ਗੁਜਰਾਤ ਦੇ ਤੱਟ ‘ਤੇ ਬਿਪਰਜੋਏ ਤੂਫਾਨ ਕਹਿਰ ਬਰਪਾ ਰਿਹਾ ਹੈ। ਤੱਟ ‘ਤੇ ਲੈਂਡਫਾਲ ਜਾਰੀ ਹੈ। ਇਹ ਲੈਂਡਫਾਲ ਅੱਧੀ ਰਾਤ ਤੱਕ ਜਾਰੀ ਰਹੇਗੀ। ਤੂਫਾਨ 15 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਅੱਗੇ ਵਧ ਰਿਹਾ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਤੂਫ਼ਾਨ ਕਾਰਨ ਰਾਤ ਭਰ ਮੀਂਹ ਪੈਂਦਾ ਰਹੇਗਾ। ਤੂਫਾਨ ਨੂੰ ਹੁਣ ਕੱਛ ਦੇ ਜਖਾਊ ਬੰਦਰਗਾਹ ਤੱਕ ਪਹੁੰਚਣ ‘ਚ ਕਰੀਬ 2 ਘੰਟੇ ਦਾ ਸਮਾਂ ਲੱਗੇਗਾ। ਮੌਸਮ ਵਿਭਾਗ ਦੇ ਡੀਜੀ ਮ੍ਰਿਤਯੁੰਜਯ ਮਹਾਪਾਤਰਾ ਨੇ ਕਿਹਾ ਕਿ ਸੌਰਾਸ਼ਟਰ ਅਤੇ ਕੱਛ ਲਈ ਅਗਲੇ 5-6 ਘੰਟੇ ਚੁਣੌਤੀਪੂਰਨ ਹੋਣ ਵਾਲੇ ਹਨ।
ਤੂਫਾਨ ਦੇ ਲੈਂਡਫਾਲ ਦੀ ਪ੍ਰਕਿਰਿਆ ਸ਼ਾਮ 6 ਵਜੇ ਤੋਂ ਸ਼ੁਰੂ ਹੋ ਗਈ ਹੈ, ਜੋ ਅੱਧੀ ਰਾਤ 12 ਤੱਕ ਜਾਰੀ ਰਹੇਗੀ। ਗੁਜਰਾਤ ਦੇ ਕੱਛ, ਭੁਜ, ਦਵਾਰਕਾ, ਜਾਮਨਗਰ, ਵਡੋਦਰਾ ਸਣੇ ਕਈ ਇਲਾਕਿਆਂ ‘ਚ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪੈ ਰਿਹਾ ਹੈ। ਮੀਂਹ ਰਾਤ ਭਰ ਜਾਰੀ ਰਹੇਗੀ। ਸਮੁੰਦਰ ਵਿੱਚ ਉੱਚੀਆਂ ਲਹਿਰਾਂ ਉੱਠ ਰਹੀਆਂ ਹਨ। ਦਵਾਰਕਾ ਸਣੇ ਕਈ ਥਾਵਾਂ ‘ਤੇ ਦਰੱਖਤ ਉੱਖੜ ਗਏ ਅਤੇ ਬਿਜਲੀ ਦੇ ਖੰਭੇ ਡਿੱਗ ਗਏ। ਇਸ ਦੇ ਨਾਲ ਹੀ ਕੱਚੇ ਮਕਾਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਤੂਫਾਨ 115 ਤੋਂ 125 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੱਟ ਨੂੰ ਪਾਰ ਕਰੇਗਾ। ਕੁਝ ਥਾਵਾਂ ‘ਤੇ ਚੱਕਰਵਾਤ ਦੀ ਰਫ਼ਤਾਰ 140 ਤੱਕ ਵੀ ਜਾਵੇਗੀ। ਹਨੇਰਾ ਹੋਣ ਕਾਰਨ ਇਸ ਸਮੇਂ ਉਹ ਤਸਵੀਰਾਂ ਦਿਖਾਈ ਨਹੀਂ ਦਿੰਦੀਆਂ ਜਿੰਨੀਆਂ ਦਿਨ ਵੇਲੇ ਦੇਖੀਆਂ ਗਈਆਂ ਸਨ ਪਰ ਤੂਫ਼ਾਨ ਅਤੇ ਮੀਂਹ ਡਰਾਉਣੀਆਂ ਹਨ।
ਗੁਜਰਾਤ ਸਰਕਾਰ ਤੂਫਾਨ ਨੂੰ ਲੈ ਕੇ ਹਰਕਤ ‘ਚ ਹੈ। ਮੁੱਖ ਮੰਤਰੀ ਭੂਪੇਂਦਰ ਪਟੇਲ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰ ਰਹੇ ਹਨ। ਇਸ ਤੋਂ ਪਹਿਲਾਂ ਰਾਜਧਾਨੀ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗ੍ਰਹਿ ਮੰਤਰਾਲੇ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਉਨ੍ਹਾਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਗੁਜਰਾਤ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਹਰਸ਼ ਸਿੰਘਵੀ ਤੋਂ ਪਲ-ਪਲ ਦੀ ਜਾਣਕਾਰੀ ਲਈ।
ਕੱਛ-ਸੌਰਾਸ਼ਟਰ ਤੋਂ ਇਲਾਵਾ ਮੋਰਬੀ ਵਿੱਚ ਵੀ ਬਿਪਰਜੋਏ ਨੇ ਆਪਣਾ ਅਸਰ ਦਿਖਾਇਆ ਹੈ। ਤੂਫਾਨ ਦੇ ਪ੍ਰਭਾਵ ਕਾਰਨ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪਿਆ।
ਇਹ ਵੀ ਪੜ੍ਹੋ : ਇੰਡੀਗੋ ਪਲੇਨ ਦਾ ਪਿਛਲਾ ਹਿੱਸਾ ਜ਼ਮੀਨ ਨਾਲ ਟਕਰਾਇਆ, 5 ਦਿਨਾਂ ‘ਚ ਦੂਜੀ ਅਜਿਹੀ ਘਟਨਾ
ਲੈਂਡਫਾਲ ਤੋਂ ਬਾਅਦ ਤੂਫ਼ਾਨ ਦੀ ਰਫ਼ਤਾਰ ਉੱਤਰ-ਪੂਰਬ ਦਿਸ਼ਾ ਵਿੱਚ ਜਾਰੀ ਰਹੇਗੀ। ਹੌਲੀ-ਹੌਲੀ ਤੂਫਾਨ ਬਿਪਰਜੋਏ ਕਮਜ਼ੋਰ ਹੋ ਜਾਵੇਗਾ। ਕੱਲ ਸਵੇਰ ਤੱਕ ਤੂਫਾਨੀ ਹਵਾਵਾਂ ਦੀ ਰਫਤਾਰ 72 ਤੋਂ 80 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਤੂਫ਼ਾਨ ਦੇ ਪ੍ਰਭਾਵ ਕਾਰਨ ਨੀਵੇਂ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਵੀਡੀਓ ਲਈ ਕਲਿੱਕ ਕਰੋ -: