ਯੂਕਰੇਨ ਵਿਚ ਲਗਾਤਾਰ ਹੋ ਰਹੇ ਹਮਲਿਆਂ ਵਿਚ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਯੂਕਰੇਨੀ ਨੇਤਾ ਵਿਕਟਰ ਫੇਦਰੋਵਿਚ ਯਾਨੂਕੋਵਿਚ ਨੂੰ ਯੂਕਰੇਨ ਦਾ ਅਗਲਾ ਰਾਸ਼ਟਰਪਤੀ ਬਣਾਉਣ ਦਾ ਪ੍ਰਸਤਾਵ ਰੱਖਿਆ ਹੈ। ਯਾਨੁਕੋਵਿਚ ਇਸ ਸਮੇਂ ਬੇਲਾਰੂਸ ਦੀ ਰਾਜਧਾਨੀ ਮਿੰਸਕ ਵਿਚ ਹੈ। ਪੁਤਿਨ ਯੂਕਰੇਨ ਰਾਸ਼ਟਰਪਤੀ ਵੋਲਦੋਮਿਰ ਜੇਲੇਂਸਕੀ ਦੀ ਸਰਕਾਰ ਨੂੰ ਹਟਾ ਕੇ ਇਥੇ ਕਠਪੁਤਲੀ ਸਰਕਾਰ ਬਣਾਉਣਾ ਚਾਹੁੰਦੇ ਹਨ।
ਯਾਨੁਕੋਵਿਚ ਨੂੰ ਰੋਸ ਦਾ ਸਮਰਥਕ ਮੰਨਿਆ ਜਾਂਦਾ ਹੈ। ਉਹ ਯੂਕਰੇਨ ਦੇ ਸਾਬਕਾ ਰਾਸ਼ਟਰਪਤੀ ਰਹਿ ਚੁੱਕੇ ਹਨ। ਫਰਵਰੀ 2010 ਦੀਆਂ ਆਮ ਚੋਣਾਂ ਵਿਚ ਉਨ੍ਹਾਂ ਨੇ ਯੂਕਰੇਨ ਦਾ ਰਾਸ਼ਟਰਪਤੀ ਚੁਣਿਆ ਗਿਆ ਸੀ। ਨਵੰਬਰ 2013 ਵਿਚ ਯਾਨੁਕੋਵਿਚ ਨੇ ਯੂਰਪੀਅਨ ਯੂਨੀਅਨ ਨਾਲ ਸਮਝੌਤੇ ‘ਤੇ ਹਸਤਾਖਰ ਕਰਨ ਤੋਂ ਪਿੱਛੇ ਹਟ ਗਏ ਜਿਸ ਤੋਂ ਬਾਅਦ ਸਾਲ 2014 ਵਿਚ ਉਨ੍ਹਾਂ ਨੂੰ ਯੂਰੋਮੇਡਨ ਰੇਵਾਲਿਊਸ਼ਨ ਵਿਚ ਅਹੁਦੇ ਤੋਂ ਹਟਾ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਵਿਕਟਰ ਯੂਕਰੇਨ ਦੇ ਚੌਥੇ ਰਾਸ਼ਟਰਪਤੀ ਰਹਿ ਚੁਕੇ ਹਨ। 1997 ਤੋਂਸ2002 ਵਿਚ ਡੋਨੇਟਸਕ ਦੇ ਗਵਰਨਰ ਤੇ 3 ਸਾਲ ਦੇ ਪ੍ਰਧਾਨ ਮੰਤਰੀ ਵੀ ਰਹੇ। 2010 ਵਿਚ ਰਾਸ਼ਟਰਪਤੀ ਬਣੇ। 2013 ਵਿਚ ਯੂਰਪੀਅਨ ਯੂਨੀਅਨ ਨਾਲ ਸਮਝੌਤੇ ਤੋਂ ਇਨਕਾਰ ਕੀਤਾ। ਇਸੇ ਕਾਰਨ 2014 ਵਿਚ ਕੁਰਸੀ ਚਲੀ ਗਈ। ਯਾਨੁਕੋਵਿਚ ‘ਤੇ ਚੋਣ ਵਿਚ ਧੋਖਾਦੇਹੀ ਕਰਨ ਅਤੇ ਵੋਟਰਾਂ ਨੂੰ ਧਮਕਾਉਣ ਦੇ ਦੋਸ਼ ਵੀ ਲੱਗਦੇ ਰਹੇ ਹਨ। EU ਐਸੋਸੀਏਸ਼ਨ ਐਗਰੀਮੈਂਟ ਨੂੰ ਰਿਜੈਕਟ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਖਿਲਾਫ ਵਿਰੋਧ ਪ੍ਰਦਰਸ਼ਨ ਹੋਏ। ਕੀਵ ਇੰਡੀਪੇਂਡੈਂਸ ਸਕਵੇਅਰ ਨੂੰ ਘੇਰ ਲਿਆ। ਇਸ ਨੂੰ ਓਰੈਂਜ ਰਿਵਾਲਿਊਸ਼ਨ ਕਿਹਾ ਜਾਂਦਾ ਹੈ। 2014 ਵਿਚ ਯੂਕਰੇਨ ਗ੍ਰਹਿ ਯੁੱਧ ਦੀ ਕਗਾਰ ‘ਤੇ ਪਹੁੰਚ ਚੁੱਕਾ ਸੀ। ਪੁਲਿਸ ਤੇ ਪ੍ਰਦਰਸ਼ਨਕਾਰੀਆਂ ਦੀਆਂ ਝੜੱਪਾਂ ਨਾਲ ਕਈ ਲੋਕਾਂ ਦੀ ਮੌਤ ਹੋ ਗਈ। 22 ਫਰਵਰੀ 2014 ਨੂੰ ਯੂਕਰੇਨ ਸੰਸਦ ਨੇ ਯਾਨੁਕੋਵਿਚ ਨੂੰ ਅਹੁਦੇ ਤੋਂ ਹਟਾਉਣ ਲਈ ਵੋਟ ਕੀਤਾ।