ਬਟਾਲਾ ਦੇ ਪਿੰਡ ਮੀਕਾ ਵਿਚ ਅੱਜ ਵੱਡੀ ਵਾਰਦਾਤ ਵਾਪਰੀ ਹੈ ਜਿਥੇ ਦੋਹਰੇ ਕਤਲਕਾਂਡ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਬਟਾਲਾ ਦੇ ਪਿੰਡ ਮੀਕਾ ਵਿਖੇ ਪਤੀ-ਪਤਨੀ ਦਾ ਭੇਦਭਰੇ ਹਾਲਾਤਾਂ ਵਿਚ ਕਤ.ਲ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਲਸ਼ਕਰ ਸਿੰਘ ਤੇ ਪਤਨੀ ਅਮਰੀਕ ਸਿੰਘ ਵਜੋਂ ਹੋਈ ਹੈ।
ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਕਤਲ 2-3 ਦਿਨ ਪਹਿਲਾਂ ਹੋਇਆ ਹੈ। ਮ੍ਰਿਤਕਾਂ ਦਾ ਪੁੱਤਰ ਮਨਪ੍ਰੀਤ ਸਿੰਘ ਦੁਬਈ ਰਹਿੰਦਾ ਹੈ। ਉਸ ਵੱਲੋਂ ਆਪਣੇ ਗੁਆਂਢੀਆਂ ਨੂੰ ਫੋਨ ਕਰਕੇ ਕਿਹਾ ਗਿਆ ਸੀ ਕਿ ਉਸ ਦੇ ਪਿਤਾ ਫੋਨ ਨਹੀਂ ਚੁੱਕ ਰਹੇ ਹਨ।
ਇਹ ਵੀ ਪੜ੍ਹੋ : ਰੈਲੀ ਦੌਰਾਨ ਪੰਜਾਬ BJP ਪ੍ਰਧਾਨ ਸੁਨੀਲ ਜਾਖੜ ਦੀ ਵਿਗੜੀ ਤਬੀਅਤ, ਹਸਪਤਾਲ ਕਰਵਾਇਆ ਗਿਆ ਭਰਤੀ
ਜਦੋਂ ਘਰ ਜਾ ਕੇ ਦੇਖਿਆ ਤਾਂ ਗੇਟ ਬਾਹਰੋਂ ਬੰਦ ਸੀ। ਇਸ ਬਾਰੇ ਮ੍ਰਿਤਕ ਦੇ ਭਤੀਜੇ ਨੇ ਪਿੰਡ ਦੇ ਸਰਪੰਚ ਤੇ ਪੁਲਿਸ ਨੂੰ ਜਾ ਕੇ ਸੂਚਿਤ ਕੀਤਾ। ਜਿਸ ਤੋਂ ਬਾਅਦ ਦਰਵਾਜ਼ਾ ਤੋੜ ਕੇ ਅੰਦਰ ਜੋ ਦੇਖਿਆ ਗਿਆ ਸਾਰਿਆਂ ਦੇ ਰੌਂਗਟੇ ਖੜ੍ਹੇ ਹੋ ਗਏ। ਲਸ਼ਕਰ ਸਿੰਘ ਦੀ ਪਤਨੀ ਦੀ ਲਾਸ਼ ਕਮਰੇ ਵਿਚ ਪਈ ਸੀ। ਇਸ ਤੋਂ ਬਾਅਦ ਜਦੋਂ ਉਪਰਲੀ ਮੰਜ਼ਿਲ ‘ਤੇ ਜਾ ਕੇ ਦੇਖਿਆ ਤਾਂ ਲਸ਼ਕਰ ਸਿੰਘ ਦੀ ਮ੍ਰਿਤਕ ਦੇਹ ਪਈ ਮਿਲੀ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: