ਦਿੱਲੀ ਦੇ ਨਿਰਮਾਣ ਮਜ਼ਦੂਰਾਂ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਤਿਹਾਸਕ ਯੋਜਨਾ ਤਹਿਤ ਮਜ਼ਦੂਾਂ ਲਈ ਮੁਫਤ ਪਾਸ ਦਿੱਤੇ ਹਨ ਜਿਸ ਨਾਲ ਇਹ ਸਾਰੇ ਮਜ਼ਦੂਰ ਹੁਣ ਦਿੱਲੀ ਦੀਆਂ ਡੀਟੀਸੀ ਤੇ ਕਲੱਸਟ ਬੱਸਾਂ ਵਿਚ ਫ੍ਰੀ ਸਫਰ ਕਰ ਸਕਣਗੇ। ਇਸ ਲਈ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਦੇ ਨਿਰਮਾਣ ਸਥਾਨਾਂ ‘ਤੇ ਕੰਮ ਕਰ ਰਹੇ ਮਿਸਤਰੀ, ਇਲੈਕਟ੍ਰੀਸ਼ੀਅਨ ਤੇ ਹੋਰ ਮਜ਼ਦੂਰਾਂ ਨੂੰ ਫਾਇਦਾ ਮਿਲੇਗਾ। ਮਜ਼ਦੂਰਾਂ ਨੂੰ ਫ੍ਰੀ ਪਾਸ ਦੇਣ ‘ਤੇ ਆਮ ਆਦਮੀ ਪਾਰਟੀ ਨੇ ਕਿਹਾ ਕਿ ਦੇਸ਼ ਦੀ ਮਜ਼ਬੂਤ ਬੁਨਿਆਦ ਹੈ, ‘ਆਪ’ ਉਨ੍ਹਾਂ ਦੇ ਨਾਲ ਹੈ।
ਦੂਜੇ ਪਾਸੇ ਮਜ਼ਦੂਰਾਂ ਨੂੰ ਫ੍ਰੀ ਬੱਸ ਪਾਸ ਦਿੰਦੇ ਹੋਏ ਸਿਸੋਦੀਆ ਨੇ ਕਿਹਾ ਕਿ ਇਹ ਮਜ਼ਦੂਰ ਨਹੀਂ, ਨਿਰਮਾਤਾ ਹਨ। ਬਾਬਾ ਸਾਹਿਬ ਤੇ ਭਗਤ ਸਿੰਘ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਅਜਿਹੀਆਂ ਯੋਜਨਾਵਾਂ ਬਣਾ ਰਹੇ ਹਨ ਜਿਨ੍ਹਾਂ ਨੂੰ ਕੁਦਰਤ ਤੋਂ ਸਭ ਤੋਂ ਘੱਟ ਮਿਲਿਆ, ਉਨ੍ਹਾਂ ਨੂੰ ਸਰਕਾਰ ਤੋਂ ਜ਼ਿਆਦਾ ਮਿਲੇ। ਦਿੱਲੀ ਵਿਚ ਭਾਵੇਂ ਮਹਿਲਾ ਕਲੈਕਟਰ ਹੋਵੇ ਜਾਂ ਮਜ਼ਦੂਰ ਹੋਵੇ, ਸਾਰਿਆਂ ਲਈ ਬੱਸ ਦਾ ਸਫਰ ਫ੍ਰੀ ਹੈ। ਅਸੀਂ ਘੱਟੋ-ਘੱਟ ਮਜ਼ਦੂਰੀ 8000 ਰੁਪਏ ਤੋਂ 16000 ਰੁਪਏ ਕੀਤੀ ਤਾਂ ਭਾਜਪਾ ਇਸ ਖਿਲਾਫ ਕੋਰਟ ਚਲੀ ਗਈ। ਅਸੀਂ ਲੜ ਕੇ ਕਾਨੂੰਨ ਪਾਸ ਕਰਵਾਇਆ, ਅੱਜ ਦੇਸ਼ ‘ਚ ਸਭ ਤੋਂ ਵੱਧ ਮਜ਼ਦੂਰੀ ਦਿੱਲੀ ‘ਚ ਮਿਲਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਡਿਪਟੀ ਸੀਐੱਮ ਸਿਸੋਦੀਆ ਨੇ ਟਵੀਟ ਕਰਕੇ ਲਿਖਿਆ ਦਿੱਲੀ ਵਿਚ ਨਿਰਮਾਣ ਮਜ਼ਦੂਰਾਂ ਲਈ ਅੱਜ ਮੁਫਤ ਬੱਸ ਪਾਸ ਯੋਜਨਾ ਸ਼ੁਰੂ ਕੀਤੀ ਗਈ। ਨਿਰਮਾਣ ਥਾਵਾਂ ‘ਤੇ ਕੰਮ ਕਰ ਰਹੇ ਮਿਸਤਰੀ, ਇਲੈਕਟ੍ਰੀਸ਼ੀਅਨ, ਗਾਰਡ ਤੇ ਹੋਰ ਮਜ਼ਦੂਰ ਇਸ ਦਾ ਫਾਇਦਾ ਚੁੱਕ ਸਕਦੇ ਹਨ। ਮੁੱਖ ਮੰਤਰੀ ਕੇਜਰੀਵਾਲ ਦੀ ਕੋਸ਼ਿਸ਼ ਹੈ ਕਿ ਮਜ਼ਦੂਰਾਂ ਦੀ ਜ਼ਿਆਦਾ ਤੋਂ ਜ਼ਿਆਦਾ ਸਹਾਇਤਾ ਕੀਤੀ ਜਾਵੇ, ਇਹ ਦਿੱਲੀ ਦੇ ਨਿਰਮਾਤਾ ਹਨ।