ਕਿਸਾਨ ਅੰਦੋਲਨ ਦੌਰਾਨ ਚਰਚਾ ਵਿੱਚ ਆਏ ਅਦਾਕਾਰ ਤੋਂ ਐਕਟਿਵਸ ਬਣੇ ਦੀਪ ਸਿੱਧੂ ਦੀ ਮੌਤ ਨਾਲ ਪੂਰੇ ਪੰਜਾਬ ਦੇ ਲੋਕਾਂ ਨੂੰ ਸਦਮਾ ਲੱਗਾ ਹੈ। ਬੀਤੀ ਦੇਰ ਰਾਤ ਇੱਕ ਕਾਰ ਹਾਦਸੇ ਵਿੱਚ ਉਨ੍ਹਾਂ ਦੀ ਜਾਨ ਚਲੀ ਗਈ।
ਉਨ੍ਹਾਂ ਦੇ ਨਾਲ ਕਾਰ ਵਿੱਚ ਉਨ੍ਹਾਂ ਦੀ ਇੱਕ ਐੱਨ.ਆਰ.ਆਈ. ਦੋਸਤ ਵੀ ਸੀ, ਜੋ ਜ਼ਖਮੀ ਹੋ ਗਈ। ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਹੋਸ਼ ਆਉਣ ‘ਤੇ ਉਸ ਨੇ ਸਾਰੀ ਆਪ ਬੀਤੀ ਸੁਣਾਈ ਕਿ ਇਹ ਹਾਦਸਾ ਕਿਵੇਂ ਵਾਪਰਿਆ।
ਦੀਪ ਸਿੱਧੂ ਦੀ ਦੋਸਤ ਰੀਨਾ ਰਾਏ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ। ਉਸ ਨੇ ਦੱਸਿਆ ਕਿ ਹਾਦਸੇ ਵੇਲੇ ਉਸ ਨੂੰ ਨੀਂਦ ਆ ਗਈ ਸੀ। ਪੁਲਿਸ ਨੇ ਦੱਸਿਆ ਕਿ ਗੱਡੀ ਵਿੱਚ ਲੱਗੇ ਏਅਰਬੈਗ ਕਰਕੇ ਉਹ ਸੁਰੱਖਿਅਤ ਬੱਚ ਗਈ। ਹਾਲਾਂਕਿ, ਕਾਰ ਵਿੱਚ ਦੀਪ ਵੱਲ ਲੱਗਾ ਏਅਰਬੈਗ ਫਟ ਗਿਆ।
ਪੁਲਿਸ ਨੇ ਦੱਸਿਆ ਕਿ ਦੀਪ ਦੀ ਐੱਨ.ਆਰ.ਆਈ. ਦੋਸਤ 13 ਜਨਵਰੀ ਨੂੰ ਅਮੇਰਿਕਾ ਤੋਂ ਭਾਰਤ ਆਈ ਸੀ। ਦੋਵੇਂ ਗੁਰੂਗ੍ਰਾਮ ਦੇ ਓਬਰਾਏ ਹੋਟਲ ਵਿੱਚ ਠਹਿਰੇ ਹੋਏ ਸਨ। ਸ਼ਾਮ ਲਗਭਗ ਸਾਢੇ ਸੱਤ ਵਜੇ ਗੁਰੂਗ੍ਰਾਮ ਤੋਂ ਨਿਕਲਣ ਪਿੱਛੋਂ ਉਨ੍ਹਾਂ ਨੇ ਬਾਦਲੀ ਟੋਲ ਪਲਾਜ਼ਾ ਤੋਂ ਕੇ.ਐੱਮ.ਪੀ. ਰੂਟ ਲਿਆ।
ਘਟਨਾ ਖਰਖੌਦਾ ਦੇ ਕੋਲ ਹਾਦਸਾ ਰਾਤ 8 ਤੋਂ 8:30 ਵਜੇ ਵਿਚਕਾਰ ਵਾਪਰਿਆ। ਹਾਦਸੇ ਸਮੇਂ ਦੀਪ ਸਿੱਧੂ ਖੁਦ ਸਕਾਰਪੀਓ ਚਲਾ ਰਹੇ ਸਨ ਅਤੇ ਉਨ੍ਹਾਂ ਨਾਲ ਇੱਕ ਐਨਆਰਆਈ ਦੋਸਤ ਵੀ ਸੀ। ਹਾਦਸੇ ਦੌਰਾਨ ਟਰੱਕ ਅਤੇ ਕਾਰ ਵਿਚਾਲੇ ਹੋਈ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਦੀਪ ਸਿੱਧੂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ ਸੋਨੀਪਤ ਦੇ ਐਸਪੀ ਰਾਹੁਲ ਸ਼ਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਡਰਾਈਵਰ ਅਜੇ ਫਰਾਰ ਹੈ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਲਗਭਗ ਸਾਢੇ ਨੌ ਵਜੇ ਹੋਈ। ਪੁਲਿਸ ਹੁਣ ਉਸ 22-ਟਾਇਰ ਟਰੱਕ ਡਰਾਈਵਰ ਦੀ ਭਾਲ ਕਰ ਰਹੀ ਹੈ ਜਿਸ ਨਾਲ ਉਸ ਦੀ ਕਾਰ ਟਕਰਾਈ ਸੀ। 2 ਅਪ੍ਰੈਲ 1984 ਨੂੰ ਪੈਦਾ ਹੋਏ ਬੈਰਿਸਟਰ ਤੋਂ ਮਾਡਲ, ਅਦਾਕਾਰ ਤੇ ਕਿਸਾਨ ਐਕਟੀਵਿਸਟ ਦੀਪ ਸਿੱਧੂ 37 ਸਾਲ ਦੇ ਸਨ। ਉਹ ਪੰਜਾਬ ਦੇ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਰਹਿਣ ਵਾਲੇ ਸਨ।