ਅੰਮ੍ਰਿਤਸਰ : ਦੁੱਖ ਨਿਵਾਰਨ ਹਸਪਤਾਲ ਵਿੱਚ ਕੰਮ ਕਰਨ ਵਾਲੇ ਗ੍ਰੀਨ ਐਵੀਨਿਊ ਦੇ ਰਹਿਣ ਵਾਲੇ ਡਾਕਟਰ ਸੰਜੀਵ ਵੋਹਰਾ, ਜੋਕਿ ਪਿਛਲੇ 2 ਦਿਨਾਂ ਤੋਂ ਲਾਪਤਾ ਸਨ ਦੀ ਲਾਸ਼ ਨਹਿਰ ਵਿੱਚੋਂ ਮਿਲੀ ਹੈ। ਉਨ੍ਹਾਂ ਦਾ ਮੋਬਾਈਲ ਫੋਨ ਵੀ ਬੰਦ ਸੀ। ਉਨ੍ਹਾਂ ਦੀ ਕਾਰ ਤਾਰਾ ਵਾਲਾ ਪੁਲ ਨੇੜੇ ਮਿਲੀ। ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਪੁਲਿਸ ਨੇ ਗੱਡੀ ਮਿਲਣ ਤੋਂ ਬਾਅਦ ਗੋਤਾਖੋਰਾਂ ਨੂੰ ਨਹਿਰ ਵਿੱਚ ਉਤਾਰ ਕੇ ਉਨ੍ਹਾਂ ਦੀ ਲਾਸ਼ ਬਰਾਮਦ ਕੀਤੀ। ਪੁਲਿਸ ਦੀ ਮੁੱਢਲੀ ਜਾਂਚ ਵਿੱਚ ਖੁਦਕੁਸ਼ੀ ਦਾ ਸ਼ੱਕ ਜਤਾਇਆ ਗਿਆ ਹੈ।
ਦੱਸ ਦੇਈਏ ਕਿ ਡਾਕਟਰ ਵੋਹਰਾ ਰਣਜੀਤ ਐਵੀਨਿਊ ‘ਤੇ ਸਥਿਤ ਮੁੰਦ ਹਸਪਤਾਲ ਦੇ ਪਾਰਟਨਰ ਸਨ ਅਤੇ ਗ੍ਰੀਨ ਐਵੇਨਿਊ ‘ਚ ਰਹਿੰਦੇ ਸਨ। ਪਿਛਲੇ ਕੁਝ ਦਿਨਾਂ ਤੋਂ ਉਹ ਪ੍ਰੇਸ਼ਾਨ ਸਨ। ਪਰੇਸ਼ਾਨੀ ਦਾ ਕਾਰਨ ਕੀ ਸੀ, ਉਨ੍ਹਾਂ ਨੇ ਪਰਿਵਾਰ ਨੂੰ ਵੀ ਨਹੀਂ ਦੱਸਿਆ। ਬੀਤੇ ਦਿਨ ਐਤਵਾਰ 15 ਮਈ ਨੂੰ ਉਹ ਕਾਰ ਵਿੱਚੋਂ ਘਰੋਂ ਨਿਕਲੇ ਸਨ ਤੇ ਮੁੜ ਕੇ ਵਾਪਸ ਨਹੀਂ ਆਏ। ਰਿਸ਼ਤੇਦਾਰਾਂ ਨੇ ਆਲੇ-ਦੁਆਲੇ ਕਾਫੀ ਲੱਭਿਆ ਪਰ ਕੁਝ ਪਤਾ ਨਹੀਂ ਲੱਗਾ।
ਸ਼ਨੀਵਾਰ ਦੇਰ ਰਾਤ ਡਾ. ਵੋਹਰਾ ਦੀ ਕਾਰ ਤਾਰਾਂਵਾਲਾ ਪੁਲ ਦੇ ਕੋਲ ਦੇਖੀ ਗਈ। ਪੁਲਿਸ ਅਤੇ ਰਿਸ਼ਤੇਦਾਰ ਮੌਕੇ ‘ਤੇ ਪਹੁੰਚ ਗਏ। ਪੁਲਿਸ ਨੇ ਗੋਤਾਖੋਰਾਂ ਨੂੰ ਨਹਿਰ ਵਿੱਚ ਉਤਾਰਿਆ। ਡਾਕਟਰ ਵੋਹਰਾ ਦੀ ਲਾਸ਼ ਸਵੇਰੇ ਅੱਠ ਵਜੇ ਦੇ ਕਰੀਬ ਨਹਿਰ ਵਿੱਚੋਂ ਬਰਾਮਦ ਹੋਈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਪੁਲਿਸ ਨੇ ਨੇੜੇ ਦੀ ਦਰਗਾਹ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ। ਫੁਟੇਜ ‘ਚ ਐਤਵਾਰ ਦੁਪਹਿਰ ਕਰੀਬ 12.30 ਵਜੇ ਡਾਕਟਰ ਵੋਹਰਾ ਕਾਰ ‘ਚੋਂ ਉਤਰ ਕੇ ਨਹਿਰ ਦੇ ਕੰਢੇ ਪਹੁੰਚੇ। ਅੱਧਾ ਘੰਟਾ ਇੱਥੇ ਰਹੇ। ਕਦੇ ਉਹ ਉਠਦੇ ਤੇ ਕਦੇ ਬੈਠ ਜਾਂਦੇ। ਫਿਰ ਅਚਾਨਕ ਉਨ੍ਹਾਂ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਡਾ. ਵੋਹਰਾ ਦੀ ਪਤਨੀ ਡਾ. ਵੰਦਨਾ ਗਾਇਨੀਕੋਲੋਜਿਸਟ ਹੈ। ਡਾ. ਵੋਹਰਾ ਦੇ ਦੋ ਪੁੱਤਰ ਹਨ।