ਅਗਲੇ ਹਫਤੇ ਆਸਟ੍ਰੇਲੀਆ ਵਿਚ ਹੋਣ ਵਾਲੇ ਕਵਾਡ ਸਿਖਰ ਸੰਮੇਲਨ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਦਰਮਿਆਨ ਦੇਸ਼ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ ਨੇ ਕਿਹਾ ਕਿ ਇਸ ਦੇ ਬਾਵਜੂਦ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਡਨੀ ਦਾ ਦੌਰਾ ਕਰਨਗੇ। ਅਲਬਨੀਜ ਨੇ ਕਿਹਾ ਕਿ ਉਹ ਉਨ੍ਹਾਂ ਦਾ ਸਵਾਗਤ ਕਰਨ ਲਈ ਉਤਸੁਕ ਹਨ। ਦਰਅਸਲ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਤੋਂ ਸਵਾਲ ਕੀਤਾ ਗਿਆ ਕਿ 24 ਮਈ ਨੂੰ ਸਿਡਨੀ ਵਿਚ ਕਵਾਡ ਦੀ ਬੈਠਕ ਰੱਦ ਹੋਣ ਦੇ ਬਾਅਦ ਵੀ ਕੀ ਭਾਰਤੀ PM ਮੋਦੀ ਇਥੇ ਆ ਰਹੇ ਹਨ।
ਕਵਾਡ ਨੇਤਾਵਾਂ ਦੇ ਸੰਮੇਲਨ ਵਿਚ ਅਲਬਨੀਜ, ਭਾਰਤ ਦੇ PM ਮੋਦੀ, ਰਾਸ਼ਟਰਪਤੀ ਜੋ ਬਾਇਡੇਨ ਤੇ ਜਾਪਾਨ ਦੇ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਨੇ ਹਿੱਸਾ ਲੈਣਾ ਸੀ। ਅਲਬਨੀਜ ਨੇ ਬ੍ਰਿਸਬੇਨ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਮੇਰੇ ਨਾਲ ਦੋ ਪੱਖੀ ਬੈਠਕ ਲਈ ਅਗਲੇ ਹਫਤੇ ਇਥੇ ਆਉਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕਾਰੋਬਾਰੀ ਬੈਠਕਾਂ ਵੀ ਕਰਨਗੇ ਤੇ ਸਿਡਨੀ ਵਿਚ ਓਲੰਪਿਕ ਥਾਂ ‘ਤੇ ਹੋਮਬੁਸ਼ ਵਿਚ ਇਕ ਜਨਤਕ ਪ੍ਰੋਗਰਾਮ ਦੀ ਮੇਜ਼ਬਾਨੀ ਕਰਨਗੇ।
ਅਲਬਨੀਜ ਨੇ ਕਿਹਾ ਕਿ ਉਹ ਆਸਟ੍ਰੇਲੀਆ-ਭਾਰਤ ਵਪਾਰ ਸਬੰਧਾਂ ‘ਤੇ ਵੀ ਗੱਲਬਾਤ ਕਰਨਗੇ ਤੇ ਮੈਂ ਸਿਡਨੀ ਵਿਚ ਉਨ੍ਹਾਂ ਦਾ ਸਵਾਗਤ ਕਰਨ ਨੂੰ ਲੈ ਕੇ ਉਤਸੁਕ ਹਾਂ। ਉਨ੍ਹਾਂ ਸੰਕੇਤ ਦਿੱਤਾ ਕਿ ਜਾਪਾਨ ਦੇ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਬਾਇਡੇਨ ਦੇ ਐਲਾਨ ਦੇ ਮੱਦੇਨਜ਼ਰ ਆਪਣੀ ਯਾਤਰਾ ਰੱਦ ਕਰ ਦੇਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕਿਸ਼ਿਦਾ ਅਜੇ ਕਵਾਡ ਬੈਠਕ ਲਈ ਆ ਰਹੇ ਸਨ। ਇਕ ਵੱਖਰਾ ਦੋਪੱਖੀ ਪ੍ਰੋਗਰਾਮ ਤੈਅ ਨਹੀਂ ਸੀ। ਇਸ ਤੋਂ ਪਹਿਲਾਂ ਅਲਬਨੀਜ ਨੇ ਕਿਹਾ ਕਿ ਕਵਾਡ ਬੈਠਕ ਰੱਦ ਹੋਣ ਦੇ ਬਾਵਜੂਦ ਪ੍ਰਧਾਨ ਮੰਤਰੀ ਮੋਦੀ ਨਿਸ਼ਚਿਤ ਤੌਰ ‘ਤੇ ਅਗਲੇ ਹਫਤੇ ਆਸਟ੍ਰੇਲੀਆ ਵਿਚ ਸਵਾਗਤ ਯੋਗ ਮਹਿਮਾਨ ਹੋਣਗੇ।
ਇਹ ਵੀ ਪੜ੍ਹੋ : Meta ਦੇ ਡਾਇਰੈਕਟਰ ਮਨੀਸ਼ ਚੋਪੜਾ ਨੇ ਦਿੱਤਾ ਅਸਤੀਫਾ, ਇਕ ਸਾਲ ‘ਚ ਚੌਥਾ ਵੱਡਾ ਝਟਕਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਮਈ ਨੂੰ ਤਿੰਨ ਦੇਸ਼ਾਂ ਦੀ ਯਾਤਰਾ ‘ਤੇ ਜਾਣਗੇ ਤੇ ਇਸ ਦੌਰਾਨ ਉਹ ਜਾਪਾਨ ਵਿਚ ਜੀ-7 ਸਿਖਰ ਸੰਮੇਲਨ ਵਿਚ ਹਿੱਸਾ ਲੈਣਗੇ। ਜਾਪਾਨ ਦੀ ਮੇਜ਼ਬਾਨੀ ਵਿਚ ਜੀ-7 ਸਿਖਰ ਸੰਮੇਲਨ ਲਈ ਪ੍ਰਧਾਨ ਮੰਤਰੀ ਮੋਦੀ 19 ਤੋਂ 21 ਮਈ ਤੱਕ ਜਾਪਾਨ ਦੇ ਹਿਰੋਸ਼ਿਮਾ ਵਿਚ ਰਹਿਣਗੇ। ਉਹ ਜਾਪਾਨ ਦੇ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਤਾ ਦੇ ਸੱਦੇ ‘ਤੇ ਜਾਪਾਨ ਦੀ ਯਾਤਰਾ ‘ਤੇ ਜਾ ਰਹੇ ਹਨ। ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਜੀ-7 ਸੈਸ਼ਨਾਂ ਨੂੰ ਸੰਬੋਧਨ ਕਰਨਗੇ। ਆਪਣੇ ਸੰਬੋਧਨ ਦੌਰਾਨ ਉਹ ਦੁਨੀਆ ਵਿਚ ਸ਼ਾਂਤੀ, ਸਥਿਰਤਾ ਤੇ ਖੁਸ਼ਹਾਲੀ, ਖਾਧ ਤੇ ਊਰਜਾ ਸੁਰੱਖਿਆ, ਲਿੰਗ ਸਮਾਨਤਾ, ਜਲਵਾਯੂ ਬਦਲਾਅ ਤੇ ਵਾਤਾਵਰਣ ਬੁਨਿਆਦੀ ਢਾਂਚਾ ਤੇ ਵਿਕਾਸ ਸਹਿਯੋਗ ਵਰਗੇ ਵਿਸ਼ਿਆਂ ‘ਤੇ ਬੋਲਣਗੇ।
ਵੀਡੀਓ ਲਈ ਕਲਿੱਕ ਕਰੋ -: