ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੋ 40 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਹਨ, ਉਹ ਮੋਦੀ ਤੋਂ ਪ੍ਰਭਾਵਿਤ ਹਨ। ਜੋ ਲੜਕੀ ਜੀਂਸ ਪਹਿਨਦੀ ਹੈ ਤੇ ਮੋਬਾਈਲ ਰੱਖਦੀ ਹੈ, ਉਹ ਨਹੀਂ। ਨਾਲ ਹੀ ਦਿਗਵਿਜੇ ਨੇ ਸਾਵਰਕਰ ਅਤੇ ਹਿੰਦੂਤਵ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੂੰ ਜੰਮ ਕੇ ਨਿਸ਼ਾਨੇ ‘ਤੇ ਲਿਆ।
ਦਿਗਵਿਜੇ ਸਿੰਘ ਨੇ ਕਿਹਾ ਕਿ 2024 ਵਿਚ ਜੇ ਫਿਰ ਮੋਦੀ ਜਿੱਤ ਗਏ, ਭਾਜਪਾ ਜਿੱਤ ਗਈ ਤਾਂ ਸਭ ਤੋਂ ਪਹਿਲਾਂ ਭਾਰਤੀ ਸੰਵਿਧਾਨ ਬਦਲ ਦਿੱਤਾ ਜਾਵੇਗਾ। ਰਾਖਵਾਂਕਰਨ ਖਤਮ ਹੋ ਜਾਵੇਗਾ। ਜੋ ਮਿਲ ਰਿਹਾ ਹੈ, ਉਹ ਖਤਮ ਹੋ ਜਾਵੇਗਾ, ਰੂਸ ਤੇ ਚੀਨ ਦੇ ਮਾਡਲ ਹਨ ਫਾਲੋ ਕਰਦੇ ਹਨ।
ਉਨ੍ਹਾਂ ਕਿਹਾ ਕਿ ਸਾਵਰਕਰ ਨੇ ਆਪਣੀ ਕਿਤਾਬ ਵਿਚ ਲਿਖਿਆ ਹੈ ਕਿ ਹਿੰਦੂ ਧਰਮ ਦਾ ਹਿੰਦੂਤਵ ਨਾਲ ਕੋਈ ਸਬੰਧ ਨਹੀਂ। ਗਾਂ ਅਜਿਹਾ ਜਾਨਵਰ ਹੈ ਜੋ ਖੁਦ ਦੇ ਪਿਸ਼ਾਬ ‘ਚ ਲੋਟਦਾ ਹੈ, ਇਹ ਸਾਡੀ ਮਾਤਾ ਕਿਵੇਂ ਹੋ ਸਕਦੀ ਹੈ, ਗਊ ਮਾਸ ਖਾਣ ਵਿਚ ਕੋਈ ਹਰਜ਼ ਨਹੀਂ, ਗਊ ਮਾਸ ਖਾਣ ਵਿਚ ਕੋਈ ਬੁਰਾਈ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡੀ ਲੜਾਈ ਆਰ. ਐੱਸ. ਐੱਸ. ਨਾਲ ਹੈ। ਸਾਡੇ ਇਥੇ ਅਜਿਹੇ ਹਿੰਦੂ ਵੀ ਹਨ, ਜੋ ਗਾਂ ਦਾ ਮਾਸ ਖਾਂਦੇ ਹਨ, ਇਹ ਦੇਸ਼ ਵਿਭਿੰਨਤਾ ਦਾ ਦੇਸ਼ ਹੈ, ਇਥੇ ਅਜਿਹੇ ਵੀ ਹਿੰਦੂ ਹਨ ਜੋ ਗਊ ਮਾਸ ਖਾਦੇ ਹਨ ਅਤੇ ਕਹਿੰਦੇ ਹਨ ਕਿ ਕਿਥੇ ਲਿਖਿਆ ਹੈ ਗਊ ਮਾਸ ਨਾ ਖਾਧਾ ਜਾਵੇ ਤੇ ਜ਼ਿਆਦਾਤਰ ਹਿੰਦੂ ਗਊ ਹੱਤਿਆ ਦੇ ਖਿਲਾਫ ਹਨ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ‘ਤੇ ਵੀ ਦਿਗਵਿਜੇ ਨੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ‘ਚ ਸਭ ਤੋਂ ਜ਼ਿਆਦਾ ਗੁੰਡੇ ਬਜਰੰਗ ਦਲ ਦੇ ਹਨ। ਉਨ੍ਹਾਂ ਪੁਲਿਸ ‘ਤੇ ਸਾਥ ਦੇਣ ਦਾ ਵੀ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਐੱਨ. ਐੱਸ. ਯੂ. ਆਈ. ਦੇ ਵਿਦਿਆਰਥੀਆਂ ਨੂੰ ਮਾਰਿਆ ਗਿਆ, ਜਿਸ ਆਦਮੀ ਨੇ ਕਤਲ ਕੀਤਾ ਉਸ ਨੂੰ ਆਪਣੀ ਨੌਕਰੀ ਦੇ ਦਿੱਤੀ। ਉੁਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਬਜਰੰਗ ਦਲ ਦੇ ਲੋਕਾਂ ਨੂੰ ਬਚਾਉਣ ਵਿਚ ਲੱਗੀ ਹੈ। ਇਹੀ ਮੋਦੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਸ਼ਿਵਰਾਜ ਮਾਮੂ ਦਾ ਰੇਤ ਮਾਫੀਆ ਗੈਂਗ ਹੈ, ਹੁਣ ਉਨ੍ਹਾਂ ਖਿਲਾਫ ਲੜਾਈ ਲੜਨੀ ਹੋਵੇਗੀ।