ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚੇ ਦੇ ਸਿੰਘੂ ਬਾਰਡਰ ਅੰਦੋਲਨ ਵਾਲੀ ਥਾਂ ’ਤੇ ਪੰਜਾਬ ਦੇ ਇੱਕ ਦਲਿਤ ਲਖਬੀਰ ਸਿੰਘ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ’ਤੇ ਵਿਰੋਧ ਜਤਾਉਂਦਿਆਂ ਦੇਸ਼ ਭਰ ਤੋਂ ਸੈਂਕੜੇ ਅਨੁਸੂਚਿਤ ਜਾਤੀ ਨਾਲ ਸਬੰਧਤ ਸੰਗਠਨਾਂ ਨੇ ਅੱਜ ਨੈਸ਼ਨਲ ਐਸਸੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੂੰ ਸ਼ਿਕਾਇਤਾਂ ਭੇਜ ਕੇ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ।
ਲਗਭਗ 20-25 ਦਲਿਤ ਸੰਗਠਨਾਂ ਨੇ ਖੁਦ ਨੈਸ਼ਨਲ ਐਸਸੀ ਕਮਿਸ਼ਨ ਦੇ ਦਿੱਲੀ ਸਥਿਤ ਰਾਸ਼ਟਰੀ ਹੈਡ ਕੁਆਟਰ ’ਤੇ ਜਾ ਕੇ ਵਿਅਕਤੀਗਤ ਤੌਰ ’ਤੇ ਵਿਜੈ ਸਾਂਪਲਾ ਨੂੰ ਸ਼ਿਕਾਇਤਾਂ ਸੌਂਪੀ, ਜਿਨ੍ਹਾਂ ਵਿੱਚ ਨੈਸ਼ਨਲ ਸ਼ੈਡਯੂਲ ਕਾਸਟ ਐਲਾਇੰਸ, ਭਾਰਤੀ ਬੌਧ ਸੰਘ, ਰਾਸ਼ਟਰੀ ਭਾਂਤੂ ਸਾਂਸੀ ਸਮਾਜ ਵਿਕਾਸ ਸੰਘ (ਰਜਿ) ਦਿੱਲੀ, ਸ਼੍ਰੀ ਗੁਰੂ ਰਵਿਦਾਸ ਵਿਸ਼ਵ ਮਹਾਪੀਠ (ਰਜਿ) (ਦਿੱਲੀ), ਜੈ ਬਾਬਾ ਰਾਮਾ ਪੀਰ ਜਨਮ ਉਤਸਵ ਕਮੇਟੀ ਨਾਇਕ ਸਮਾਜ ਦਿੱਲੀ ਪ੍ਰਦੇਸ਼ (ਰਜਿ), ਦਿੱਲੀ ਪ੍ਰਾਂਤੀ ਰੈਗਰ ਪੰਚਾਇਤ (ਪੰਜੀ), ਵਾਲਮੀਕਿ ਮਹਾਪੰਚਾਇਤ (ਰਜਿ), ਸ਼੍ਰੀ ਸੰਤ ਕਬੀਰ ਜਨਮਉਤਸਵ ਕਮੇਟੀ (ਰਜਿ), ਅਖਿਲ ਭਾਰਤੀ ਬੈਰਵਾ ਵਿਕਾਸ ਸੰਘ ਦਿੱਲੀ ਪ੍ਰਦੇਸ਼, ਅਖਿਲ ਭਾਰਤੀ ਐਸਸੀ/ਐਸਟੀ/ਓਬੀਸੀ ਅਤੇ ਮਾਈਨੋਰਿਟੀ ਕਰਮਚਾਰੀ ਕਲਿਆਣ ਐਸੋਸਿਏਸ਼ਨ ਮਹਾਸੰਘ (ਰਜਿ), ਜੰਗਪੁਰਾ ਭੋਗਾਲ ਐਸਸੀ/ ਐਸਟੀ ਰੇਜੀਡੇਂਟ ਵੈਲਫੇਅਰ ਐਸੋਸੀਏਸ਼ਨ, ਅਖਿਲ ਭਾਰਤੀਅ ਖਟੀਕ ਸਮਾਜ (ਰਜਿ) ਅਤੇ ਡਾ. ਅੰਬੇਦਕਰ ਕਮੇਟੀ ਸ਼ਕੂਰਪੁਰ ਦਿੱਲੀ (ਰਜਿ) ਆਦਿ ਸੰਸਥਾਵਾਂ ਪ੍ਰਮੁੱਖ ਹਨ।
ਉਪਰੋਕਤ ਸਾਰੀਆਂ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਵਿਜੇ ਸਾਂਪਲਾ ਨੂੰ ਮਿਲ ਕੇ ਇਸ ਮਾਮਲੇ ਵਿੱਚ ਦੋਸ਼ੀਆਂ ਦੇ ਵਿਰੁੱਧ ਐਸਸੀ ਐਕਟ ਦੇ ਤਹਿਤ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਦਲਿਤ ਸੰਗਠਨਾਂ ਨੇ ਸਾਂਪਲਾ ਨੂੰ ਸਪੱਸ਼ਟ ਕਿਹਾ ਕਿ ਇਸ ਕਤਲ ਲਈ ਸੰਯੁਕਤ ਕਿਸਾਨ ਮੋਰਚੇ ਦੇ ਸਿੰਘੂ ਬਾਰਡਰ ’ਤੇ ਬੈਠੇ ਕਿਸਾਨ ਸੰਗਠਨਾਂ ਦੇ ਆਗੂ ਅਤੇ ਵਰਕਰ ਦੋਸ਼ੀ ਹਨ, ਕਿਉਂਕਿ ਵਾਇਰਲ ਵੀਡੀਓ ਸਪੱਸ਼ਟ ਕਰਦੇ ਹਨ ਕਿ ਲਖਬੀਰ ਸਿੰਘ ਦਾ ਕਤਲ ਧਰਨੇ ਵਾਲੀ ਥਾਂ ’ਤੇ ਹੋਇਆ ਅਤੇ ਬਾਅਦ ਵਿੱਚ ਉਸਦੀ ਲਾਸ਼ ਕਿਸਾਨ ਸੰਗਠਨਾਂ ਦੀ ਮੁੱਖ ਸਟੇਜ ਦੇ ਕੋਲ ਰੱਸੀ ਨਾਲ ਲਮਕਾ ਦਿੱਤੀ ਗਈ। ਇਹ ਉਹ ਥਾਂ ਹੈ ਜਿੱਥੇ ਕਿਸਾਨ ਸੰਗਠਨਾਂ ਦਾ 24 ਘੰਟੇ ਪਹਿਰਾ ਰਹਿੰਦਾ ਹੈ ਅਤੇ ਉਹ ਪੁਲਿਸ ਨੂੰ ਵੀ ਨਹੀਂ ਆਉਣ ਦਿੰਦੇ ਅਤੇ ਸਭ ਤੋਂ ਵੱਡੀ ਗੱਲ ਦੀ ਕਿਸਾਨ ਸੰਗਠਨਾਂ ਨੂੰ ਇਸ ’ਤੇ ਟਿੱਪਣੀ ਕਰਨ ਵਿੱਚ ਵੀ 12 ਘੰਟੇ ਦਾ ਸਮਾਂ ਲੱਗ ਗਿਆ।
ਉਨ੍ਹਾਂ ਸਾਂਪਲਾ ਤੋਂ ਮੰਗ ਕੀਤੀ ਕਿ ਵੀਡੀਓ ਵਿੱਚ ਦਿਸਣ ਵਾਲੇ ਸਾਰੇ ਲੋਕਾਂ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ’ਤੇ ਕਤਲ ਦਾ ਮਾਮਲਾ ਦਰਜ ਕਰਵਾਉਣ ਦੇ ਨਾਲ ਐਸਸੀ ਐਕਟ ਦੀਆਂ ਧਾਰਾਵਾਂ ਵੀ ਲਗਾਈ ਜਾਣੀ ਚਾਹੀਦੀ ਹਨ।
ਵੀਡੀਓ ਲਈ ਕਲਿੱਕ ਕਰੋ -:
Dry Fruit Laddu | ਕੈਲਸ਼ੀਅਮ ਦੀ ਕਮੀ ‘ਤੇ ਹੱਡੀਆ ‘ਚ ਦਰਦ ਨੂੰ ਦੂਰ ਕਰੇ Laddu For Winters
ਦਲਿਤ ਸੰਗਠਨਾਂ ਨੇ ਸਾਂਪਲਾ ਨੂੰ ਕਿਹਾ ਕਿ ਕਿਸਾਨ ਸੰਗਠਨਾਂ ਦਾ ਇਹ ਕਹਿਣਾ ਗਲਤ ਹੈ ਕਿ ਮਰਨ ਵਾਲਾ ਅਤੇ ਮਾਰਨ ਵਾਲੇ ਸਾਡੇ ਅੰਦੋਲਨ ਦਾ ਹਿੱਸਾ ਨਹੀਂ, ਕਿਉਂਕਿ ਕਤਲ ਕਰਨ ਦੇ ਦੋਸ਼ੀ 11 ਮਹੀਨੇ ਤੋਂ ਇਸ ਅੰਦੋਲਨ ਦਾ ਹਿੱਸਾ ਹਨ ਅਤੇ ਜਿਸਦਾ ਕਤਲ ਹੋਇਆ ਉਹ ਵੀ ਲੱਗਭੱਗ ਇੰਨੇ ਸਮੇਂ ਤੋਂ ਸਿੰਘੂ ਬਾਰਡਰ ’ਤੇ ਕਿਸਾਨ ਮਜਦੂਰ ਏਕਤਾ ਦੇ ਨਾਅਰੇ ਨੂੰ ਬੁਲੰਦ ਕਰ ਰਿਹਾ ਸੀ। ਕਤਲ ਕਰਨ ਦੇ ਦੋਸ਼ੀ ਪਿਛਲੇ 11 ਮਹੀਨਿਆਂ ਵਿੱਚ ਕਈ ਵਾਰ ਸੰਯੁਕਤ ਕਿਸਾਨ ਮੋਰਚੇ ਦੀ ਢਾਲ ਬਣ ਕੇ ਖੜ੍ਹੇ ਰਹੇ।
ਇਹ ਵੀ ਪੜ੍ਹੋ : ਇੰਝ ਹੋਇਆ ਸਿੰਘੂ ਬਾਰਡਰ ‘ਤੇ ਮਾਰੇ ਗਏ ਲਖਬੀਰ ਦਾ ਸਸਕਾਰ, ਪੁਲਿਸ ਨੇ ਚਿਖਾ ‘ਤੇ ਡੀਜ਼ਲ ਪਾ ਕੇ ਲਾ ‘ਤੀ ਅੱਗ
ਇਸ ਮੌਕੇ ਚੇਅਰਮੈਨ ਵਿਜੈ ਸਾਂਪਲਾ ਸਾਂਪਲਾ ਨੇ ਉਪਰੋਕਤ ਸਾਰੇ ਸੰਗਠਨਾਂ ਦੇ ਆਹੁਦੇਦਾਰਾਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਖੁਦ ਇਸ ਮਾਮਲੇ ’ਤੇ ਨਜ਼ਰ ਬਣਾਏ ਹੋਏ ਹਨ ਅਤੇ ਉਨ੍ਹਾਂ ਬੀਤੇ ਦਿਨ 15 ਅਕਤੂਬਰ ਨੂੰ ਹਰਿਆਣਾ ਸਰਕਾਰ ਨੂੰ ਨੋਟਿਸ ਦਿੰਦਿਆਂ ਮੁੱਖ ਸਕੱਤਰ, ਡੀਜੀਪੀ ਸਮੇਤ ਰੋਹਤਕ ਦੇ ਡਿਵੀਜਨਲ ਕਮਿਸ਼ਨਰ ਅਤੇ ਇੰਸਪੈਕਟਰ ਜਨਰਲ ਪੁਲਿਸ ਅਤੇ ਸੋਨੀਪਤ ਦੇ ਡੀਸੀ ਅਤੇ ਐਸਪੀ ਨੂੰ ਤੁਰੰਤ ਕਾਰਵਾਈ ਰਿਪੋਰਟ ਪੇਸ਼ ਕਰਨ ਨੂੰ ਕਿਹਾ ਹੈ।
ਸਾਂਪਲਾ ਨੇ ਅੰਤ ਵਿੱਚ ਵਫਦ ਨੂੰ ਕਿਹਾ ਕਿ ਮ੍ਰਿਤਕ ਦਲਿਤ ਲਖਬੀਰ ਸਿੰਘ ਅਤੇ ਉਸਦੇ ਪਰਿਵਾਰ ਨੂੰ ਨਿਆਂ ਦਿਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।