾ ਰੈਮਨ ਸਰਵ ਕਰਦੇ ਹਨ ਜੋ ਸਿਰਫ 1 ਮਿਲੀਲੀਟਰ ਚੌੜੀ ਹੁੰਦੀ ਹੈ। ਇੰਨੀ ਪਤਲੀ ਹੋਣ ਦੀ ਵਜ੍ਹਾ ਨਾਲ ਉਹ ਜਲਦੀ ਸਟ੍ਰੈਚ ਹੋ ਜਾਂਦੀ ਹੈ ਤੇ ਤੁਰਤ ਹੀ ਬਰਬਾਦ ਹੋ ਜਾਂਦੀ ਹੈ।
ਇਹ ਦੇਖ ਕੇ ਉਨ੍ਹਾਂ ਨੇ ਮੋਬਾਈਲ ‘ਤੇ ਬੈਨ ਲਗਾ ਦਿੱਤਾ। ਬੈਨ ਲਗਾਉਣ ਨਾਲ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਉਨ੍ਹਾਂ ਦੀ ਡਿਸ਼ ਬਰਬਾਦ ਨਹੀਂ ਹੁੰਦੀ ਤੇ ਦੂਜਾ ਇਹ ਕਿ ਜਦੋਂ ਭੀੜ ਜ਼ਿਆਦਾ ਹੁੰਦੀ ਹੈ ਤਾਂ ਅੰਦਰ ਬੈਠੇ 30 ਲੋਕਾਂ ਦੀ ਮੋਬਾਈਲ ਚਲਾਉਣ ਦੀ ਆਦਤ ਦੀ ਵਜ੍ਹਾ ਨਾਲ ਬਾਹਰ 10 ਵਾਧੂ ਲੋਕ ਇੰਤਜ਼ਾਰ ਕਰਦੇ ਨਹੀਂ ਰਹਿ ਜਾਂਦੇ ਹਨ। ਜਾਪਾਨ ਵਿਚ ਇਸ ਰੈਸਟੋਰੈਂਟ ਦੇ ਨਿਯਮ ਨੂੰ ਲੈ ਕੇ ਕਾਫੀ ਚਰਚਾ ਹੈ। ਰੈਸਟੋਰੈਂਟ ਵਿਚ ਸਿਰਫ 30 ਸੀਟਾਂ ਹਨ ਤੇ ਉਨ੍ਹਾਂ ਨੇ ਦੁਕਾਨ ਵਿਚ ਕਿਤੇ ਵੀ ਅਜਿਹਾ ਸਾਈਨ ਨਹੀਂ ਲਗਾਇਆ ਹੈ, ਉਹ ਲੋਕਾਂ ਦੇ ਕੋਲ ਖੁਦ ਜਾ ਕੇ ਅਜਿਹਾ ਕਰਨ ਨੂੰ ਕਹਿੰਦੇ ਹਨ।
ਵੀਡੀਓ ਲਈ ਕਲਿੱਕ ਕਰੋ -: