ਬੱਚਿਆਂ ਲਈ ਜਨਮ ਦਿਨ ਦੀ ਇੱਕ ਵੱਖੜੀ ਹੀ ਖੁਸ਼ੀ ਹੁੰਦੀ ਹੈ, ਉਹ ਆਪਣੇ ਜਨਮ ਦਿਨ ਨੂੰ ਆਪਣੇ ਦੋਸਤਾਂ ਪਰਿਵਾਰ ਵਾਲਿਆਂ ਸਭ ਨਾਲ ਮਨਾਉਣਾ ਚਾਹੁੰਦੇ ਹਨ। ਇਸੇ ਨੂੰ ਲੈ ਕੇ ਦਿੱਲੀ ਸਰਕਾਰ ਨੇ ਨਵੀਂ ਪਹਿਲ ਕੀਤੀ ਹੈ। ਹੁਣ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦਾ ਜਨਮ ਦਿਨ ਸਕੂਲ ਵਿੱਚ ਵੀ ਮਨਾਇਆ ਜਾਵੇਗਾ।
ਦਰਅਸਲ, ਦਿੱਲੀ ਸਰਕਾਰ ਦੇ ਸਰਕਾਰੀ ਸਕੂਲ ਵਿੱਚ ਅਪਣਾਏ ਗਏ ਪ੍ਰੋਗਰਾਮਾਂ ਦੀ ਹਰ ਪਾਸੇ ਚਰਚਾ ਹੈ। ਹੈਪੀਨੈੱਸ ਕਰਿਕੁਲਮ ਤੋਂ ਲੈ ਕੇ ਅਧਿਆਪਕਾਂ ਨੂੰ ਵਿਦੇਸ਼ ਭੇਜਣ ਤੱਕ, ਇਹ ਕੁਝ ਅਜਿਹੇ ਕੰਮ ਹਨ ਜਿਨ੍ਹਾਂ ਕਰਕੇ ਦਿੱਲੀ ਸਰਕਾਰ ਦੀ ਤਾਰੀਫ ਹੋਈ ਹੈ। ਹੁਣ ਦਿੱਲੀ ਸਰਕਾਰ ਨੇ ਸਕੂਲ ਵਿੱਚ ਬੱਚਿਆਂ ਦਾ ਜਨਮ ਦਿਨ ਮਨਾਉਣ ਦੀ ਤਿਆਰੀ ਕਰ ਲਈ ਹੈ।
ਸਿੱਖਿਆ ਡਾਇਰੈਕਟੋਰੇਟ ਨੇ ਇਸ ਸਬੰਧੀ ਇੱਕ ਸਰਕੂਲਰ ਜਾਰੀ ਕੀਤਾ ਹੈ। ਸਰਕੂਲਰ ਵਿੱਚ ਕਿਹਾ ਗਿਆ ਹੈ ਕਿ ਸਕੂਲਾਂ ਵਿੱਚ ਸ਼ੁਕਰਗੁਜ਼ਾਰੀ, ਪ੍ਰੇਰਨਾ ਅਤੇ ਪਾਜ਼ੀਟਿਵ ਸੋਚ ਨੂੰ ਵਧਾਉਣ ਲਈ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਜਨਮ ਦਿਨ ਮਨਾਉਣ ਦਾ ਇੱਕ ਨਵਾਂ ਤਰੀਕਾ ਅਪਣਾਇਆ ਜਾਵੇਗਾ।
ਇਸ ਮੁਤਾਬਕ ਛੁੱਟੀ ਵਾਲੇ ਦਿਨ ਜਿਨ੍ਹਾਂ ਵਿਦਿਆਰਥੀਆਂ ਦਾ ਜਨਮ ਦਿਨ ਹੋਵੇਗਾ, ਉਨ੍ਹਾਂ ਸਾਰਿਆਂ ਦਾ ਜਨਮ ਦਿਨ ਛੁੱਟੀ ਤੋਂ ਇੱਕ ਦਿਨ ਪਹਿਲਾਂ ਯਾਨੀ ਜਦੋਂ ਸਕੂਲ ਖੁੱਲ੍ਹਿਆ ਹੋਵੇਗਾ, ਉਥੇ ਸਮੂਹਿਕ ਤੌਰ ‘ਤੇ ਮਨਾਇਆ ਜਾਏਗਾ। ਦਿੱਲੀ ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਬੱਚਿਆਂ ਪ੍ਰਤੀ ਸ਼ੁਕਰਗੁਜ਼ਾਰੀ ਪੈਦਾ ਹੋਵੇਗੀ ਅਤੇ ਉਹ ਅੱਗੇ ਕੁਝ ਕਰਨ ਲਈ ਪ੍ਰੇਰਿਤ ਹੋਣਗੇ।
ਇਹ ਵੀ ਪੜ੍ਹੋ : ‘ਤੀਜੀ ਵਾਰ ਭੱਜਿਆ ਤਾਂ ਹੱਥ ਨਹੀਂ ਆਊਂਗਾ’ ਫਰਾਰ ਹੋਣ ਤੋਂ ਪਹਿਲਾਂ ਬੋਲਿਆ ਸੀ ਟੀਨੂੰ, ਹੋਏ ਹੋਰ ਵੀ ਖੁਲਾਸੇ
ਦੱਸ ਦੇਈਏ ਕਿ ਵਿਦਿਆਰਥੀਆਂ ਵਿੱਚ ਖੁਸ਼ੀ ਅਤੇ ਕਲਿਆਣ ਦੀ ਨੀਂਹ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ 2018 ਵਿੱਚ ਹੈੱਪੀਨੈੱਸ ਕਰਿਕੁਲਮ ਸ਼ੁਰੂ ਕੀਤਾ ਗਿਆ ਸੀ। ਇਸ ਦੇ ਤਹਿਤ ਰਾਸ਼ਟਰੀ ਰਾਜਧਾਨੀ ਦੇ 1030 ਸਰਕਾਰੀ ਸਕੂਲਾਂ ਵਿੱਚ ਪਹਿਲੀ ਜਮਾਤ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਬੱਚਿਆਂ ਲਈ 35 ਮਿੰਟ ਦੀਆਂ ਕਲਾਸਾਂ ਲਗਾਈਆਂ ਜਾਂਦੀਆਂ ਹਨ। ਇਸ ਕਰਿਕੁਲਮ ਦਾ ਮੁੱਖ ਉਦੇਸ਼ ਬੱਚਿਆਂ ਵਿੱਚ ਸਵੈ-ਜਾਗਰੂਕਤਾ, ਪ੍ਰਗਟਾਵੇ, ਹਮਦਰਦੀ, ਰਿਸ਼ਤਿਆਂ ਦੀ ਸਮਝ ਦਾ ਵਿਕਾਸ ਕਰਨਾ ਹੈ।
ਵੀਡੀਓ ਲਈ ਕਲਿੱਕ ਕਰੋ -: