ਬਾਲੀਵੁੱਡ ਗਾਇਕ ਦਲੇਰ ਮਹਿੰਦੀ ਬੁੱਧਵਾਰ ਨੂੰ ਪਤਨੀ, ਧੀ ਤੇ ਭਰਾ ਮੀਕਾ ਸਿੰਘ ਸਣੇ ਪੂਰੇ ਪਰਿਵਾਰ ਨਾਲ ਹਿਮਾਚਲ ਦੇ ਕਾਂਗੜਾ ਸਥਿਤ ਪ੍ਰਸਿੱਧ ਸ਼ਕਤੀਪੀਠ ਸ਼੍ਰੀ ਜਵਾਲਾਮੁਖੀ ਮੰਦਰ ਪਹੁੰਚੇ, ਜਿਥੇ ਉਨ੍ਹਾਂ ਨੇ ਜਵਾਲਾ ਮਾਤਾ ਜੀ ਦੀਆਂ ਪਵਿੱਤਰ ਜੋਤਾਂ ਦੇ ਦਰਸ਼ਨ ਕਰਕੇ ਪੂਜਾ ਕੀਤੀ ਅਤੇ ਜਵਾਲਾ ਮਾਤਾ ਦਾ ਆਸ਼ੀਰਵਾਦ ਵੀ ਲਿਆ।
ਉਨ੍ਹਾਂ ਗੈਰ-ਰਸਮੀ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮਾਂ ਜਵਾਲਾ ਦੇ ਦਰਬਾਰ ਵਿੱਚ ਬਹੁਤ ਆਸਥਾ ਹੈ। ਮੇਰਾ ਵਿਸ਼ਵਾਸ ਹੈ ਕਿ ਮਾਤਾ ਦੇ ਮੰਦਰ ਵਿੱਚ ਕੀਤੀ ਹਰ ਇੱਛਾ ਪੂਰੀ ਹੁੰਦੀ ਹੈ। ਮੈਂ ਪਰਿਵਾਰ ਸਣੇ ਮਾਤਾ ਜੀ ਦਾ ਸ਼ੁਕਰਾਨਾ ਕਰਨ ਆਇਆ ਹਾਂ ਅਤੇ ਇਸ ਮਾਂ ਅੱਗੇ ਅਰਦਾਸ ਵੀ ਕਰਦਾ ਹਾਂ ਕਿ ਮਾਤਾ ਜੀ ਦਾ ਆਸ਼ੀਰਵਾਦ ਸਾਡੇ ਪਰਿਵਾਰ ‘ਤੇ ਹਮੇਸ਼ਾ ਬਣਿਆ ਰਹੇ।
ਇਹ ਵੀ ਪੜ੍ਹੋ : ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਤੋਂ ਵਿਜੀਲੈਂਸ ਵੱਲੋਂ 2 ਘੰਟੇ ਪੁੱਛਗਿੱਛ, ਸੌਂਪਿਆ ਚੋਣ ਹਲਫਨਾਮਾ
ਜਵਾਲਾਮੁਖੀ ਮੰਦਰ ਪਹੁੰਚਣ ‘ਤੇ ਪ੍ਰਸ਼ੰਸਕਾਂ ਨੇ ਉਸ ਨਾਲ ਫੋਟੋਆਂ ਖਿਚਵਾਈਆਂ ਅਤੇ ਸੈਲਫੀ ਲਈਆਂ। ਦਲੇਰ ਮਹਿੰਦੀ ਅਤੇ ਮੀਕਾ ਸਿੰਘ ਨੇ ਮੰਦਰ ਵਿੱਚ ਨਗਾੜੇ ਵਜਾ ਕੇ ਮਾਂ ਦਾ ਧੰਨਵਾਦ ਕੀਤਾ। ਮੰਦਰ ਦੇ ਪੁਜਾਰੀ ਕਪਿਲ ਸ਼ਰਮਾ ਨੇ ਉਨ੍ਹਾਂ ਤੋਂ ਵਿਧੀਪੂਰਵਕ ਪੂਜਾ ਕਰਵਾਈ ਅਤੇ ਯਾਦਗਾਰੀ ਚਿੰਨ੍ਹ ਵਜੋਂ ਚੁਨੜੀ ਅਤੇ ਜਵਾਲਾ ਮਾਤਾ ਦੀ ਫੋਟੋ ਭੇਟ ਕੀਤੀ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਜ਼ਿਕਰਯੋਗ ਹੈ ਕਿ ਮੀਕਾ ਸਿੰਘ ਕੁਝ ਦਿਨ ਪਹਿਲਾਂ ਹਿਮਾਚਲ ਦੇ ਸ਼ਕਤੀਪੀਠਾਂ ‘ਤੇ ਪਹੁੰਚੇ ਸਨ ਅਤੇ ਆਪਣੀ ਮਾਂ ਤੋਂ ਆਸ਼ੀਰਵਾਦ ਲਿਆ ਸੀ। ਹੁਣ ਮੁਰਾਦ ਪੂਰੀ ਹੋਣ ‘ਤੇ ਉਹ ਪਰਿਵਾਰ ਸਮੇਤ ਮਾਂ ਦਾ ਧੰਨਵਾਦ ਕਰਨ ਲਈ ਪਹੁੰਚੇ ਹਨ। ਇਸ ਤੋਂ ਪਹਿਲਾਂ ਉਹ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਵੀ ਗੁਰੂ ਦਾ ਸ਼ੁਕਰਾਨਾ ਕਰਨ ਨਤਮਸਤਕ ਹੋਏ ਸਨ।