ਲੁਧਿਆਣਾ ‘ਚ ਕੌਮੀ ਝੰਡੇ ਦੇ ਅਪਮਾਨ ਦੀ ਸ਼ਰਮਨਾਕ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਲੁਧਿਆਣਾ ਸਟੇਸ਼ਨ ਨੇੜੇ ਬਿਜਲੀ ਦੇ ਸ਼ੈੱਡ ਦੀ ਦੱਸੀ ਜਾ ਰਹੀ ਹੈ। ਵੀਡੀਓ ‘ਚ ਇਕ ਰੇਲਵੇ ਅਧਿਕਾਰੀ ਆਜ਼ਾਦੀ ਦਿਹਾੜੇ ‘ਤੇ ਝੰਡਾ ਲਹਿਰਾਉਣ ਲਈ ਮੰਚ ‘ਤੇ ਜੁੱਤੀਆਂ ਪਾ ਕੇ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਝੰਡਾ ਲਹਿਰਾਉਣ ਤੋਂ ਬਾਅਦ ਬਿਜਲੀ ਸ਼ੈੱਡ ਦੇ ਕਰਮਚਾਰੀ ਤਿਰੰਗੇ ਨੂੰ ਸਲਾਮੀ ਦਿੰਦੇ ਨਜ਼ਰ ਆ ਰਹੇ ਹਨ ਪਰ ਰੇਲਵੇ ਅਧਿਕਾਰੀ ਨੇ ਤਿਰੰਗੇ ਨੂੰ ਸਲਾਮੀ ਨਹੀਂ ਦਿੱਤੀ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਆਟੋ ਵਾਲੇ ਤੋਂ ਪਿਸਤੌਲ ਦਾ ਬੱਟ ਮਾਰ ਕੇ 6,000 ਲੁੱਟੇ, ਗੱਡੀ ਨਾਲ ਮਾਰੀਆਂ ਟੱਕਰਾਂ
ਦਰਅਸਲ 15 ਅਗਸਤ ਨੂੰ ਲੁਧਿਆਣਾ ਸਟੇਸ਼ਨ ਦੇ ਇਲੈਕਟ੍ਰਿਕ ਸ਼ੈੱਡ ‘ਤੇ ਤਿਰੰਗਾ ਲਹਿਰਾਉਣ ਲਈ ਸੀਨੀਅਰ ਡੀਈਈ (ਡਿਵੀਜ਼ਨਲ ਇਲੈਕਟ੍ਰੀਕਲ ਇੰਜੀਨੀਅਰ) ਸਚਿਨ ਗੋਇਲ ਨੂੰ ਬੁਲਾਇਆ ਗਿਆ ਸੀ। ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਸਮੇਂ ਗੋਇਲ ਜੁੱਤੀ ਪਾ ਕੇ ਮੰਚ ‘ਤੇ ਖੜ੍ਹੇ ਹੋਏ। ਝੰਡਾ ਲਹਿਰਾਉਣ ਤੋਂ ਬਾਅਦ ਸਾਰੇ ਕਰਮਚਾਰੀਆਂ ਨੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ, ਪਰ ਡੀਈਈ ਤਿਰੰਗੇ ਨੂੰ ਸਲਾਮੀ ਦੇਣਾ ਭੁੱਲ ਗਏ, ਜਿਸ ਤੋਂ ਬਾਅਦ ਕਰਮਚਾਰੀਆਂ ਨੇ ਪੂਰੀ ਘਟਨਾ ਦੀ ਵੀਡੀਓ ਬਣਾ ਲਈ।
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਫਿਰੋਜ਼ਪੁਰ ਡਿਵੀਜ਼ਨ ਦੇ ਉੱਚ ਅਧਿਕਾਰੀਆਂ ਨੇ ਇਸ ਘਟਨਾ ‘ਤੇ ਅਫਸੋਸ ਪ੍ਰਗਟ ਕੀਤਾ ਅਤੇ ਲਿਖਤੀ ਸ਼ਿਕਾਇਤ ਨਾ ਮਿਲਣ ਦਾ ਬਹਾਨਾ ਬਣਾ ਕੇ ਮਾਮਲੇ ਨੂੰ ਰਫਾ-ਦਫਾ ਕਰਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਫਿਰੋਜ਼ਪੁਰ ਮੰਡਲ ਦੇ ਡੀਆਰਐਮ ਸੰਜੇ ਸਾਹੂ ਨੇ ਦਾਅਵਾ ਕੀਤਾ ਕਿ ਸ਼ਿਕਾਇਤ ਮਿਲਣ ’ਤੇ ਘਟਨਾ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: