ਦੈਨਿਕ ਜਾਗਰਣ ਗਰੁੱਪ ਦੇ ਚੇਅਰਮੈਨ ਯੋਗਿੰਦਰ ਮੋਹਨ ਜੀ ਦਾ ਸ਼ੁੱਕਰਵਾਰ ਨੂੰ ਕਾਨਪੁਰ ਵਿੱਚ ਦਿਹਾਂਤ ਹੋ ਗਿਆ ਹੈ। ਯੋਗਿੰਦਰ ਮੋਹਨ ਬੀਮਾਰ ਚੱਲ ਰਹੇ ਸਨ। ਉਨ੍ਹਾਂ ਨੇ 83 ਸਾਲ ਦੀ ਉਮਰ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਿਆ।
ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਨੀਵਾਰ ਨੂੰ ਕਾਨਪੁਰ ਵਿੱਚ ਹੀ ਗੰਗਾ ਨਦੀ ਦੇ ਕੰਢੇ ਸਵੇਰੇ ਹੋਵੇਗਾ। ਫਿਲਹਾਲ ਉਨ੍ਹਾਂ ਦੀ ਮ੍ਰਿਤਕ ਦੇਹ ਸਭ ਦੇ ਦਰਸ਼ਨਾਂ ਲਈ ਕਾਨਪੁਰ, ਤਿਲਕ ਨਗਰ ਵਿੱਚ ਰੱਖੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
Sooji Parshad | Sooji Halwa | ਸੂਜ਼ੀ ਦਾ ਦਾਣੇਦਾਰ ਪ੍ਰਸ਼ਾਦ | Semolina Halwa | Ashtami Recipe
ਯੋਗਿੰਦਰ ਮੋਹਨ ਜੀ ਦਾ ਜਨਮ 14 ਦਸੰਬਰ 1937 ਨੂੰ ਹੋਇਆ ਸੀ। ਉਹ ਕੰਚਨਪ੍ਰਭਾ ਦੇ ਸੰਪਾਦਕ ਵੀ ਰਹੇ ਸਨ, ਜੋ ਆਪਣੇ ਯੁੱਗ ਦੀ ਸਰਬੋਤਮ ਮੈਗਜ਼ੀਨ ਸੀ। ਉਹ ਕੁਝ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਨੇ ਕਲਾ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਇੱਕ ਅਭੁੱਲ ਯੋਗਦਾਨ ਵੀ ਦਿੱਤਾ।
ਇਹ ਵੀ ਪੜ੍ਹੋ : ਚੱਲਦੀ ਕਾਰ ਨੂੰ ਲੱਗੀ ਅੱਗ, ਮਿੰਟਾਂ ‘ਚ ਸੜ ਕੇ ਹੋਈ ਸੁਆਹ, ਇੰਝ ਬਚੇ ਪਤੀ-ਪਤਨੀ ਤੇ ਤਿੰਨ ਸਾਲ ਦਾ ਬੱਚਾ
ਉਨ੍ਹਾਂ ਨੇ ਕਾਨਪੁਰ ਵਿੱਚ ਲਕਸ਼ਮੀ ਦੇਵੀ ਲਲਿਤ ਕਲਾ ਅਕਾਦਮੀ ਦੀ ਸਥਾਪਨਾ ਕੀਤੀ। ਉਹ ਇੱਕ ਉੱਤਮ ਕਵੀ ਵੀ ਸਨ। ਉਨ੍ਹਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਵੀ ਪ੍ਰਕਾਸ਼ਤ ਹੋਈਆਂ ਸਨ। ਯੋਗਿੰਦਰ ਮੋਹਨ ਨੇ ਵਿਗਿਆਪਨ ਦੀ ਦੁਨੀਆ ਦਾ ਇੱਕ ਮਸ਼ਹੂਰ ਨਾਂ ਸਨ। ਉਨ੍ਹਾਂ ਨੇ ਕਈ ਵਿੱਦਿਅਕ ਸੰਸਥਾਵਾਂ ਦੀ ਸਥਾਪਨਾ ਵੀ ਕੀਤੀ।