ਪੰਜਾਬ ਵਿੱਚ ਕਰਜ਼ੇ ਦੀ ਮਾਰ ਕਰਕੇ ਕਈ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਜਾਨਾਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਪਿੰਡ ਨੀਲੋਵਾਲ ਤੋਂ, ਜਿਥੇ ਅੱਜ ਸਵੇਰੇ ਤਕਰੀਬਨ ਦੱਸ ਵਜੇ ਸਤਿਗੁਰ ਸਿੰਘ ਪੁੱਤਰ ਮੁਖਤਿਆਰ ਸਿੰਘ ਨੇ ਕਰਜ਼ੇ ਦੀ ਮਾਰ ਨਾ ਝੱਲਦੇ ਹੋਏ ਆਪਣੀ ਜੀਵਨ ਲੀਲਾ ਖਤਮ ਕਰ ਲਈ।
ਮਿਲੀ ਜਾਣਕਾਰੀ ਮੁਤਾਬਕ 55 ਸਾਲਾਂ ਸਤਿਗੁਰ ਸਿੰਘ ਨੇ ਜਾਖਲ ਰੋਡ ਸ਼ਹੀਦ ਦਰਸ਼ਨ ਸਿੰਘ ਪੈਟਰੋਲ ਪੰਪ ਦੇ ਪਿੱਛੇ ਖੇਤਾਂ ਵਿਚ ਜਾ ਕੇ ਫਾਹਾ ਲੈ ਲਿਆ। ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਤੁਰੰਤ ਪੁਲਿਸ ਨੂੰ ਥਾਣਾ ਸੁਨਾਮ ਚੌਂਕੀ ਵਿਚ ਸੂਚਿਤ ਕਰ ਦਿੱਤਾ ਗਿਆ।
ਸਤਿਗੁਰ ਸਿੰਘ ਆਪਣੇ ਪਿੱਛੇ ਦੋ ਪੁੱਤਰ ਇਕ ਧੀ ਅਤੇ ਆਪਣੀ ਧਰਮ ਪਤਨੀ ਨੂੰ ਛੱਡ ਗਿਆ। ਉਸ ਦੇ ਪੁੱਤਰ ਜੋਗਾ ਸਿੰਘ, ਮੱਖਣ ਸਿੰਘ, ਧੀ ਰਾਜ ਕੌਰ ਵਿਆਹੀ ਹੋਈ ਹੈ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਖੇਤ ਮਾਲਕ ਰਛਪਾਲ ਸਿੰਘ ਪਾਲੀ ਨੇ ਦੱਸਿਆ ਕਿ ਸਤਿਗੁਰ ਸਿੰਘ ਨੇ ਬੱਚਿਆਂ ਦੇ ਵਿਆਹਾਂ ਲਈ ਕਾਫੀ ਕਰਜ਼ਾ ਚੁੱਕਿਆ ਹੋਇਆ ਸੀ। ਇਸ ਨੂੰ ਲੈ ਕੇ ਉਹ ਕਾਫੀ ਪਰੇਸ਼ਾਨ ਵੀ ਰਹਿੰਦਾ ਸੀ।
ਇਹ ਵੀ ਪੜ੍ਹੋ : ਬਰਫ਼ ਦੀ ਚਿੱਟੀ ਚਾਦਰ ‘ਚ ਢਕਿਆ ਗੁ. ਸ੍ਰੀ ਹੇਮਕੁੰਟ ਸਾਹਿਬ, ਰੋਕੀ ਗਈ ਯਾਤਰਾ
ਪੁਲਿਸ ਚੌਕੀ ਇੰਚਾਰਜ ਨੇ ਗੱਲਬਾਤ ਕਰਦੇ ਦੱਸਿਆ ਕਿ ਸਤਿਗੁਰ ਸਿੰਘ ਦੇ ਪੁੱਤਰ ਜੋਗਾ ਸਿੰਘ ਦੇ ਬਿਆਨਾਂ ‘ਤੇ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ। ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: