ਪੰਜਾਬੀ ਗਾਇਕ ਇੰਦਰਜੀਤ ਨਿੱਕੂ ਇਨ੍ਹੀਂ ਦਿਨੀਂ ਮੁਸ਼ਕਲ ‘ਚ ਹਨ। ਉਹ ਇਸ ਤੋਂ ਉਭਰਨ ਲਈ ਸੰਤਾਂ ਦੀ ਸ਼ਰਨ ਵਿਚ ਪਹੁੰਚ ਰਹੇ ਹਨ। ਉਨ੍ਹਾਂ ਦਾ ਇਕ ਵੀਡੀਓ ਇੰਟਰਨੈਟ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵਿਚ ਉਹ ਸੰਤ ਦੀ ਸ਼ਰਨ ਵਿਚ ਪਹੁੰਚਦੇ ਹਨ ਅਤੇ ਆਪਣੀਆਂ ਪ੍ਰੇਸ਼ਾਨੀਆਂ ਦਾ ਜ਼ਿਕਰ ਕਰਦੋ ਹਨ। ਨਿੱਕੂ ਸੰਤ ਨੂੰ ਮਦਦ ਦੀ ਗੱਲ ਕਹਿ ਕੇ ਉਨ੍ਹਾਂ ਨੂੰ ਇਨ੍ਹਾਂ ਪ੍ਰੇਸ਼ਾਨੀਆਂ ਤੋਂ ਕੱਢਣ ਲਈ ਕਹਿ ਰਹੇ ਹਨ।
ਵੀਡੀਓ ਵਾਇਲ ਹੋਣ ਦੇ ਬਾਅਦ ਗਾਇਕ ਦਿਲਜੀਤ ਦੁਸਾਂਝ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਨਿੱਕੂ ਨੂੰ ਆਪਣੀ ਅਗਲੀ ਫਿਲਮ ਵਿਚ ਗਾਉਣ ਲਈ ਆਫਰ ਕੀਤਾ ਹੈ। ਦਿਲਜੀਤ ਨੇ ਲਿਖਿਆ, ਵੀਰੇ ਨੂੰ ਦੇਖ ਕੇ ਪਤਾ ਨੀ ਕਿੰਨੇ ਮੁੰਡਿਆਂ ਨੇ ਪੱਗ ਬੰਨ੍ਹਣੀ ਸ਼ੁਰੂ ਕੀਤੀ, ਜਿਨ੍ਹਾਂ ‘ਚੋਂ ਮੈਂ ਵੀ ਆਂ। ਵੀ ਲਵ ਯੂ ਵੀਰੇ। ਮੇਰੀ ਅਗਲੀ ਫਿਲਮ ਜੋ ਵੀ ਸ਼ੂਟ ਕਰਾਂਗੇ, ਪਲੀਜ਼ ਇਕ ਗਾਣਾ ਸਾਡੇ ਲਈ ਜ਼ਰੂਰੀ। ਵੀਡੀਓ ਵਿਚ ਸੰਤ ਕੋਲ ਬੈਠੇ ਇੰਦਰਜੀਤ ਨਿੱਕੂ ਕਹਿੰਦੇ ਹਨ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਜਿਸ ਕਾਰਨ ਉਹ ਡਿਪ੍ਰੈਸ਼ਨ ਵਿਚ ਹਨ।
ਦੂਜਾ ਪੈਸੇ ਦੀ ਤੰਗੀ ਹੈ। ਮੋਜੂਦਾ ਸਮੇਂ ਕਰਜ਼ੇ ਨਾਲ ਜੂਝ ਰਿਹਾ ਹਾਂ। ਤੀਜੀ ਗਾਇਕੀ ਦੇ ਕੰਮ ਦੇ ਪ੍ਰੋਗਰਾਮ ਨੂੰ ਬੰਨ੍ਹ ਦਿੱਤਾ ਗਿਆ ਹੈ। ਸਟੇਜ ਸ਼ੋਅ ਕਰ ਰਹੇ ਹਨ। ਸੰਤ ਪਹਿਲਾਂ ਤਾਂ ਪੰਜਾਬੀ ਗਾਇਕ ਨੂੰ ਮਾਸਕ ਉਤਾਰਨ ਦੀ ਗੱਲ ਕਹਿ ਰਹੇ ਹਨ ਤੇ ਭਵਿੱਖ ਵਿਚ ਸਭ ਕੁਝ ਠੀਕ ਹੋਣ ਦਾ ਆਸ਼ੀਰਵਾਦ ਦਿੰਦੇ ਹਨ। ਫਿਰ ਸੰਤ ਉਨ੍ਹਾਂ ਨੂੰ ਗਾਣਾ ਗਾਉਣ ਲਈ ਵੀ ਕਹਿ ਰਹੇ ਹਨ। ਇਸ ਦੌਰਾਨ ਨਿੱਕੂ ਰੋਣ ਲੱਗਦੇ ਹਨ ਤੇ ਉਨ੍ਹਾਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਕਲਾਕਾਰ ਕਦੇ ਰੋਂਦਾ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਜਿਵੇਂ ਹੀ ਇੰਦਰਜੀਤ ਨਿੱਕੂ ਦਾ ਵੀਡੀਓ ਵਾਇਰਲ ਹੋਇਆ ਬਹੁਤ ਸਾਰੇ ਗਾਇਕ ਉਨ੍ਹਾਂ ਨੂੰ ਮਦਦ ਦਾ ਆਫਰ ਕਰ ਰਹੇ ਹਨ। ਇਸ ਤੋਂ ਪਹਿਲਾਂ ਗਾਇਕ ਮਨਿੰਦਰ ਬਾਠ ਤੇ ਗੁਲਾਬ ਸਿੱਧੂ ਵੀ ਇੰਦਰਜੀਤ ਨਿੱਕੂ ਦੇ ਹੱਕ ਵਿਚ ਬੋਲੇ ਹਨ।