ਨਾਭਾ ਤੋਂ ਸਾਧੂ ਸਿੰਘ ਧਰਮਸੌਤ ਨੂੰ ਹਰਾਉਣ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੇਵ ਮਾਨ ਕਾਫੀ ਚਰਚਾ ਵਿੱਚ ਹਨ। ਉਨ੍ਹਾਂ ਨੇ ਸਿਰਫ਼ ਇੱਕ ਰੁਪਿਆ ਤਨਖਾਹ ਲੈਣ ਦਾ ਐਲਾਨ ਕੀਤਾ ਹੈ ਤੇ ਸਕਿਓਰਿਟੀ ਲੈਣ ਤੋਂ ਵੀ ਇਨਾਕਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਸਾਈਕਲ ‘ਤੇ ਹੀ ਕੰਮਾਂ ਦਾ ਜਾਇਜ਼ਾ ਲੈਣਗੇ।
ਹਾਲਾਂਕਿ ਇਹ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਗੁਰਦੇਵ ਮਾਨ ਦੀ ਪਤਨੀ ਵੀ ਵੀਅਤਨਾਮ ਤੋਂ ਹੈ। ਉਹ ਖੁਦ ਵੀ ਲੰਮਾ ਸਮਾਂ ਕੈਨੇਡਾ ਵਿੱਚ ਰਹਿ ਕੇ ਆਏ ਹਨ ਪਰ ਪੰਜਾਬ ਲਈ ਕੁਝ ਕਰਨ ਦੀ ਉਮੀਦ ਵਿੱਚ ਉਹ ਇਥੇ ਨਾਭਾ ਵਿੱਚ ਰਹਿ ਰਹੇ ਹਨ। ਹਾਲਾਂਕਿ ਉਨ੍ਹਾਂ ਦੀ ਪਤਨੀ ਨਗਾ ਵੀ ਆਪਣੇ ਪਤੀ ਦੇ ਜਿੱਤਣ ਪਿੱਛੋਂ ਹੁਣ ਇਥੇ ਨਾਭਾ ਵਿੱਚ ਆਏ ਹੋਏ ਹਨ। ਉਹ ਆਪਣੀ ਪਤੀ ਦੀ ਜਿੱਤ ‘ਤੇ ਬਹੁਤ ਖੁਸ਼ ਹਨ।
ਦੇਵ ਮਾਨ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਵੀ ਉਨ੍ਹਾਂ ਨੂੰ ਕਈ ਵਾਰ ਕਹਿ ਚੁੱਕੇ ਹਨ ਕਿ ਉਹ ਸਿਆਸਤ ਛੱਡ ਦੇਣ ਉਨ੍ਹਾਂ ਦਾ ਕੈਨੇਡਾ ਵਿੱਚ ਆਪਣਾ ਘਰ ਹੈ ਉਥੇ ਰਹਿੰਦੇ ਹਾਂ ਉਥੇ ਦੀ ਬਹੁਤ ਖੂਬਸੂਰਤ ਜ਼ਿੰਦਗੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਦੇਵ ਮਾਨ ਨੇ ਦੱਸਿਆ ਕਿ ਉਹ ਕੈਨੇਡਾ ਵਿੱਚ ਲੰਮਾ ਸਮਾਂ ਰਹੇ ਵੀ ਹਨ ਉਥੇ ਦੀਆਂ ਚੋਣਾਂ ਵਿੱਚ ਹਿੱਸਾ ਵੀ ਲਿਆ। ਪਰ ਉਹ ਚਾਹੁੰਦੇ ਹਨ ਕਿ ਜਿਵੇਂ ਬਾਹਰਲੇ ਮੁਲਕ ਆਸਟ੍ਰੇਲੀਆ, ਇੰਗਲੈਂਡ ਜਰਮਨ ਆਦਿ ਹਨ ਤਾਂ ਪੰਜਾਬ ਕਿਉਂ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਗੱਲ ਸਾਰੀ ਸਿਸਟਮ ਦੀ ਹੈ, ਜੇ ਸਿਸਟਮ ਠੀਕ ਹੋ ਜਾਵੇ ਤਾਂ ਸਭ ਠੀਕ ਹੈ।
ਉਨ੍ਹਾਂ ਕਿਹਾ ਕਿ ਇਸੇ ਲਈ ਮੈਂ ਕੈਨੇਡਾ ਦੀ ਧਰਤੀ ਛੱਡ ਕੇ ਇਥੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਿਹਾ ਹਾਂ। ਦੇਵ ਮਾਨ ਨੇ ਦੱਸਿਆ ਕਿ ਉਹ 6 ਭਰਾ ਦੋ ਭੈਣਾਂ ਹਨ। ਉਨ੍ਹਾਂ ਦੇ ਮਾਤਾ-ਪਿਤਾ ਨੇ 45 ਸਾਲ ਸਾਈਕਲ ਦਾ ਕੰਮ ਕਰਕੇ ਸਾਨੂੰ ਪਾਲਿਆ। ਇਸੇ ਕਰਕੇ ਉਹ ਵੀ ਹਮੇਸ਼ਾ ਹੀ ਸਾਈਕਲ ‘ਤੇ ਹੀ ਨਜ਼ਰ ਆਉਂਦੇ ਹਨ। ਚੋਣ ਪ੍ਰਚਾਰ ਵੇਲੇ ਵੀ ਤੇ ਅੱਗੋਂ ਵੀ ਇਸੇ ਤਰ੍ਹਾਂ ਰਹਿਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਉਹ ਜ਼ਮੀਨੀ ਲੈਵਲ ਤੇ ਸੀ ਹੁਣ ਵੀ ਜ਼ਮੀਨੀ ਲੈਵਲ ਤੇ ਹਨ।