ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ, ਜਿਸ ਤੋਂ ਬਾਅਦ ਪਹਿਲਾਂ ਤੋਂ ਹੀ ਕੈਪਟਨ ਖਿਲਾਫ ਰਹੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦੀ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ।
ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਨੇ ਆਪਣੀ ਵੱਖਰੀ ਪਾਰਟੀ ਬਣਾਉਣ ਦੀ ਗੱਲ ਕਹੀ ਹੈ, ਤਾਂ ਇਹ ਉਨ੍ਹਾਂ ਨੇ ਕਾਂਗਰਸ ਦੀ ਪਿੱਠ ਵਿੱਚ ਛੁਰਾ ਖੋਭਣ ਦਾ ਕੰਮ ਕੀਤਾ ਹੈ। ਇੱਥੇ ਖਾਸ ਗੱਲ ਇਹ ਰਹੀ ਕਿ ਕੈਪਟਨ ਦੇ ਖਾਸ ਰਹੇ ਸੰਦੀਪ ਸੰਧੂ ਵੀ ਰੰਧਾਵਾ ਨਾਲ ਮੌਜੂਦ ਸਨ।
ਰੰਧਾਵਾ ਨੇ ਕਿਹਾ ਕਿ ਕੈਪਟਨ ਨੇ ਹਮੇਸ਼ਾ ਆਪਣੇ ਸਿਆਸੀ ਹਿੱਤਾਂ ਕਰਕੇ ਫੈਸਲੇ ਲਏ ਹਨ, ਨਾ ਕਿ ਪੰਜਾਬ ਲਈ। ਉਨ੍ਹਾਂ ਸ਼ਾਹ ਨਾਲ ਕੈਪਟਨ ਦੀ ਮੁਲਾਕਾਤ ਨੂੰ ਲੈ ਕੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕੈਪਟਨ ਕਿਸਾਨੀ ਮੁੱਦੇ ‘ਤੇ ਕੇਂਦਰ ਸਰਕਾਰ ਨਾਲ ਗੱਲ ਕਰਨ ਬਾਰੇ ਕਹਿੰਦੇ ਰਹੇ ਹਨ ਪਰ ਇੰਨਾ ਉਹ ਸਾਲ ਵਿੱਚ ਕੇਂਦਰ ਨੂੰ ਨਹੀਂ ਮਿਲੇ, ਜਿੰਨਾ ਹੁਣ ਪਿਛਲੇ ਕੁਝ ਦਿਨਾਂ ਵਿੱਚ ਮਿਲੇ ਹਨ।
ਰੰਧਾਵਾ ਨੇ ਬੀ. ਐੱਸ. ਐੱਫ. ਰਾਜ ‘ਤੇ ਸਾਬਕਾ ਮੁੱਖ ਮੰਤਰੀ ਦੀ ਪ੍ਰਤੀਕਿਰਿਆ ‘ਤੇ ਕਿਹਾ ਕਿ ਕੈਪਟਨ ਕਹਿੰਦੇ ਹਨ ਕਿ ਪੰਜਾਬ ਬਾਰਡਰ ਸਟੇਟ ਹੈ ਤਾਂ ਅਜੇ ਤੱਕ ਤਾਂ ਕਿਸੇ ਨੇ ਕੁਝ ਕਿਉਂ ਨਹੀਂ ਕੀਤਾ ਸੀ। ਹੁਣ ਕੈਪਟਨ 50 ਕਿਲੋਮੀਟਰ ਤੱਕ ਬੀ. ਐੱਸ. ਐੱਫ. ਦਾ ਕਬਜ਼ਾ ਕਰਵਾ ਰਹੇ ਹਨ, ਜਿਸ ਨਾਲ 27 ਹਜ਼ਾਰ ਵਰਗ ਕਿਲੋਮੀਟਰ ਇਲਾਕਾ ਬੀ. ਐੱਸ. ਐੱਫ. ਕੋਲ ਚਲਾ ਗਿਆ ਹੈ। ਆਪਣੇ ਮੁੱਖ ਮੰਤਰੀ ਹੁੰਦਿਆਂ ਕੈਪਟਨ ਨੇ ਕਦੇ ਸੁਰੱਖਿਆ ਬਾਰੇ ਨਹੀਂ ਸੋਚਿਆ।
ਵੀਡੀਓ ਲਈ ਕਲਿੱਕ ਕਰੋ -:
ਆਹ ਏ ਉਹ ਸਿੰਗਰ ਜਿਹਦੇ ਰੌਲੇ ਹਾਈਕੋਰਟ ਤੱਕ ਨੇ ਤੇ ਫੁਕਰਿਆਂ ਤੋਂ ਮੰਗਵਾਉਂਦਾ ਫਿਰਦੈ ਮਾਫੀਆਂ.!
ਛੱਪੜ ਤੋਂ ਨਿਕਲਦੀ ਮੱਝ ਨੂੰ ਜਿਵੇਂ ਗੋਹਾ ਲੱਗਾ ਰਹਿ ਜਾਂਦਾ ਹੈ, ਅੱਜ ਉਹ ਹਾਲਾਤ ਕੈਪਟਨ ਦੇ –ਰੰਧਾਵਾ
ਰੰਧਾਵਾ ਨੇ ਕੈਪਟਨ ਦੇ ਖਾਸ ਸਾਥੀ ਸੰਦੀਪ ਸੰਧੂ ‘ਤੇ ਹੱਥ ਰੱਖਦਿਆਂ ਕਿਹਾ ਕਿ ਕੈਪਟਨ ਨੇ ਆਪਣੇ ਅਧਿਕਾਰੀ ਦੇ ਘਰ ‘ਚ ਅਰੂਸਾ ਨੂੰ ਕਿਉਂ ਰੱਖਿਆ, ਇਸ ਗੱਲ ਦਾ ਜਵਾਬ ਦੇਣ। ਉਨ੍ਹਾਂ ਤੰਜ ਕੱਸਦਿਆਂ ਕਿਹਾ ਕਿ ਛੱਪੜ ਤੋਂ ਨਿਕਲਦੀ ਮੱਝ ਨੂੰ ਜਿਵੇਂ ਗੋਹਾ ਲੱਗਾ ਰਹਿ ਜਾਂਦਾ ਹੈ, ਅੱਜ ਉਹ ਹਾਲਾਤ ਕੈਪਟਨ ਦੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅੰਗਰੇਜ਼ਾਂ ਦੇ ਪਿੱਠੂ ਸਨ ਅਤੇ ਅੱਜ ਵੀ ਅਜਿਹੇ ਹੀ ਹਨ।
ਇਹ ਵੀ ਪੜ੍ਹੋ : ਲੁਧਿਆਣਾ : ਪਿਸਤੌਲ ਦਿਖਾ ਕੇ ਸੁਨਿਆਰੇ ਦੀ ਦੁਕਾਨ ਤੋਂ ਲੁੱਟੇ ਲੱਖਾਂ ਦੇ ਗਹਿਣੇ, ਮੰਦਰ ‘ਚ ਚੜ੍ਹਾਏ ਪੈਸੇ ਵੀ ਨਹੀਂ ਛੱਡੇ
ਇਸ ਦੌਰਾਨ ਰੰਧਾਵਾ ਨੇ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਬੋਹਾ ਵੱਲੋਂ ਨੌਜਵਾਨ ਨੂੰ ਥੱਪੜ ਮਾਰਨ ਦੀ ਵੀ ਨਿਖੇਧੀ ਕਰਦਿਆਂ ਕਿਹਾ ਕਿ ਅਸੀਂ ਲੋਕਾਂ ਦੇ ਨੁਮਾਇੰਦੇ ਹਾਂ ਅਤੇ ਅਜਿਹਾ ਕਰਾਂਗੇ ਤਾਂ ਸਾਨੂੰ ਕੌਣ ਪਿੰਡਾਂ ਵਿੱਚ ਵੜਣ ਦੇਵੇਗਾ।