ਅੰਮ੍ਰਿਤਸਰ ‘ਚ ਹਿੰਦੂ ਨੇਤਾ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਹੁਣ ਲੁਧਿਆਣਾ ਦੇ ਗੁਰਸਿਮਰਨ ਸਿੰਘ ਮੰਡ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰ ਗੋਲਡੀ ਬਰਾੜ ਵਿਦੇਸ਼ੀ ਨੰਬਰ +351 961 137 448 ‘ਤੇ ਕਾਲ ਕਰਕੇ ਅਤੇ ਵਟਸਐਪ ‘ਤੇ ਮੈਸੇਜ ਕਰਕੇ ਧਮਕੀਆਂ ਦੇ ਰਿਹਾ ਹੈ। ਮੰਡ ਨੂੰ 21 ਅਤੇ 22 ਅਕਤੂਬਰ ਨੂੰ ਧਮਕੀਆਂ ਵੀ ਮਿਲੀਆਂ ਸਨ।
ਗੈਂਗਸਟਰ ਵੱਲੋਂ ਵ੍ਹਾਟਸਐਪ ‘ਤੇ ਭੇਜੇ ਗਏ ਮੈਸੇਜ ‘ਚ ਲਿਖਿਆ ਹੈ ਕਿ ‘ਮੰਡ ਤੇਰਾ ਟਾਈਮ ਆ ਗਿਆ। ਹੁਣ ਤੂੰ ਵੀ ਆਪਣੇ ਰੱਬ ਨੂੰ ਯਾਦ ਕਰ, ਹੁਣ ਤੇਰੀ ਵਾਰੀ ਹੈ। ਬਹੁਤ ਗਲਤ ਬੋਲ ਲਿਆ, ਹੁਣ ਸੂਰੀ ਚਲਾ ਗਿਆ ਹੈ, ਤਿਆਰ ਰਹਿ। ਇਹ ਮੇਰੀ ਤੈਨੂੰ ਚਿਤਾਵਨੀ ਹੈ। ਜੈ ਬਲਕਾਰੀ। ਮੈਂ ਦੇਖਦਾ ਹਾਂ ਕਿ ਤੂੰ ਹੋਰ ਕਿੰਨੀ ਦੇਰ ਜਿਊਂਦਾ ਰਹਿੰਦਾ ਏ। ਮੈਂ ਤੇਰੇ ਮਗਰ ਹਾਂ, ਹੁਣ ਸੂਰੀ ਨੂੰ ਮਾਰ ਦਿੱਤਾ ਹੈ, ਹੁਣ ਤੇਰੀ ਵਾਰੀ ਹੈ। ਸਿਰ ਵਿੱਚ ਗੋਲੀ ਮਾਰ ਦਿਆਂਗਾ। ਤੂੰ ਜਿੰਨੀ ਸੁਰੱਖਿਆ ਚਾਹੁੰਦਾ ਏ, ਲੈ ਲੈ, ਮੈਂ ਤੈਨੂੰ ਉੱਥੇ ਗੋਲੀ ਮਾਰ ਦਿਆਂਗਾ।
ਇਸ ਧਮਕੀ ਤੋਂ ਬਾਅਦ ਗੁਰਸਿਮਰਨ ਮੰਡ ਨੇ ਕਿਹਾ ਕਿ ਪਹਿਲਾਂ ਮੂਸੇਵਾਲਾ, ਫਿਰ ਸੂਰੀ ਅਤੇ ਹੁਣ ਮੇਰੀ ਜਾਨ ਨੂੰ ਖ਼ਤਰਾ ਹੈ। ਜੇ ਮੇਰੀ ਸੁਰੱਖਿਆ ਵਿੱਚ ਲਗਾਤਾਰ ਅਣਗਹਿਲੀ ਕਾਰਨ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਸੁਰੱਖਿਆ ਕਰਮਚਾਰੀ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੋਣਗੇ। ਮੇਰੀ ਸੁਰੱਖਿਆ ਲਈ 55 ਸਾਲ ਤੋਂ ਵੱਧ ਉਮਰ ਦੇ ਗੰਨਮੈਨਾਂ ਨੂੰ ਜਾਣਬੁੱਝ ਕੇ ਤਾਇਨਾਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਸੋਨੂੰ ਸੂਦ ਫਿਰ ਬਣੇ ਮਸੀਹਾ, 3 ਦਿਨਾਂ ਅੰਦਰ ਅਪਾਹਜ ਬੰਦੇ ਨੂੰ ਲਗਵਾ ਕੇ ਦਿੱਤੇ ਨਵੇਂ ਹੱਥ
ਮੰਡ ਨੇ ਕਿਹਾ ਬਜ਼ੁਰਗ ਗੰਨਮੈਨ ਪਹਿਲਾਂ ਹੀ ਬੀਮਾਰੀਆਂ ਨਾਲ ਜੂਝ ਰਹੇ ਹਨ। ਇੰਨੇ ਧਮਕੀ ਭਰੇ ਮੈਸੇਜ ਆ ਰਹੇ ਹਨ ਕਿ ਸਮਝ ਨਹੀਂ ਆ ਰਿਹਾ ਕਿ ਕਿਹੜਾ ਮੈਸੇਜ ਡਿਲੀਟ ਕਰਾਂ। ਮੰਡ ਨੇ ਪੰਜਾਬ ਪੁਲਿਸ ਨੂੰ ਧਮਕੀ ਦੇਣ ਵਾਲੇ ਵਿਅਕਤੀ ਦਾ ਪਤਾ ਲਗਾ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: