ਜੈਕਲੀਨ ਫਰਨਾਡੀਜ਼ ਨੂੰ ਦਿੱਲੀ ਪੁਲਿਸ ਨੇ ਪੁੱਛਗਿਛ ਲਈ ਨੋਟਿਸ ਭੇਜਿਆ ਹੈ। ਉਨ੍ਹਾਂ ਨੂੰ 12 ਸਤੰਬਰ ਨੂੰ ਬੁਲਾਇਆ ਗਿਆ ਹੈ। ਦਿੱਲੀ ਪੁਲਿਸ ਜੈਕਲੀਨ ਤੋਂ ਸੁਕੇਸ਼ ਚੰਦਰਸ਼ੇਖਰ ਧੋਖਾਦੇਹੀ ਦੇ ਮਾਮਲੇ ਵਿਚ ਪੁੱਛਗਿਛ ਕਰੇਗੀ।
ਠੱਗ ਸੁਕੇਸ਼ ਚੰਦਰਸ਼ੇਖਰ ‘ਤੇ ਜ਼ਬਰਨ ਵਸੂਲੀ ਦੇ ਦੋਸ਼ ਲੱਗੇ ਹਨ। ਸੁਕੇਸ਼ ‘ਤੇ ਜਬਰਨ 200 ਕਰੋੜ ਰੁਪਏ ਵਸੂਲਣ ਦਾ ਦੋਸ਼ ਹੈ। ਹਾਲ ਹੀ ਵਿਚ ਈਡੀ ਨੇ ਇਸ ਮਾਮਲੇ ਵਿਚ ਐਕਟ੍ਰੈਸ ਜੈਕਲੀਨ ਫਰਨਾਡੀਜ਼ ਖਿਲਾਫ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਸੀ ਜਿਸ ਵਿਚ ਉਸ ਨੂੰ ਦੋਸ਼ੀ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : CM ਮਾਨ ਨੇ ਕੀਤਾ ਟੀਮ ਦਾ ਵਿਸਥਾਰ, ਵੱਖ-ਵੱਖ ਬੋਰਡਾਂ ਤੇ ਕਾਰਪੋਰੇਸ਼ਨਾਂ ਲਈ ਚੇਅਰਮੈਨਾਂ ਦੀ ਕੀਤੀ ਨਿਯੁਕਤੀ
ਦੱਸ ਦੇਈਏ ਕਿ ਚੰਦਰਸ਼ੇਖਰ ਨੂੰ ਦਿੱਲੀ ਪੁਲਿਸ ਨੇ ਅਦਿਤੀ ਸਿੰਘ ਤੇ ਫਾਰਮਾਸਿਊਟੀਕਲ ਕੰਪਨੀ ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਸ਼ਿਵਿੰਦਰ ਸਿੰਘ ਤੋਂ ਕਥਿਤ ਤੌਰ ‘ਤੇ 215 ਕਰੋੜ ਰੁਪਏ ਦੀ ਉਗਰਾਹੀ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਸੀ। ਈਡੀ ਨੇ ਇਸ ਮਾਮਲੇ ਵਿਚ ਹੁਣ ਤੱਕ ਚੰਦਰਸ਼ੇਖਰ ਦੇ ਇਲਾਵਾ ਉਨ੍ਹਾਂ ਦੀ ਪਤਨੀ ਲੀਨਾ ਮਾਰਿਲਾ ਪਾਲ, ਪਿੰਕੀ ਈਰਾਨੀ ਸਣੇ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਦਿੱਲੀ ਦੀ ਇਕ ਅਦਾਲਤ ਵਿਚ ਦੋ ਦੋਸ਼ ਪੱਤਰ ਵੀ ਦਾਖਲ ਕੀਤੇ ਹਨ।
ਵੀਡੀਓ ਲਈ ਕਲਿੱਕ ਕਰੋ -: