ਅਮਰੀਕਾ ਦਾ ਕੈਲੀਫੋਰਨੀਆ ਇਕ ਵਾਰ ਫਿਰ ਬਰਫੀਲੇ ਤੂਫਾਨ ਦੀ ਲਪੇਟ ਵਿਚ ਹੈ। ਪਿਛਲ ਕੁਝ ਦਿਨਾਂ ਤੋਂ ਅਮਰੀਕਾ ਦੇ ਇਸ ਇਲਾਕੇ ਵਿਚ ਬਰਫੀਲੇ ਤੂਫਾਨ ਤੇ ਉਸ ਦੇ ਨਾਲ ਪਏ ਮੀਂਹ ਨੇ ਬੁਰਾ ਹਾਲ ਕਰ ਦਿੱਤਾ ਹੈ। ਨੈਸ਼ਨਲ ਵੈਦਰ ਸਰਵਿਸ ਦਾ ਦਾਅਵਾ ਹੈ ਕਿ ਦੱਖਣ ਪੱਛਮੀ ਕੈਲੀਫੋਰਨੀਆ ਵਿਚ ਇੰਨੀ ਬਰਫਬਾਰੀ ਪਹਿਲਾਂ ਕਦੇ ਨਹੀਂ ਦੇਖੀ ਗਈ। ਮੀਂਹ ਘੱਟ ਹੈ ਪਰ ਤੂਫਾਨ ਪਿਛਲੇ ਕੁਝ ਦਿਨਾਂ ਤੋਂ ਜਾਰੀ ਹੈ।
ਇਹ ਬਰਫੀਲਾ ਤੂਫਾਨ ਵੈਸਟ ਕੋਸਟ ਨੂੰ ਪ੍ਰਭਾਵਿਤ ਕਰੇਗਾ। ਕੈਲੀਫੋਰਨੀਆ ਹੀ ਨਹੀਂ ਲਾਸ ਏਂਜਲਸ ਵੀ ਬਰਫੀਲੇ ਤੂਫਾਨ ਦੀ ਲਪੇਟ ਵਿਚ ਹੈ। ਲਾਸ ਏਂਜਲਸ ਦੇ ਉੱਤਰ ਵਿਚ ਸੈਂਟਰ ਕਲੋਰਿਟਾ ਵਿਚ ਭਾਰੀ ਬਰਫਬਾਰੀ ਹੋ ਰਹੀ ਹੈ। ਵੈਸਟਰਨ ਰੀਜਨਲ ਕਲਾਈਮੇਟ ਸੈਂਟਰ ਦੇ ਇਕ ਸੋਧਕਰਤਾ ਡੈਨ ਮੈਕਏਵਾਏ ਨੇ ਕਿਹਾ ਕਿ ਦੱਖਣ ਕੈਲੀਫੋਰਨੀਆ ਨੇ ਕਦੇ ਵੀ ਇੰਨੀ ਖਰਾਬ ਬਰਫ ਨਹੀਂ ਦੇਖੀ ਹੈ।
ਤੂਫਾਨ ਦੀ ਤੀਬਰਤਾ ਅਜੇ ਹੋਰ ਵਧੇਗੀ। ਇਹ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਸੈਕਰਾਮੇਂਟੋ ਦੇ ਉਪਰੋਂ ਦੀ ਲੰਘੇਗਾ। ਅਜਿਹੇ ਵਿਚ ਹਾਲਾਤ ਹੋਰ ਵੀ ਵਿਗੜਨ ਦੀ ਸ਼ਕਾ ਪ੍ਰਗਟਾਈ ਜਾ ਰਹੀ ਹੈ। ਤੂਫਾਨ ਤੋਂ ਭਾਰੀ ਮੀਂਹ ਨਾਲ ਕੈਲੀਫੋਰਨੀਆ ਦੇ ਕਈ ਹਿੱਸਿਆਂ ਵਿਚ ਹੜ੍ਹ ਆ ਗਿਆ ਸੀ। ਹਨ੍ਹੇਰੀ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ, ਜਿਸ ਕਾਰਨ ਲੱਖਾਂ ਪਰਿਵਾਰਾਂ ਨੂੰ ਬਿਜਲੀ ਦੇ ਬਿਨਾਂ ਆਪਣਾ ਦਿਨ ਬਿਤਾਉਣਾ ਪੈਂਦਾ ਹੈ।
ਇਹ ਵੀ ਪੜ੍ਹੋ : AC ਨਾ ਚੱਲਣ ‘ਤੇ ਯਾਤਰੀ ਨੂੰ ਹੋਈ ਪ੍ਰੇਸ਼ਾਨੀ ਦੀ ਸੁਣਵਾਈ ਨਾ ਕਰਨ ‘ਤੇ ਰੇਲਵੇ ਵਿਭਾਗ ਨੂੰ 10,000 ਦਾ ਜੁਰਮਾਨਾ
ਲੋਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਜਾੰਦੀ ਹੈ। ਮੌਸਮ ਵਿਭਾਗ ਨੇ ਇਹ ਵੀ ਕਿਹਾ ਕਿ ਬੁੱਧਵਾਰ ਤੱਕ ਮੀਂਹ ਤੇ ਬਰਫਬਾਰੀ ਜਾਰੀ ਰਹੇਗੀ। ਸਾਲ ਦੀ ਸ਼ੁਰੂਆਤ ਵਿਚ ਬੰਬ ਚੱਕਰਵਾਤ ਅਮਰੀਕਾ ਨਾਲ ਟਕਰਾਇਆ। ਬਰਫੀਲੇ ਤੂਫਾਨ ਕਾਰਨ ਅਮਰੀਕਾ ਦੇ ਵੱਖ- ਵੱਖ ਹਿੱਸਿਆਂ ਵਿਚ ਤਾਪਮਾਨ 40 ਤੋਂ 45 ਡਿਗਰੀ ਹੇਠਾਂ ਡਿੱਗ ਗਿਆ। ਬਰਫੀਲਾ ਤੂਫਾਨ ਫਲੋਰਿਡਾ, ਜਾਰਜੀਆ, ਦੱਖਣ ਕੈਰੋਲਿਨਾ, ਨਿਊਯਾਰਕ ਤੇ ਕੈਲੀਫੋਰਨੀਆ ਸਣੇ ਅਮਰੀਕਾ ਦੇ ਵੱਡੇ ਖੇਤਰਾਂ ਨੂੰ ਤਬਾਹ ਕਰ ਗਿਆ।
ਵੀਡੀਓ ਲਈ ਕਲਿੱਕ ਕਰੋ -: