ਲੰਦਨ ਵਿੱਚ ਦਿੱਤੇ ਰਾਹੁਲ ਗਾਂਧੀ ਦੇ ਬਿਆਨਾਂ ‘ਤੇ ਲਗਾਤਾਰ ਹੰਗਾਮਾ ਹੋ ਰਿਹਾ ਹੈ। ਇਸੇ ਵਿਚਾਲੇ ਦਿੱਲੀ ਪੁਲਿਸ ਨੇ ਵੀ ਉਨ੍ਹਾਂ ਨੂੰ ਨੋਟਿਸ ਭੇਜ ਦਿੱਤਾ ਹੈ। ਨੋਟਿਸ ਵਿੱਚ ਰਾਹੁਲ ਤੋਂ ਬਲਾਤਕਾਰ ਦਾ ਸ਼ਿਕਾਰ ਹੋਈ ਔਰਤ ਬਾਰੇ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ।
ਦਰਅਸਲ, ਸ਼੍ਰੀਨਗਰ ਵਿੱਚ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਮੈਂ ਬਲਾਤਕਾਰ ਦਾ ਸ਼ਿਕਾਰ ਹੋਈ ਇੱਕ ਕੁੜੀ ਨੂੰ ਮਿਲਿਆ। ਜਦੋਂ ਮੈਂ ਉਸ ਤੋਂ ਪੁੱਛਿਆ ਕਿ ਕੀ ਸਾਨੂੰ ਪੁਲਿਸ ਨੂੰ ਇਸ ਬਾਰੇ ਦੱਸਣਾ ਚਾਹੀਦਾ ਹੈ ਤਾਂ ਉਸ ਨੇ ਮਨ੍ਹਾ ਕਰ ਦਿੱਤਾ। ਉਸ ਨੇ ਕਿਹਾ ਕਿ ਜੇ ਪੁਲਿਸ ਨੂੰ ਦੱਸਿਆ ਤਾਂ ਮੈਨੂੰ ਸ਼ਰਮਿੰਦਾ ਹੋਣਾ ਪਏਗਾ।
ਪੁਲਿਸ ਨੇ ਇਸੇ ਕੜੀ ਬਾਰੇ ਜਾਣਨ ਲਈ ਰਾਹੁਲ ਗਾਂਧੀ ਨੂੰ ਨੋਟਿਸ ਭੇਜਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਕੁੜੀ ਨੂੰ ਸਕਿਓਰਿਟੀ ਦੇਣਾ ਚਾਹੁੰਦੇ ਹਨ।
ਦੂਜੇ ਪਾਸੇ ਕਾਂਗਰਸ ਨੇ ਦਿੱਲੀ ਪੁਲਿਸ ਦੇ ਨੋਟਿਸ ‘ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਪਾਰਟੀ ਨੇ ਟਵੀਟ ਕੀਤਾ ਹੈ ਕਿ ਸਰਕਾਰ ਅਡਾਨੀ-ਹਿਡੰਨਬਰਗ ਮਾਮਲੇ ਵਿੱਚ ਰਾਹੁਲ ਦੇ ਸਵਾਲਾਂ ਤੋਂ ਘਬਰਾ ਗਈ ਹੈ ਤੇ ਪੁਲਿਸ ਦਾ ਸਹਾਰਾ ਲੈ ਰਹੀ ਹੈ। ਭਾਰਤ ਜੋੜੋ ਯਾਤਰਾ ਖਤਮ ਹੋਣ ਦੇ 45 ਦਿਨਾਂ ਬਾਅਦ ਦਿੱਲੀ ਪੁਲਿਸ ਉਸ ਪੀੜਤਾ ਬਾਰੇ ਜਾਣਕਾਰੀ ਮੰਗ ਰਹੀ ਹੈ। ਪਾਰਟੀ ਨੇ ਕਿਹਾ ਕਿ ਉਹ ਸਹੀ ਸਮੇਂ ‘ਤੇ ਕਾਨੂੰਨ ਮੁਤਾਬਕ ਨੋਟਿਸ ਦਾ ਜਵਾਬ ਦੇਣਗੇ।
ਇਹ ਵੀ ਪੜ੍ਹੋ : ‘ਜਿਸ ਦਿਨ ਹੱਥ ਆਏ…’ ਬੰਬੀਹਾ ਗੈਂਗ ਦੀ ਲਾਰੇਂਸ ਤੇ ਗੋਲਡੀ ਬਰਾੜ ਨੂੰ ਧਮਕੀ, ਸੋਸ਼ਲ ਮੀਡੀਆ ‘ਤੇ ਪਾਈ ਪੋਸਟ
ਦਿੱਲੀ ਪੁਲਿਸ ਨੇ ਖੁਦ ਹੀ ਇਸ ਮਾਮਲੇ ਦਾ ਨੋਟਿਸ ਲਿਆ ਹੈ। ਉਨ੍ਹਾਂ ਪੀੜਤਾ ਬਾਰੇ ਜਾਣਕਾਰੀ ਹਾਸਲ ਕਰਨ ਲਈ ਸਵਾਲਾਂ ਦੀ ਇੱਕ ਲਿਸਟ ਰਾਹੁਲ ਨੂੰ ਭੇਜੀ ਹੈ। ਪੁਲਿਸ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਸਵਾਲਾਂ ਦੇ ਜਵਾਬ ਜਲਦੀ ਤੇ ਡਿਟੇਲ ਵਿੱਚ ਦੇਣ ਜਿਸ ਨਾਲ ਪੀੜਤਾ ਨੂੰ ਸੁਰੱਖਿਆ ਦਿੱਤੀ ਜਾ ਸਕੇ।
ਦਿੱਲੀ ਪੁਲਿਸ ਨੇ ਦੱਸਿਆ ਕਿ 15 ਮਾਰਚ ਨੂੰ ਇੱਕ ਟੀਮ ਰਾਹੁਲ ਗਾਂਧੀ ਨੂੰ ਨੋਟਿਸ ਦੇਣ ਗਈ ਸੀ। ਟੀਮ ਨੇ ਉਥੇ 3 ਘੰਟੇ ਤੱਕ ਉਡੀਕ ਕੀਤੀ, ਪਰ ਰਾਹੁਲ ਨਹੀਂ ਮਿਲੇ। 16 ਮਾਰਚ ਨੂੰ ਦਿੱਲੀ ਪੁਲਿਸ ਦੇ ਸੀਨੀਅਰ ਅਿਕਾਰੀ ਦੁਬਾਰਾ ਉਨ੍ਹਾਂ ਦੇ ਘਰ ਗਏ। ਡੇਢ ਘੰਟੇ ਤੱਕ ਉਡੀਕ ਕਰਨ ਮਗਰੋਂ ਰਾਹੁਲ ਉਨ੍ਹਾਂ ਨੂੰ ਮਿਲੇ ਤੇ ਨੋਟਿਸ ਰਿਸੀਵ ਕੀਤਾ।
ਵੀਡੀਓ ਲਈ ਕਲਿੱਕ ਕਰੋ -: