ਰੂਸ-ਯੂਕਰੇਨ ਵਿੱਚ ਛਿੜੀ ਜੰਗ ਵਿਚਾਲੇ ਦਿੱਲੀ ਏਅਰਪੋਰਟ ਪ੍ਰਸ਼ਾਸਨ ਨੇ ਵੱਡਾ ਫੈਸਲਾ ਲਿਆ ਹੈ। ਦਿੱਲੀ ਏਅਰਪੋਰਟ ਨੇ ਕੋਰੋਨਾ ਵੈਕਸੀਨ ਦੀ ਨੈਗੇਟਿਵ ਰਿਪੋਰਟ ਦੀ ਸ਼ਰਤ ਖਤਮ ਕਰ ਦਿੱਤੀ ਹੈ। ਭਾਰਤੀ ਨਾਗਰਿਕ ਬਿਨਾਂ ਕੋਰੋਨਾ ਵੈਕਸੀਨ ਸਰਟੀਫਿਕੇਟ ਦੇ ਵੀ ਦਿੱਲੀ ਵਿੱਚ ਦਾਖਲ ਹੋ ਸਕਦੇ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਏਅਰ ਸੁਵਿਧਾ ਪੋਰਟਲ ‘ਤੇ ਵੈਕਸੀਨ ਸਰਟੀਫਿਕੇਟ ਅਪਲੋਡ ਕਰਨਾ ਲਾਜ਼ਮੀ ਸੀ। ਪਰ ਹੁਣ ਇਸ ਸ਼ਰਤ ਨੂੰ ਖਤਮ ਕਰ ਦਿੱਤਾ ਗਿਆ ਹੈ। ਰੂਸ-ਯੂਕਰੇਨ ਵਿੱਚ ਛਿੜੀ ਜੰਗ ਵਿਚਾਲੇ ਮਾਨਵੀ ਆਧਾਰ ‘ਤੇ ਭਾਰਤੀ ਯਾਤਰੀਆਂ ਨੂੰ ਇਹ ਢਿੱਲ ਦਿੱਤੀ ਗਈ ਹੈ।
ਦੱਸ ਦੇਈਏ ਕਿ ਯੂਕਰੇਨ ਤੇ ਰੂਸ ਵਿੱਚ ਚੱਲ ਰਹੀ ਜੰਗ ਦੌਰਾਨ ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਵਤਨ ਵਾਪਸੀ ਲਈ ਭਾਰਤ ਸਰਕਾਰ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਇਸ ਦੇ ਲਈ ਏਅਰ ਇੰਡੀਆ 4 ਉਡਾਨਾਂ ਸੰਚਾਲਿਤ ਕਰ ਰਹੀ ਹੈ। ਇਨ੍ਹਾਂ ਵਿੱਚ ਦੋ ਉਡਾਨਾਂ ਰੋਮਾਨੀਆ ਦੀ ਸਰਹੱਦ ਤੋਂ ਹੋਣਗੀਆਂ ਤੇ ਇੱਕ ਹੰਗਰੀ ਤੋਂ, ਜਦਕਿ ਹੋਰ ਰੋਮਾਨੀਆ ਤੋਂ ਇੱਕ ਫਲਾਈਟ ਮੁੰਬਈ ਲਈ ਕਈ ਨਾਗਰਿਕਾਂ ਨੂੰ ਲ ਕੇ ਉਡਾਨ ਭਰ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਵਿਦੇਸ਼ ਮੰਤਰੀ ਨੇ ਕਿਹਾ ਕਿ ਯੂਕਰੇਨ ਤੋਂ ਵਾਪਸ ਲਿਆਂਦੇ ਗਏ 219 ਭਾਰਤੀਆਂ ਨਾਲ ਪਹਿਲੀ ਉਡਾਨ ਰੋਮਾਨੀਆ ਤੋਂ ਮੁੰਬਈ ਲਈ ਰਵਾਨਾ ਹੋਈ। ਅਸੀਂ ਪ੍ਰਗਤੀ ਕਰ ਰਹੇ ਹਾਂ। ਸਾਡੀਆਂ ਟੀਮਾਂ 24 ਘੰਟੇ ਇਸ ‘ਤੇ ਕੰਮ ਕਰ ਰਹੀ ਹਾਂ। ਮੈਂ ਨਿੱਜੀ ਤੌਰ ‘ਤੇ ਨਿਗਰਾਨੀ ਕਰ ਰਿਹਾ ਹਾਂ। ਯੂਕਰੇਨ ‘ਤੇ ਹੋਏ ਰੂਸੇ ਹਮਲੇ ਤੋਂ ਬਾਅਦ ਉਥੇ ਵੱਡੀ ਗਿਣਤੀ ਵਿੱਚ ਭਾਰਤ ਦੇ ਲੋਕ ਫਸ ਗਏ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿਦਿਆਰਥੀਆਂ ਦੀ ਹੈ।