ਮਰੀਜ਼ ਲਈ ਡਾਕਟਰ ਨੂੰ ਰੱਬ ਐਵੇਂ ਹੀ ਨਹੀਂ ਕਿਹਾ ਜਾਂਦਾ। ਪਰ ਜਦੋਂ ਡਾਕਟਰ ਆਪਣੀ ਜਿੰਮੇਵਾਰੀ ਨਿਭਾਉਣ ਲਈ ਅਜਿਹਾ ਕੁਝ ਕਰ ਜਾਂਦਾ ਹੈ ਕਿ ਉਹ ਇੱਕ ਮਿਸਾਲ ਬਣ ਜਾਂਦਾ ਹੈ ਤਾਂ ਜ਼ਾਹਿਰ ਹੈ ਕਿ ਉਹ ਵਧਾਈ ਦਾ ਹੱਕਦਾਰ ਹੈ। ਬੈਂਗਲੁਰੂ ਦੇ ਡਾਕਟਰ ਗੋਵਿੰਦ ਨੰਦਾਕੁਮਾਰ ਨੇ ਅਜਿਹਾ ਹੀ ਕੁਝ ਕੀਤਾ ਹੈ।
ਦਰਅਸਲ ਸਰਜਰੀ ਲਈ ਜਾ ਰਹੇ ਡਾਕਟਰ ਦੀ ਕਾਰ ਭਾਰੀ ਟ੍ਰੈਫਿਕ ‘ਚ ਫਸ ਗਈ ਸੀ। 30 ਅਗਸਤ ਨੂੰ ਮਨੀਪਾਲ ਹਸਪਤਾਲ ਦੇ ਗੈਸਟ੍ਰੋਐਂਟਰੌਲੋਜੀ ਸਰਜਨ ਡਾਕਟਰ ਗੋਵਿੰਦ ਨੰਦਕੁਮਾਰ ਸਰਜਾਪੁਰ-ਮਰਾਠਹੱਲੀ ਸੈਕਸ਼ਨ ‘ਤੇ ਟ੍ਰੈਫਿਕ ਦੇ ਵਿਚਕਾਰ ਕਾਰ ‘ਚ ਫਸ ਗਏ। ਇਸ ਦੌਰਾਨ ਉਹ ਪਹਿਲਾਂ ਤੋਂ ਤੈਅ ਪਿੱਤੇ ਦੀ ਥੈਲੀ ਦੀ ਸਰਜਰੀ ਕਰਵਾਉਣ ਜਾ ਰਹੇ ਸਨ। ਇਸ ਤੋਂ ਬਾਅਦ ਡਾਕਟਰ ਨੇ ਬਿਨਾਂ ਪਰਵਾਹ ਕੀਤੇ ਟਰੈਫਿਕ ਵਿਚਾਲੇ ਪੈਦਲ ਹੀ ਦੌੜ ਗਿਆ।
ਡਾਕਟਰ ਗੋਵਿੰਦ ਨੰਦਕੁਮਾਰ ਨੇ ਕਾਰ ਛੱਡ ਦਿੱਤੀ ਅਤੇ ਇਹ ਧਿਆਨ ਵਿੱਚ ਰੱਖ ਕੇ ਦੌੜਨ ਲੱਗੇ ਕਿ ਉਨ੍ਹਾਂ ਦਾ ਪਹਿਲਾ ਮਰੀਜ਼ ਸਰਜਰੀ ਲਈ ਪਹਿਲਾਂ ਤੋਂ ਹੀ ਤਿਆਰ ਸੀ। ਇਸ ਦੇ ਨਾਲ ਹੀ ਕੁਝ ਹੋਰ ਮਰੀਜ਼ ਵੀ ਸਨ ਜੋ ਸਰਜਰੀ ਤੋਂ ਬਾਅਦ ਉਨ੍ਹਾਂ ਦੀ ਇੰਤਜ਼ਾਰ ਕਰ ਰਹੇ ਸਨ। ਨੰਦਕੁਮਾਰ ਟਰੈਫਿਕ ਵਿਚਾਲੇ ਆਪਣੀ ਕਾਰ ਤੋਂ ਬਾਹਰ ਨਿਕਲੇ ਅਤੇ ਲਗਭਗ 3 ਕਿਲੋਮੀਟਰ ਦੂਰ ਹਸਪਤਾਲ ਪਹੁੰਚਣ ਲਈ ਪੈਦਲ ਭੱਜਣ ਲੱਗੇ।
ਇਹ ਵੀ ਪੜ੍ਹੋ : 20 ਸਾਲਾਂ ਤੋਂ ਸੱਪਾਂ ਨੂੰ ਫੜ ਕੇ ਬਚਾਉਣ ਵਾਲੇ ‘ਸਨੇਕ ਮੈਨ’ ਦੀ ਕੋਬਰਾ ਦੇ ਡੰਗਣ ਨਾਲ ਮੌਤ
ਬੈਂਗਲੁਰੂ ਦੀ ਟ੍ਰੈਫਿਕ ਸਮੱਸਿਆ ਨੂੰ ਦੁਹਰਾਉਂਦੇ ਹੋਏ ਨੰਦਕੁਮਾਰ ਨੇ ਇੱਕ ਪੱਤਰਕਾਰ ਨਾਲ ਗੱਲ ਕਰਦਿਆਂ ਕਿਹਾ ਕਿ “ਮੈਨੂੰ ਕਨਿੰਘਮ ਰੋਡ ਤੋਂ ਸਰਜਾਪੁਰ ਦੇ ਮਨੀਪਾਲ ਹਸਪਤਾਲ ਪਹੁੰਚਣਾ ਸੀ। ਭਾਰੀ ਮੀਂਹ ਅਤੇ ਪਾਣੀ ਭਰ ਜਾਣ ਕਾਰਨ ਹਸਪਤਾਲ ਤੋਂ ਕੁਝ ਕਿਲੋਮੀਟਰ ਅੱਗੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਸੀ। ਆਵਾਜਾਈ ਠੀਕ ਹੋਣ ਦੇ ਕੋਈ ਸੰਕੇਤ ਨਾ ਦਿਸਣ ‘ਤੇ ਮੈਂ ਕਾਰ ਤੋਂ ਬਾਹਰ ਨਿਕਲਿਆ ਅਤੇ ਲਗਭਗ 45 ਮਿੰਟ ਤੱਕ ਦੌੜਦਾ ਰਿਹਾ ਜਦੋਂ ਤੱਕ ਮੈਂ ਆਪਣੇ ਮਰੀਜ਼ ਨੂੰ ਦੇਖਣ ਲਈ ਹਸਪਤਾਲ ਨਹੀਂ ਪਹੁੰਚਿਆ। ਮੈਂ ਟਰੈਫਿਕ ਖਤਮ ਹੋਣ ਦੀ ਉਡੀਕ ਵਿੱਚ ਹੋਰ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ ਸੀ। ਉਨ੍ਹਾਂ ਕਿਹਾ ਕਿ ਮੇਰੇ ਮਰੀਜ਼ਾਂ ਨੂੰ ਸਰਜਰੀ ਖਤਮ ਹੋਣ ਤੱਕ ਖਾਣਾ ਖਾਣ ਦੀ ਇਜਾਜ਼ਤ ਨਹੀਂ ਹੈ। ਮੈਂ ਉਨ੍ਹਾਂ ਨੂੰ ਲੰਮੇ ਸਮੇਂ ਤੱਕ ਉਡੀਕ ਨਹੀਂ ਕਰਵਾਉਣਾ ਚਾਹੁੰਦਾ ਸੀ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਡਾ. ਗੋਵਿੰਦ ਨੰਦਕੁਮਾਰ, ਮਨੀਪਾਲ ਹਸਪਤਾਲ ਦੇ ਗੈਸਟਰੋਐਂਟਰੌਲੋਜੀ ਸਰਜਨ ਪਿਛਲੇ 18 ਸਾਲਾਂ ਤੋਂ ਅਹਿਮ ਸਰਜਰੀਆਂ ਕਰ ਰਹੇ ਹਨ ਅਤੇ ਹੁਣ ਤੱਕ 1,000 ਤੋਂ ਵੱਧ ਸਫਲ ਆਪ੍ਰੇਸ਼ਨ ਕਰ ਚੁੱਕੇ ਹਨ। ਉਹ ਪਾਚਨ ਪ੍ਰਣਾਲੀ ਦੀਆਂ ਸਰਜੀਕਲ ਸਮੱਸਿਆਵਾਂ ਨਾਲ ਨਜਿੱਠਣ ਵਿੱਚ ਮਾਹਰ ਹੈ। ਉਹ ਗੈਸਟਰੋਇੰਟੇਸਟਾਈਨਲ ਟ੍ਰੈਕਟ ਤੋਂ ਟਿਊਮਰ ਅਤੇ ਖਰਾਬ ਹਿੱਸਿਆਂ ਨੂੰ ਹਟਾਉਣ ਦੀਆਂ ਸਰਜਰੀਆਂ ਕਰਨ ਵਿੱਚ ਮਾਹਰ ਹਨ।