ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਖਤੀ ਨਾਲ ਸਹਿਮਤੀ ਡਾਕਟਰ ਨੇ ਨੌਕਰੀ ਹੀ ਛੱਡ ਦਿੱਤੀ। ਫਤਿਹਗੜ੍ਹ ਚੂੜੀਆਂ ਵਿਚ ਤਾਇਨਾਤ ਗਾਇਨੋਕੋਲਾਜਿਸਟ ਡਾ. ਪ੍ਰਗਿਆ ਖਨੂਜਾ ਨੇ ਵਿਭਾਗ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾੰ ਕਿਹਾ ਕਿ ਸਰਕਾਰ ਨੂੰ ਪਹਿਲਾਂ ਸਿਸਟਮ ਸੁਧਾਰਨਾ ਚਾਹੀਦਾ ਸੀ। ਸਾਨੂੰ ਦਵਾਈਆਂ ਤੇ ਸਹੂਲਤਾਂ ਦਿੰਦੇ। ਇਸ ਤੋਂ ਬਾਅਦ ਸਖਤੀ ਕਰਦੇ। ਉਨ੍ਹਾਂ ਕਿਹਾ ਕਿ ਡਾਕਟਰਾਂ ਨਾਲ ਕੁਝ ਲੋਕਾਂ ਦਾ ਵਿਵਹਾਰ ਦੇਖ ਕੇ ਮੈਂ ਡਰ ਗਈ ਸੀ। ਇਸ ਲਈ ਮੈਂ ਇਹ ਕਦਮ ਚੁੱਕਿਆ।
ਡਾ. ਪ੍ਰਗਿਆ ਖਨੂਜਾ ਨੇ ਕਿਹਾ ਕਿ ਮੇਰੀਆਂ 2 ਛੋਟੀਆਂ ਧੀਆਂ ਹਨ। ਕੋਰੋਨਾ ਤੋਂ ਬਾਅਦ ਸਕੂਲ ਵਾਲਿਆਂ ਨੇ ਵੈਨ ਬੰਦ ਕਰ ਦਿੱਤੀ ਹੈ। ਬੱਚਿਆਂ ਨੂੰ ਪਿਕ ਐਂਡ ਡ੍ਰਾਪ ਕਰਨਾ ਮੁਸ਼ਕਲ ਹੋ ਗਿਆ ਸੀ। ਮੇਰੇ ਕੋਲ ਕੋਈ ਆਦਮੀ ਨਹੀਂ ਸੀ। ਨਵੀਂ ਸਰਕਾਰ ਬਣਨ ਦੇ ਬਾਅਦ 11 ਮਾਰਚ ਤੋਂ ਚਿੱਠੀਆਂ ਆ ਗਈਆਂ ਕਿ ਸਵੇਰੇ 8 ਵਜੇ ਹਸਪਤਾਲ ਪਹੁੰਚੋ। 2 ਵਜੇ ਤੋਂ ਪਹਿਲਾਂ ਨਹੀਂ ਜਾਣਾ ਹੈ। ਉਸ ਵਿਚ ਮੈਨੂੰ ਮੁਸ਼ਕਲ ਇਹ ਆ ਰਹੀ ਸੀ ਕਿ ਬੱਚਿਆਂ ਨੂੰ ਛੱਡਣਾ ਤੇ ਲਿਜਾਣਾ ਹੁੰਦਾ ਹੈ। ਅਜਿਹੇ ਵਿਚ ਕਿਸੇ ਸਮੇਂ ਦੇਰੀ ਵੀ ਹੋ ਜਾਂਦੀ ਸੀ। ਇਸ ਲਈ ਮੈਂ ਨੌਕਰੀ ਛੱਡਣ ਦਾ ਫੈਸਲਾ ਲੈ ਲਿਆ।
ਮੈਂ ਸਰਕਾਰ ਨੂੰ ਕਹਿਣਾ ਚਾਹੁੰਦੀ ਹਾਂ ਕਿ ਅਰਵਿੰਦ ਕੇਜਰੀਵਾਲ ਚੰਗੇ ਮੁੱਖ ਮੰਤਰੀ ਰਹੇ ਹਨ। ਉਨ੍ਹਾਂ ਨੇ ਦਿੱਲੀ ਵਿਚ ਕਾਫੀ ਸੁਧਾਰ ਕੀਤਾ। ਮੇਰੀ ਅਪੀਲ ਸੀ ਕਿ ਸਰਕਾਰ ਨੇ ਆਉਂਦੇ ਹੀ ਚਿੱਠੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।ਕਿਸੇ ਨਾਲ ਉਚਾ ਨਹੀਂ ਬੋਲਣਾ। ਮਰੀਜ਼ ਨੂੰ ਰੈਫਰ ਨਹੀਂ ਕਰਨਾ। ਦਵਾਈਆਂ ਬਾਹਰ ਤੋਂ ਨਹੀਂ ਲਿਖਣੀਆਂ। ਇਹ ਕਰਨ ਤੋਂ ਪਹਿਲਾਂ ਸਾਨੂੰ ਮਿਲਦੇ ਤਾਂ। ਸਿੱਧੂ ਮਰੀਜ਼ਾਂ ਨੂੰ ਕਹਿਣਾ ਕਿ ਸਾਨੂੰ ਸ਼ਿਕਾਇਤ ਕਰੋ, ਪਹਿਲਾਂ ਡਾਕਟਰਾਂ ਦੀ ਮੁਸ਼ਕਲ ਤਾਂ ਸੁਣਦੇ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਹ ਵੀ ਪੜ੍ਹੋ : ਮਾਨਸਾ ਦੇ ਪਿੰਡ ਭੈਣੀ ਬਾਘਾ ‘ਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ
ਪਹਿਲਾਂ ਸਾਨੂੰ ਦਵਾਈਆਂ ਤੇ ਸਹੂਲਤਾਂ ਉਪਲਬਧ ਕਰਵਾਉਂਦੇ, ਫਿਰ ਤਾਂ ਪ੍ਰੈਸ਼ਰ ਸਮਝ ਆਉਂਦਾ। ਇਹ ਤਾਂ ਸਿੱਧੇ ਹੀ ਹੁਕਮ ਦੇ ਦਿੱਤੇ ਗਏ। ਮੇਰੇ ਨਾਲ ਕੁਝ ਨਹੀਂ ਹੋਇਆ ਪਰ ਦੂਜੇ ਡਾਕਟਰ ਨੂੰ ਕਿਹਾ ਗਿਆ ਕਿ ਇਥੋਂ ਬਦਲ ਦੇਣਗੇ। ਮੈਂ 7-8 ਸਾਲਾਂ ਤੋਂ ਇਥੇ ਕੰਮ ਕਰ ਰਹੀ ਹਾਂ। ਪਹਿਲਾਂ ਸਿਸਟਮ ਦੀਆਂ ਕਮੀਆਂ ਦੂਰ ਕਰੋ ਫਿਰ ਹੁਕਮ ਦੇਣੇ ਚਾਹੀਦੇ ਸੀ। ਮੈਂ ਟੀਚਰਾਂ ਤੇ ਡਾਕਟਰਾਂ ਨਾਲ ਹੋਏ ਵਿਵਹਾਰ ਤੋਂ ਡਰ ਗਈ। ਕੋਈ ਮੇਰੇ ਖਿਲਾਫ ਦੋਸ਼ ਨਾ ਲਗਾ ਦੇਵੇ। ਮੇਰੇ ਛੋਟੇ ਬੱਚੇ ਵੀ ਹਨ, ਇਸ ਲਈ ਮੈਂ ਨੌਕਰੀ ਛੱਡ ਰਹੀ ਹਾਂ।