ਮਸ਼ਹੂਰ ਪੰਜਾਬੀ ਗਾਇਕ ਨਛੱਤਰ ਗਿੱਲ ਨੂੰ ਵੱਡਾ ਸਦਮਾ ਲੱਗਾ ਹੈ। ਉਨ੍ਹਾਂ ਦੀ ਪਤਨੀ ਦਲਵਿੰਦਰ ਕੌਰ (48) ਦਾ ਅੱਜ ਦਿਹਾਂਤ ਹੋ ਗਿਆ ਹੈ। ਅੱਜ ਦੁਪਹਿਰ ਨੂੰ ਬੰਗਾ ਰੋਡ ਸ਼ਮਸ਼ਾਨ ਘਾਟ ਫਗਵਾੜਾ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ।
ਦੱਸਿਆ ਜਾ ਰਿਹਾ ਹੈ ਕਿ ਦਲਵਿੰਦਰ ਕੌਰ ਕੁਝ ਦਿਨਾਂ ਤੋਂ ਬੀਮਾਰ ਚੱਲ ਰਹੀ ਸੀ ਅਤੇ ਉਸ ਦਾ ਇਲਾਜ ਵੀ ਚੱਲ ਰੀਹਾ ਸੀ ਪਰ ਉਸ ਦੇ ਅਚਾਨਕ ਦਿਹਾਂਤ ਨਾਲ ਗਾਇਕ ਨਛੱਤਰ ਗਿੱਲ ਤੇ ਉਸ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
ਦੱਸ ਦੇਈਏ ਕਿ ਦੋ ਦਿਨ ਪਹਿਲਾਂ 14 ਨਵੰਬਰ ਨੂੰ ਹੀ ਨਛੱਤਰ ਗਿੱਲ ਦੀ ਧੀ ਦਾ ਵਿਆਹ ਹੋਇਆ ਸੀ ਤੇ ਭਲਕੇ 17 ਨਵੰਬਰ ਨੂੰ ਉਨ੍ਹਾਂ ਦੇ ਪੁੱਤਰ ਦਾ ਵਿਆਹ ਹੋਣਾ ਸੀ। ਇਸੇ ਵਿਚਾਲੇ ਪਤਨੀ ਦੀ ਮੌਤ ਨਾਲ ਘਰ ਵਿੱਚ ਸੱਥਰ ਵਿੱਛ ਗਏ ਅਤੇ ਸਾਰੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ।
ਇਹ ਵੀ ਪੜ੍ਹੋ : ਹੁਣ ਰਾਮ ਰਹੀਮ ਬਣਿਆ ‘ਬਿਊਟੀ ਕੰਸਲਟੈਂਟ’, ਸਤਿਸੰਗ ‘ਚ ਦੱਸੇ ਸੁੰਦਰਤਾ, ਵਾਲ ਕਾਲੇ ਕਰਨ ਦੇ ਨੁਸਖੇ
ਗਾਇਕ ਤੇ ਲੇਖਕ ਨਛੱਤਰ ਗਿੱਲ ਦੀ ਪੰਜਾਬੀ ਇੰਡਸਟਰੀ ਵਿੱਚ ਆਪਣੀ ਇੱਕ ਵੱਖਰੀ ਪਛਣ ਹੈ। ਉਸ ਦੀ ਧਰਮ ਪਤਨੀ ਦਲਵਿੰਦਰ ਕੌਰ ਦੇ ਦਿਹਾਂਤ ਨਾਲ ਜਾਣਕਾਰਾਂ ਤੇ ਪੂਰੀ ਪੰਜਾਬੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: