ਦਲਾਈ ਲਾਮਾ ਦਾ ਇੱਕ ਵਿਵਾਦਾਂ ਵਾਲੀ ਵੀਡੀਓ ਵਾਇਰਲ ਹੋਇਆ ਹੈ। ਇਸ ਵੀਡੀਓ ਵਿੱਚ ਉਹ ਇੱਕ ਨਾਬਾਲਗ ਮੁੰਡੇ ਦੇ ਬੁੱਲ੍ਹਾਂ ‘ਤੇ ਕਿਸ ਕਰਦੇ ਹਨ। ਇਸ ਮਗਰੋਂ ਉਹ ਇਸ ਬੱਚੇ ਨੂੰ ਆਪਣੀ ਜੀਭ ਸਕ ਕਰਨ ਲਈ ਕਹਿੰਦੇ ਹਨ। ਵੀਡੀਓ ਸਾਹਮਣੇ ਆਉਂਦੇ ਹੀ ਇਸ ‘ਤੇ ਵਿਵਾਦ ਸ਼ੁਰੂ ਹੋ ਗਿਆ ਹੈ। ਇਸ ਨੂੰ ਲੈ ਕੇ ਲੋਕ ਸੋਸ਼ਲ ਮੀਡੀਆ ‘ਤੇ ਧਰਮਗੁਰੂ ਦੀ ਜੰਮ ਕੇ ਅਲੋਚਨਾ ਕਰ ਰਹੇ ਹਨ। ਟਵਿੱਟਰ ‘ਤੇ ਇਸ ਵੀਡੀਓ ‘ਤੇ ਯੂਜ਼ਰਸ ਗੁੱਸੇ ਨਾਲ ਭਰਿਆ ਰਿਐਕਸ਼ਨ ਕਰ ਰਹੇ ਹਨ। ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦਲਾਈ ਲਾਮਾ ਵਿਵਾਦਾਂ ਵਿੱਚ ਘਿਰੇ ਹਨ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਇਸ ਵੀਡੀਓ ਵਿੱਚ ਨਾਬਾਲਗ ਮੁੰਡਾ ਦਲਾਈ ਲਾਮਾ ਨੂੰ ਸਨਮਾਨ ਦੇਣ ਲਈ ਉਨ੍ਹਾਂ ਸਾਹਮਣੇ ਝੁਕਦਾ ਹੈ। ਇਸੇ ਦੌਰਾਨ ਧਰਮਗੁਰੂ ਉਸ ਦੇ ਬੁੱਲ੍ਹ ‘ਤੇ ਕਿਸ ਕਰਦੇ ਹਨ। ਇਸ ਤੋਂ ਬਾਅਦ ਵੀਡੀਓ ਵਿੱਚ ਉਹ ਬੱਚੇ ਨੂੰ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਕੀ ਉਹ ਉਨ੍ਹਾਂ ਦੀ ਜੀਭ ਨੂੰ ਸਕ ਕਰ ਸਕਦਾ ਹੈ? ਵੀਡੀਓ ਨੂੰ ਸ਼ੇਅਰ ਕਰਦੇ ਹੋਏ ਟਵਿੱਟਰ ਯੂਜ਼ਰ ਜੂਸਟ ਬਰੂਕਰਸ ਨੇ ਲਿਖਿਆ ਹੈ, ਤਾਂ ਦਲਾਈ ਲਾਮਾ ਇੱਕ ਬੁੱਧਿਸਤ ਪ੍ਰੋਗਰਾਮ ਦੌਰਾਨ ਇੱਕ ਭਾਰਤੀ ਬੱਚੇ ਨੂੰ ਚੁੰਮਦੇ ਹਨ। ਉਸ ਮਗਰੋਂ ਉਸ ਦੀ ਜੀਭ ਨੂੰ ਛੂਹਣ ਦੀ ਕੋਸ਼ਿਸ਼ ਕਰਦੇ ਹਨ, ਸਗੋਂ ਵੀਡੀਓ ਵਿੱਚ ਜੀਭ ਨੂੰ ਸਕ ਕਰਨ ਦੀ ਗੱਲ ਕਹਿੰਦੇ ਸੁਣਾਈ ਦੇ ਰਹੇ ਹਨ। ਕੋਈ ਦੱਸੇਗਾ ਕਿ ਆਖਿਰ ਉਹ ਅਜਿਹਾ ਕਿਉਂ ਕਰੋਗੇ?
ਇੱਕ ਹੋਰ ਯੂਜ਼ਰਸ ਦੀਪਿਕਾ ਪੁਸ਼ਕਰ ਨਾਥ ਨੇ ਇਸ ਨੂੰ ਗਲਤ ਦੱਸਦੇ ਹੋਏ ਕਿਹਾ ਕਿ ਦਲਾਈ ਲਾਮਾ ਦੇ ਇਸ ਵਤੀਰੇ ਨੂੰ ਬਿਲਕੁਲ ਵੀ ਜਸਟੀਫਾਈ ਨਹੀਂ ਕੀਤਾ ਜਾ ਸਕਦਾ। ਜਸ ਓਬੇਰਾਏ ਨੇ ਟਵੀਟ ਕੀਤਾ ਮੈਂ ਇਹ ਕੀ ਦੇਖ ਰਿਹਾ ਹਾਂ? ਉਨ੍ਹਾਂ ਨੂੰ ਤਾਂ ਇਸ ਦੇ ਲਈ ਗ੍ਰਿਫਤਾਰ ਕਰ ਲਿਆ ਜਾਣਾ ਚਾਹੀਦਾ ਹੈ। ਦੱਸ ਦੇਈਏ ਕਿ ਦਲਾਈ ਲਾਮਾ ਪਹਿਲਾਂ ਵੀ ਵਿਵਾਦਾਂ ਵਿੱਚ ਰਹਿ ਚੁੱਕੇ ਹਨ। ਸਾਲ 2019 ਵਿੱਚ ਦਲਾਈ ਲਾਮਾ ਨੇ ਕਿਹਾ ਸੀ ਕਿ ਜੇ ਕੋਈ ਔਰਤ ਉਨ੍ਹਾਂ ਦੀ ਵਾਰਸ ਬਣਦੀ ਹੈ ਤਾਂ ਉਸ ਨੂੰ ਕਾਫੀ ਜ਼ਿਆਦਾ ਆਕਰਸ਼ਕ ਹੋਣਾ ਚਾਹੀਦਾ। ਇਹ ਕਮੈਂਟ ਦਲਾਈ ਲਾਮਾ ਨੇ ਇੱਕ ਬ੍ਰਿਟਿਸ਼ ਬ੍ਰਾਡਕਾਸਟਰ ਨੂੰ ਦਿੱਤੇ ਇੰਟਰਵਿਊ ਵਿੱਚ ਕੀਤਾ ਸੀ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੇ ਇਸ ਦੇ ਲਈ ਮਾਫੀ ਮੰਗ ਲਈ ਸੀ।
ਇਹ ਵੀ ਪੜ੍ਹੋ : ਓਂਕਾਰੇਸ਼ਵਰ ਬੰਨ੍ਹ ਤੋਂ ਪਾਣੀ ਛੱਡਣ ਨਾਲ ਨਰਮਦਾ ‘ਚ 20 ਸ਼ਰਧਾਲੂ ਫ਼ਸੇ, ਰੋਕਣ ਦੇ ਬਾਵਜੂਦ ਨਹਾਉਣ ਗਿਆ
ਪਿਛਲੇ ਮਹੀਨੇ ਦਲਾਈ ਲਾਮਾ ਨੇ ਅਮਰੀਕਾ ਵਿੱਚ ਪੈਦਾ ਮੰਗੋਲਿਆਈ ਮੁੰਡੇ ਨੂੰ 10ਵੇਂ ਖਲਖਾ ਜੇਤਸੁਨ ਧੰਪਾ ਰਿੰਪੋਛੇ ਵਜੋਂ ਨਾਮਜ਼ਦ ਕੀਤਾ ਸੀ। ਇਹ ਤਿੱਬਤੀ ਬੌਧ ਧਰਮ ਵਿੱਚ ਤੀਜੀ ਸਰਵਉੱਚ ਰੈਂਕ ਹੈ। ਤਿੱਬਤੀ ਬੌਧ ਧਰਮ ਵਿੱਚ ਅੱਠ ਸਾਲ ਦੇ ਬੱਚੇ ਨੂੰ ਤੀਜੇ ਸਭ ਤੋਂ ਵੱਡੇ ਲਾਮਾ ਵਜੋਂ ਨਿਯੁਕਤ ਕਰਨ ਦੇ ਕਦਮ ਤੋਂ ਚੀਨ ਦੇ ਨਾਰਾਜ਼ ਹੋਣ ਦੀ ਸੰਭਾਵਨਾ ਹੈ।
ਦੱਸ ਦੇਈਏ ਕਿ ਚੀਨ ਇਸ ਗੱਲ ‘ਤੇ ਅੜਿਆ ਹੋਇਆ ਹੈ ਕਿ ਉਹ ਸਿਰਫ ਆਪਣੀ ਸਰਕਾਰ ਵੱਲੋਂ ਚੁਣੇ ਗਏ ਬੌਧ ਨੇਤਾਵਾਂ ਨੂੰ ਮਾਨਤਾ ਦੇਵੇਗਾ। ਚੀਨ ਨੇ ਦਲਾਈ ਲਾਮਾ ‘ਤੇ ਤਿੱਬਤ ਵਿੱਚ ਵੱਖਵਾ ਨੂੰ ਉਤਸ਼ਾਹਿਤ ਦੇਣ ਦਾ ਦੋਸ਼ ਲਾਇਆ ਹੈ। ਇਸ ਤੋਂ ਇਲਾਵਾ ਉਹ ਕੇਂਦਰੀ ਤਿੱਬਤੀ ਪ੍ਰਸ਼ਾਸਨ (ਸੀਟੀਏ) ਨੂੰ ਮਾਨਤਾ ਨਹੀਂ ਦਿੰਦਾ ਹੈ। ਸੀਟੀਏ ਭਾਰਤ, ਨੇਪਾਲ, ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਸਮੇਤ ਲਗਭਗ 30 ਦੇਸ਼ਾਂ ਵਿੱਚ ਰਹਿ ਰਹੇ ਲਗਭਗ 100,000 ਜਲਾਵਤਨ ਤਿੱਬਤੀਆਂ ਦੀ ਨੁਮਾਇੰਦਗੀ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ -: