ਪੰਜਾਬ ਦੇ ਸਿਹਤ ਮੰਤਰੀ ਦੇ ਵਤੀਰੇ ਤੋਂ ਨਾਰਾਜ਼ ਵੀਸੀ ਡਾਕਟਰ ਰਾਜ ਬਹਾਦਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਹੁਣ ਉਹ ਮੋਹਾਲੀ ਦੇ ਰੀਜਨਲ ਸਪਾਈਨ ਸੈਂਟਰ ਵਿੱਚ ਕੰਮ ‘ਤੇ ਵਾਪਸ ਆ ਗਏ, ਜਿੱਥੇ ਉਹ ਹਰ ਹਫਤੇ ਦੇ ਅਖੀਰ ‘ਚ ਮਰੀਜ਼ਾਂ ਨੂੰ ਦੇਖਦੇ ਹਨ।
ਉਹ ਰੀਜਨਲ ਸਪਾਈਨਲ ਇੰਜਰੀ ਸੈਂਟਰ ਵਿੱਚ ਸਰਜਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਭ ਕੁਝ ਦੱਸ ਦਿੱਤਾ ਹੇ ਤੇ ਉਨ੍ਹਾਂ ਨੇ ਮੇਰੇ ਕੋਲੋਂ ਮਾਫੀ ਵੀ ਮੰਗੀ ਹੈ।
ਦੱਸ ਦੇਈਏ ਕਿ ਬੀਤੇ ਦਿਨ ਫਰੀਦਕੋਟ ਮੈਡੀਕਲ ਹਸਪਤਾਲ ਵਿੱਚ ਜਾਇਜ਼ਾ ਲੈਣ ਲਈ ਪਹੁੰਚੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਹਸਪਤਾਲ ਵਿੱਚ ਫਟੇ ਗੰਦੇ ਗੱਦੇ ਦੇਖ ਕੇ ਉਨ੍ਹਾਂ ਨੂੰ ਗੁੱਸਾ ਚੜ੍ਹ ਗਿਆ ਅਤੇ ਉਨ੍ਹਾਂ ਨੇ ਵਾਈਸ ਚਾਂਸਲਰ ਨੂੰ ਉਸ ‘ਤੇ ਲਿਟਾਇਆ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਸ ਹੋਈ। ਇਸ ਤੋਂ ਬਾਅਦ ਵੀਸੀ ਨੇ ਅੱਧੀ ਰਾਤ ਨੂੰ ਹੀ ਅਸਤੀਫਾ ਦੇ ਦਿੱਤਾ ਸੀ।
ਇਹ ਵੀ ਪੜ੍ਹੋ : ਹਿਮਾਚਲ ‘ਚ ਵੀ ਮੰਕੀਪੌਕਸ ਦੀ ਦਸਤਕ! 21 ਸਾਲਾਂ ਨੌਜਵਾਨ ਦੇ ਸੈਂਪਲ ਭੇਜੇ ਗਏ ਪੁਣੇ ਲੈਬ
ਵੀਸੀ ਦਾ ਕਹਿਣਾ ਹੈ ਕਿ ਮੈਡੀਕਲ ਕਾਲਜ ਵਿੱਚ 1100 ਗੱਦੇ ਹਨ। ਸਾਰੇ ਖਰਾਬ ਨਹੀਂ ਹਨ। ਮੰਤਰੀ ਨੇ ਪੁੱਛਿਆ ਕਿ ਗੱਦੇ ਖਰਾਬ ਕਿਉਂ ਹਨ ਤਾਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਇਸ ਦਾ ਆਰਡਰ ਦਿੱਤਾ ਜਾ ਰਿਹਾ ਹੈ। ਕਿਸੇ ਵੀ ਚੀਜ਼ ਨੂੰ ਖਰੀਦਣ ਵਿੱਚ 9 ਮਹੀਨੇ ਦਾ ਸਮਾਂ ਲੱਗਦਾ ਹੈ। ਅਸਤੀਫਾ ਵਾਪਸ ਲੈਣ ਦੇ ਸਵਾਲ ‘ਤੇ ਡਾ. ਰਾਜ ਬਹਾਦੁਰ ਨੇ ਕਿਹਾ ਕਿ ਮੈਂ ਕੰਮ ਕਰਾਂ ਜਾਂ ਨਾ ਕਰਾਂ, ਇਹ ਸਰਕਾਰ ਨੇ ਫੈਸਲਾ ਕਰਨਾ ਹੈ।
ਵੀਡੀਓ ਲਈ ਕਲਿੱਕ ਕਰੋ -: