ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਕੋਰੋਨਾ ਸੰਕਰਮਿਤਾਂ ਦੀ ਗਿਣਤੀ ਵਿੱਚ ਵਾਧੇ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਅਲਰਟ ਮੋਡ ‘ਤੇ ਹੈ। ਕੇਂਦਰ ਵੱਲੋਂ ਕੋਰੋਨਾ ਨੂੰ ਲੈ ਕੇ ਕਈ ਤਰ੍ਹਾਂ ਦੇ ਦਿਸ਼ਾ-ਨਿਰਦੇਸ਼ ਦਿੱਤੇ ਜਾ ਰਹੇ ਹਨ। ਗਾਈਡਲਾਈਨ ਦੱਸਦੀ ਹੈ ਕਿ ਐਂਟੀਬਾਇਓਟਿਕਸ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ, ਜਦੋਂ ਤੱਕ ਕਿ ਬੈਕਟੀਰੀਆ ਦੀ ਲਾਗ ਦਾ ਕਲੀਨਿਕਲ ਸ਼ੱਕ ਨਾ ਹੋਵੇ।
ਕੋਰੋਨਾ ਵਾਇਰਸ ਮਾਮਲਿਆਂ ਵਿੱਚ ਤੇਜ਼ੀ ਵਿਚਾਲੇ ਜਾਰੀ ਸੋਧੇ ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਫਿਲਹਾਲ ਕੋਵਿਡ-19 ਦੇ ਬਾਲਗ ਮਰੀਜ਼ਾਂ ਦੇ ਇਲਾਜ ਲਈ ‘ਲੋਪਿਨੇਵਿਰ-ਰਿਟੋਨੇਵਿਰ’, ‘ਹਾਇਡ੍ਰੋਕਸੀਕਲੋਰੋਕਵੀਨ’, ਆਇਵਰਮੇਕਟਿਨ’, ‘ਮੋਲਨੂਪਿਰਾਵਿਰ’, ‘ਫੇਵਿਪਿਰਾਵਿਰ’, ‘ਏਜਿਥ੍ਰੋਮਾਇਸਿਨ’ ਅਤੇ ‘ਡਾਕਸੀਸਾਇਕਲਿਨ’ ਵਰਗੀਆਂ ਦਵਾਈਆਂ ਦਾ ਵਰਤੋਂ ਨਹੀਂ ਕੀਤਾ ਜਾਣਾ ਚਾਹੀਦਾ ਹੈ।
ਰਿਪੋਰਟ ਮੁਤਾਬਕ ‘ਕਲੀਨਿਕਲ ਗਾਈਡੈਂਸ ਪ੍ਰੋਟੋਕਾਲ’ ਨੂੰ ਸੋਧ ਕਰਨ ਲਈ ਏਮਸ, ਆਈ.ਸੀ.ਐੱਮ.ਆਰ. ਅਤੇ ਕੋਵਿਡ-19 ਰਾਸ਼ਟਰੀ ਕਾਰਜ ਬਲ (NTF) ਦੀ ਪੰਜ ਜਨਵਰੀ ਨੂੰ ਇੱਕ ਬੈਠਕ ਹੋਈ। ਇਸ ਬੈਠਕ ਵਿੱਚ ਡਾਕਟਰਾਂ ਨੂੰ ਪਲਾਜ਼ਮਾ ਥੈਰੇਪੀ ਦਾ ਇਸਤੇਮਾਲ ਨਹੀਂ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ।
ਭਾਰਤ ਵਿੱਚ ਕੋਵਿਡ ਮਾਮਲਿਆਂ ਵਿੱਚ ਉਛਾਲ ਦੇਖਿਆ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਵਿੱਚ ਇੱਕ ਦਿਨ ਵਿੱਚ ਕੋਵਿਡ ਮਾਮਲਿਆਂ ਦੀ ਕੁਲ ਗਿਣਤੀ ਲਗਭਗ 300 ਤੋਂ ਵੱਧ ਕੇ 1000 ਤੋਂ ਵੱਧ ਹੋ ਗਈ ਹੈ। ਭਾਰਤ ਨੇ ਐਤਵਾਰ ਨੂੰ 129 ਦਿਨਾਂ ਤੋਂ ਬਾਅਦ 1,000 ਤੋਂ ਵੱਧ ਨਵੇਂ ਕੋਵਿਡ ਦੇ ਮਾਮਲੇ ਇੱਕ ਦਿਨ ਵਿੱਚ ਦਰਜ ਕੀਤੇ ਗਏ ਹਨ। ਦੇਸ਼ ਦੇ ਸਾਇੰਟਿਸਟ ਕੋਰੋਨਾ ਦੇ ਮਿਊਟੇਸ਼ਨ ‘ਤੇ ਨਜ਼ਰ ਬਣਾਏ ਹੋਏ ਹਨ।
ਇਹ ਵੀ ਪੜ੍ਹੋ : ਦੇਸ਼ ‘ਚ ਕੈਨੇਡੀਅਨ ਆਗੂ ਜਗਮੀਤ ਸਿੰਘ ਦਾ ਟਵਿੱਟਰ ਅਕਾਊਂਟ ਬੰਦ, ਭਾਰਤੀ ਦੂਤਘਰਾਂ ‘ਤੇ ਹਮਲਿਆਂ ਮਗਰੋਂ ਐਕਸ਼ਨ
ਮਾਹਰਾਂ ਮੁਤਾਬਕ ਕੋਵਿਡ ਮਾਮਲਿਆਂ ਵਿੱਚ ਵਾਧਾ ਇਸ ਦੇ ਨਵੇਂ ਵੇਰਿਏਂਟ ਕਰਕੇ ਹੋ ਰਹੀ ਹੈ। ਐਕਸਬੀਬੀ 1.16 ਵੇਰਿਏਂਟ ਆਮਜਨ ਵਿਚਾਲੇ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। XBB 1.16 ਵੇਰੀਏਂਟ ਦੀ ਪਹਿਲੀ ਵਾਰ ਜਨਵਰੀ ਵਿੱਚ ਪਛਾਣ ਕੀਤੀ ਗਈ ਸੀ ਉਦੋਂ ਡਾਂਚ ਵਿੱਚ ਦੋ ਨਮੂਨੇ ਪਾਜ਼ੀਟਿਵ ਮਿਲੇ ਸਨ। ਫਲਰਵਰੀ ਵਿੱਚ ਕੁਲ 59 ਨਮੂਨੇ ਪਾਏ ਗਏ ਸਨ। ਮਾਰਚ ਵਿੱਚ ਅਜੇ ਤੱਕ ਵੇਰੀਏਂਟ ਦੇ 15 ਤੇ ਸੈਂਪਲ ਮਿਲੇ ਹਨ।
ਵੀਡੀਓ ਲਈ ਕਲਿੱਕ ਕਰੋ -: