ਹਰਿਆਣਾ ਦੀ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਰਾਮ ਰਹੀਮ ਨੇ ਦੋ ਦਿਨ ਪਹਿਲਾਂ ਪੈਰੋਲ ਲਈ ਅਰਜ਼ੀ ਦਿੱਤੀ ਹੈ। ਇਸ ਦੀ ਪੈਰੋਲ ‘ਤੇ ਫੈਸਲਾ ਰੋਹਤਕ ਡਿਵੀਜ਼ਨ ਕਮਿਸ਼ਨਰ ਵੱਲੋਂ ਲਿਆ ਜਾਵੇਗਾ।
ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਚੌਟਾਲਾ ਨੇ ਦੱਸਿਆ ਕਿ ਰਾਮ ਰਹੀਮ ਨੇ 40 ਦਿਨਾਂ ਲਈ ਪੈਰੋਲ ਦੀ ਮੰਗ ਕੀਤੀ ਹੈ। ਜੇਲ੍ਹ ਮੰਤਰੀ ਰਣਜੀਤ ਚੌਟਾਲਾ ਨੇ ਦੱਸਿਆ ਕਿ ਸਾਡੇ ਕੋਲ ਕੱਲ੍ਹ ਅਰਜ਼ੀ ਆਈ ਸੀ।
ਉਨ੍ਹਾਂ ਕਿਹਾ ਕਿ ਅਸੀਂ ਉਸ ਨੂੰ ਰੋਹਤਕ ਕਮਿਸ਼ਨਰ ਕੋਲ ਭੇਜਿਆ। ਉਥੇ ਅਸੀਂ ਤੈਅ ਕਰਾਂਗੇ ਕਿ ਕਿੰਨੀ ਪੈਰੋਲ ਦਿੱਤੀ ਜਾਣੀ ਹੈ। ਪਰਿਵਾਰ ਤਰਫੋਂ ਪੈਰੋਲ ਦੀ ਅਰਜ਼ੀ ਦਿੱਤੀ ਗਈ ਸੀ।
ਦੱਸ ਦੇਈਏ ਕਿ ਸਿਰਸਾ ਡੇਰੇ ਵਿੱਚ 25 ਜਨਵਰੀ ਨੂੰ ਦੂਜੇ ਗੱਦੀਨਸ਼ੀਨ ਸੰਤ ਸਤਨਾਮ ਸਿੰਘ ਦਾ ਜਨਮ ਦਿਨ ਹੈ। ਰਾਮ ਰਹੀਮ ਨੇ ਸਿਰਸਾ ਵਿੱਚ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੈਰੋਲ ਦੀ ਮੰਗ ਕੀਤੀ ਹੈ।
ਰਾਮ ਰਹੀਮ ਨੇ ਨਵੇਂ ਸਾਲ 2023 ਦੇ ਪਹਿਲੇ ਹੀ ਦਿਨ ਹਿਸਾਰ ਵਿੱਚ ਨਾਮ ਚਰਚਾ ਕੀਤੀ। ਇਸ ਨਾਮ ਚਰਚਾ ‘ਚ ਰਾਮ ਰਹੀਮ ਨੇ 13ਵੀਂ ਚਿੱਠੀ ਲਿਖੀ ਸੀ, ਜਿਸ ਵਿੱਚ ਉਸ ਨੇ ਆਪਣੇ ਅਧਿਆਪਕ ਹੋਣ ਦਾ ਜ਼ਿਕਰ ਕੀਤਾ। ਰਾਮ ਰਹੀਮ ਨੇ ਪ੍ਰੇਮੀਆਂ ਨੂੰ ਕੋਰੋਨਾ ਨੂੰ ਲੈ ਕੇ ਕੇਂਦਰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦਾ ਹੁਕਮ ਦਿੱਤਾ।
ਸਾਧਵੀ ਯੌਨ ਸ਼ੋਸ਼ਣ, ਛਤਰਪਤੀ ਰਾਮਚੰਦਰ ਅਤੇ ਰਣਜੀਤ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਸਾਲ 2022 ਵਿੱਚ ਪਹਿਲੀ ਵਾਰ 21 ਦਿਨਾਂ ਦੀ ਫਰਲੋ ਅਤੇ 70 ਦਿਨਾਂ ਦੀ ਪੈਰੋਲ ਮਿਲੀ ਹੈ। ਰਾਮ ਰਹੀਮ ਦੀ ਫਰਲੋ ਅਤੇ ਪੈਰੋਲ ਨੂੰ ਲੈ ਕੇ ਸਰਕਾਰ ਵੀ ਵਿਰੋਧੀਆਂ ਦੇ ਨਿਸ਼ਾਨੇ ‘ਤੇ ਸੀ।
ਇਹ ਵੀ ਪੜ੍ਹੋ : ਮੋਹਾਲੀ ਦੇ ਮੇਅਰ ਜੀਤੀ ਸਿੱਧੂ ਨੂੰ ਹਾਈਕੋਰਟ ਵੱਲੋਂ ਵੱਡੀ ਰਾਹਤ, ਪੰਜਾਬ ਸਰਕਾਰ ਦੇ ਹੁਕਮਾਂ ‘ਤੇ ਲਾਈ ਰੋਕ
ਅਕਤੂਬਰ 2022 ‘ਚ ਰਾਮ ਰਹੀਮ ਫਿਰ 40 ਦਿਨਾਂ ਲਈ ਪੈਰੋਲ ‘ਤੇ ਆਇਆ ਸੀ। ਇਸ ਵਾਰ ਉਨ੍ਹਾਂ ਨੇ ਆਨਲਾਈਨ ਸਤਿਸੰਗ ਵੀ ਕੀਤਾ। 40 ਦਿਨਾਂ ਵਿੱਚ 300 ਤੋਂ ਵੱਧ ਸਤਿਸੰਗ ਕੀਤੇ। ਦੀਵਾਲੀ ‘ਤੇ ਪਹਿਲਾ ਗੀਤ ਰਿਲੀਜ਼ ਕੀਤਾ। ਪੈਰੋਲ ਦੀ ਮਿਆਦ ਦੌਰਾਨ ਕੁੱਲ ਤਿੰਨ ਗੀਤ ਲਾਂਚ ਕੀਤੇ। ਹਾਲਾਂਕਿ ਰਾਮ ਰਹੀਮ ਦੇ ਗੀਤਾਂ ਅਤੇ ਸਤਿਸੰਗਾਂ ਨੂੰ ਲੈ ਕੇ ਵਿਵਾਦ ਹੋਇਆ ਸੀ। ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਵੀ ਵਿਰੋਧ ਜਤਾਇਆ ਅਤੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ।
ਵੀਡੀਓ ਲਈ ਕਲਿੱਕ ਕਰੋ -: