ਏਮਸ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਕਿਹਾ ਕਿ ਦੇਸ਼ ਵਿਚ ਹੁਣ ਦੂਜੀ ਲਹਿਰ ਦੀ ਤਰ੍ਹਾਂ ਕੋਰੋਨਾ ਦੀ ਖਤਰਨਾਕ ਲਹਿਰ ਆਉਣ ਦੀ ਖਾਸ ਸੰਭਾਵਨਾ ਨਹੀਂ ਹੈ। ਫਿਰ ਵੀ ਇਹ ਬਹੁਤ ਕੁਝ ਲੋਕਾਂ ਦੇ ਵਿਵਹਾਰ ‘ਤੇ ਵੀ ਨਿਰਭਰ ਕਰੇਗਾ ਕਿਉਂਕਿ ਅਜੇ ਇਹ ਵਾਇਰਸ ਖਤਮ ਨਹੀਂ ਹੋਇਆ ਹੈ। ਇਸ ਨੂੰ ਹਲਕੇ ਵਿਚ ਨਹੀਂ ਲਿਆ ਜਾ ਸਕਦਾ ਹੈ। ਇਸ ਲਈ ਟੀਕਾਕਰਨ ਦੇ ਨਾਲ-ਨਾਲ ਬਚਾਅ ਦੇ ਨਿਯਮਾਂ ਦਾ ਪਾਲਣ ਤੇ ਮਾਸਕ ਦਾ ਇਸਤੇਮਾਲ ਜਾਰੀ ਰੱਖਣਾ ਹੋਵੇਗਾ ਜਿਨ੍ਹਾਂ ਨੇ ਹੁਣ ਤੱਕ ਟੀਕਾ ਨਹੀਂ ਲਗਵਾਇਆ ਉਹ ਤੁਰੰਤ ਲਗਵਾ ਲਓ। ਉਨ੍ਹਾਂ ਨੇ ਇਹ ਗੱਲ ਕੇਂਦਰੀ ਸਿਹਤ ਮੰਤਰਾਲੇ ਦੀ ਪਹਿਲ ‘ਤੇ ਕੋਰੋਨਾ ਤੋਂ ਬਚਾਅ ਤੇ ਟੀਕਾਕਰਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਇੰਟਰਨੈਟ ਮੀਡੀਆ ਦੇ ਪਲੇਟਫਾਰਮ ‘ਤੇ ਸੰਸਥਾ ਦੇ ਮੀਡੀਆ ਪ੍ਰੋਟੋਕਾਲ ਡਵੀਜ਼ਨ ਦੇ ਚੇਅਰਮੈਨ ਡਾ. ਆਰਤੀ ਵਿਜ ਨਾਲ ਚਰਚਾ ਦੌਰਾਨ ਕਹੀ।
ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ‘ਚ ਅਸੀਂ ਜ਼ਿਆਦਾ ਬੇਹਤਰ ਹਾਲਾਤ ਵਿਚ ਹਾਂ। ਤੀਜੀ ਲਹਿਰ ‘ਚ ਕੋਰੋਨਾ ਕਾਫੀ ਕੰਟਰੋਲ ਵਿਚ ਰਿਹਾ। ਇਸ ਦਾ ਕਾਰਨ ਇਹ ਹੈ ਕਿ ਜ਼ਿਆਦਾਤਰ ਲੋਕਾਂ ‘ਚ ਕੋਰੋਨਾ ਪ੍ਰਤੀ ਜਾਗਰੂਕਤਾ ਆ ਗਈ ਹੈ। ਇਸ ਵਿਚ ਟੀਕਾਕਰਨ ਨੇ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕੋਰੋਨਾ ਦੀ ਰੋਕਥਾਮ ਤੇ ਟੀਕਾਕਰਨ ਮੁਹਿੰਮ ਲਈ ਕੇਂਦਰ ਸਰਕਾਰ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਸਾਲ 2009 ਵਿਚ ਸਵਾਈਨ ਫਲੂ ਦਾ ਸੰਕਰਮਣ ਫੈਲਣ ‘ਤੇ ਵਿਦੇਸ਼ ਤੋਂ ਟੀਕਾ ਮੰਗਵਾਉਣਾ ਪਿਆ ਸੀ। ਉਦੋਂ ਇਹ ਸਵਾਲ ਪੁੱਛਿਆ ਜਾਂਦਾ ਸੀ ਕਿ ਸਾਡੇ ਕੋਲ ਆਪਣਾ ਟੀਕਾ ਕਿਉਂ ਨਹੀਂ ਹੈ। ਮੌਜੂਦਾ ਸਮੇਂ ‘ਚ ਦੇਸ਼ ‘ਚ ਕੋਰੋਨਾ ਦਾ ਆਪਣਾ ਟੀਕਾ ਉਪਲਬਧ ਹੈ। ਕੋਰੋਨਾ ਦੇ ਲਗਭਗ ਅੱਧਾ ਦਰਜਨ ਟੀਕੇ ਦੇਸ਼ ਵਿਚ ਬਣ ਰਹੇ ਹਨ। ਅਮਰੀਕਾ ਤੇ ਯੂਰਪ ਦੇ ਕਈ ਦੇਸ਼ਾਂ ‘ਚ ਟੀਕੇ ਪ੍ਰਤੀ ਝਿਝਕ ਜ਼ਿਆਦਾ ਦੇਖੀ ਗਈ। ਇਥੇ ਵੀ ਸ਼ੁਰੂਆਤ ਵਿਚ ਕੁਝ ਲੋਕ ਟੀਕੇ ਪ੍ਰਤੀ ਸ਼ੰਕਾ ‘ਚ ਸਨ ਪਰ ਸਰਕਾਰ ਦੀ ਜਾਗਰੂਕਤਾ ਮੁਹਿੰਮ ਨਾਲ ਟੀਕਾਕਰਨ ਸਫਲ ਰਿਹਾ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਇਹ ਵੀ ਪੜ੍ਹੋ : ਕੈਨੇਡਾ ‘ਚ ਤਿੰਨ ਕਾਲਜ ਬੰਦ ਹੋਣ ਪਿੱਛੋਂ ਭਾਰਤੀ ਹਾਈ ਕਮਿਸ਼ਨ ਨੇ ਵਿਦਿਆਰਥੀਆਂ ਲਈ ਜਾਰੀ ਕੀਤੀ ਐਡਵਾਈਜ਼ਰੀ
ਕਿਸ਼ੋਰਾਂ ਦਾ ਟੀਕਾਕਰਨ ਅਜੇ ਚੱਲ ਰਿਹਾ ਹੈ। ਕੁਝ ਮਾਹਿਰ ਇਹ ਕਹਿੰਦੇ ਹਨ ਕਿ ਬੱਚਿਆਂ ਨੂੰ ਕੋਰੋਨਾ ਦਾ ਜ਼ਿਆਦਾ ਸੰਕਰਮਣ ਨਹੀਂ ਹੁੰਦਾ। ਸਾਨੂੰ ਇਸ ਗੱਲ ‘ਚ ਨਹੀਂ ਉਲਝਣਾ ਹੈ। ਬੱਚਿਆਂ ਨੂੰ ਕੋਰੋਨਾ ਨਾਲ ਸੁਰੱਖਿਅਤ ਕਰਨ ਲਈ ਟੀਕਾਕਰਨ ਜ਼ਰੂਰੀ ਹੈ। ਜੇਕਰ ਬੱਚਿਆਂ ਨੂੰ ਟੀਕਾ ਨਹੀਂ ਲੱਗੇਗਾ ਤਾਂ ਉਹ ਆਪਣੇ ਨਾਲ ਸੰਕਰਮਣ ਘਰ ‘ਚ ਲੈ ਸਕਦੇ ਹਨ। ਉਸ ਨਾਲ ਬਜ਼ੁਰਗਾਂ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ। ਕੋਰੋਨਾ ਮਹਾਮਾਰੀ ਹਸਪਤਾਲ ‘ਚ ਕੰਟਰੋਲ ਨਹੀਂ ਹੋਵੇਗੀ ਸਗੋਂ ਕਮਿਊਨਿਟੀ ‘ਚ ਸੰਕਰਮਣ ਤੋਂ ਬਚਾਅ ਦੇ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ।