ਕਪੂਰਥਲਾ ‘ਚ ਲਗਭਗ 11 ਮਹੀਨੇ ਪਹਿਲਾਂ 7 ਸਾਲ ਦੀ ਬੱਚੀ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ ਕਰਨ ਵਾਲੇ ਮੁਲਜ਼ਮ ਨੂੰ ਸੈਸ਼ਨ ਕੋਰਟ ਨੇ ਮੌਤ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਸਰਕਾਰ ਨੂੰ ਪੀੜਤ ਪਰਿਵਾਰ ਨੂੰ 8 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਵੀ ਹੁਕਮ ਦਿੱਤਾ ਹੈ।
ਦੱਸਣਯੋਗ ਹੈ ਕਿ ਗਟਨਾ 15 ਮਾਰਚ 2021 ਦੀ ਹੈ, ਜਦੋਂ ਰੇਲ ਕੋਚ ਫੈਕਟਰੀ ਦੇ ਕੋਲ ਬਣੀ ਝੁੱਗੀ ਵਿੱਚ ਰਹਿਣ ਵਾਲੀ 7 ਸਾਲਾ ਬੱਚੀ ਨੂੰ ਇੱਕ ਵਿਅਕਤੀ ਬਿਸਕੁਟ ਖਵਾਉਣ ਦੇ ਬਹਾਨੇ ਨੇੜਲੀ ਖਾਲੀ ਪਈ ਝੁੱਗੀ ਵਿੱਚ ਲਿਜਾ ਕੇ ਬੱਚੀ ਨਾਲ ਜਬਰ-ਜ਼ਨਾਹ ਕੀਤਾ।
ਉਸਦਾ ਜ਼ੁਲਮ ਇੱਥੇ ਹੀ ਖਤਮ ਨਹੀਂ ਹੋਇਆ। ਦਰਿੰਦੇ ਨੇ ਬਲਾਤਕਾਰ ਤੋਂ ਬਾਅਦ ਬੱਚੀ ਦੇ ਪ੍ਰਾਈਵੇਟ ਪਾਰਟ ਵਿੱਚ ਸੋਟੀ ਵਾੜ੍ਹ ਦਿੱਤੀ ਸੀ। ਬਾਅਦ ‘ਚ ਪੀੜਤਾ ਦੇ ਪਿਤਾ ਉਕਿਲ ਮੰਡਲ ਦੇ ਬਿਆਨ ‘ਤੇ ਦੋਸ਼ੀ ਮੁਕੇਸ਼ ਕੁਮਾਰ ਵਾਸੀ ਬੰਗਾਲੀ ਟੋਲਾ ਬਿਹਾਰ ਦੇ ਖਿਲਾਫ ਧਾਰਾ 376ਏ-ਬੀ, 307, 4, 6 ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਬੱਚੀ ਲੰਮੇ ਸਮੇਂ ਤੱਕ -ਮੌਤ ਦੀ ਜੰਗ ਲੜਦੀ ਰਹੀ। ਅਖੀਰ ਡਾਕਟਰਾਂ ਨੇ ਉਸ ਦਾ ਆਪ੍ਰੇਸ਼ਨ ਕਰਕੇ ਉਸ ਦੀ ਜਾਨ ਤਾਂ ਬਚਾ ਲਈ, ਪਰ ਬੱਚੀ ਦੇ ਅੰਦਰੂਨੀ ਅੰਗ ਪੂਰੀ ਤਰ੍ਹਾਂ ਖਰਾਬ ਹੋ ਗਏ। ਇਸ ਮਾਮਲੇ ਦੀ ਸੁਣਵਾਈ ਵਧੀਕ ਸੈਸ਼ਨ ਜੱਜ ਦੀ ਅਦਾਲਤ ਵਿੱਚ ਚੱਲ ਰਹੀ ਸੀ।
ਅਦਾਲਤ ਨੇ ਵੀਰਵਾਰ ਨੂੰ ਸਬੂਤਾਂ, ਗਵਾਹਾਂ ਦੇ ਬਿਆਨਾਂ ਅਤੇ ਵਕੀਲਾਂ ਦੀਆਂ ਦਲੀਲਾਂ ਤੋਂ ਬਾਅਦ ਮੁਕੇਸ਼ ਕੁਮਾਰ ਦੇ ਅਪਰਾਧ ਨੂੰ ਬਹੁਤ ਗੰਭੀਰ ਮੰਨਿਆ ਅਤੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ।