ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਸਿਹਤ ਬਾਰੇ ਆ ਰਹੀ ਤਾਜ਼ਾ ਜਾਣਕਾਰੀ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਨਿਰਾਸ਼ ਕਰ ਸਕਦੀ ਹੈ। ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਹਾਲਤ ਪਹਿਲਾਂ ਨਾਲੋਂ ਜ਼ਿਆਦਾ ਖਰਾਬ ਦੱਸੀ ਜਾ ਰਹੀ ਹੈ। ਡਾਕਟਰਾਂ ਨੇ ਦੱਸਿਆ ਕਿ ਰਾਜੂ ‘ਬ੍ਰੇਨ ਡੈੱਡ’ ਦੀ ਹਾਲਤ ‘ਚ ਪਹੁੰਚ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਹਾਰਟ ਵਿੱਚ ਵੀ ਕੁਝ ਸਮੱਸਿਆ ਹੈ। ਰਾਜੂ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ ‘ਤੇ ਰਖਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਰਾਜੂ ਸ਼੍ਰੀਵਾਸਤਵ ਦੀ ਸਿਹਤ ਨੂੰ ਲੈ ਕੇ ਉਨ੍ਹਾਂ ਦਾ ਪਰਿਵਾਰ ਅਤੇ ਪ੍ਰਸ਼ੰਸਕ ਲਗਾਤਾਰ ਚਿੰਤਤ ਹਨ। 10 ਅਗਸਤ ਨੂੰ ਰਾਜੂ ਨੂੰ ਦਿਲ ਦਾ ਦੌਰਾ ਪਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਏਮਜ਼ ‘ਚ ਭਰਤੀ ਕਰਵਾਇਆ ਗਿਆ। ਰਾਜੂ ਸ੍ਰੀਵਾਸਤਵ ਨੂੰ ਪਿਛਲੇ 8 ਦਿਨਾਂ ਤੋਂ ਹੋਸ਼ ਨਹੀਂ ਆਇਆ। ਡਾਕਟਰਾਂ ਦੀ ਟੀਮ ਉਸ ਦੀ ਹਾਲਤ ਸੁਧਾਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ।
ਰਾਜੂ ਸ਼੍ਰੀਵਾਸਤਵ ਦੇ ਮੁੱਖ ਸਲਾਹਕਾਰ ਅਜੀਤ ਸਕਸੈਨਾ ਨੇ ਇਸ ਸਬੰਧ ‘ਚ ਕਿਹਾ, ‘ਹੁਣ ਅਸੀਂ ਸਾਰੇ ਭਗਵਾਨ ‘ਤੇ ਨਿਰਭਰ ਹਾਂ। ਉਹੀ ਚਮਤਕਾਰ ਕਰਨ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਡਾਕਟਰਾਂ ਨੇ ਇਹ ਜਾਣਕਾਰੀ ਦਿੱਤੀ। ਡਾਕਟਰਾਂ ਦਾ ਕਹਿਣਾ ਹੈ ਕਿ ਰਾਜੂ ਦਾ ਦਿਮਾਗ ਕੰਮ ਨਹੀਂ ਕਰ ਰਿਹਾ ਹੈ। ਅਸੀਂ ਸਾਰੇ ਚਿੰਤਤ ਹਾਂ। ਹਰ ਕੋਈ ਰੱਬ ਅੱਗੇ ਅਰਦਾਸ ਕਰ ਰਿਹਾ ਹੈ। ਪਰਿਵਾਰਕ ਮੈਂਬਰ ਚਿੰਤਤ ਹਨ। ਉਹ ਕੁਝ ਨਹੀਂ ਸਮਝਦੇ।
ਇਹ ਵੀ ਪੜ੍ਹੋ : ‘ਹਰ ਹਾਲ ‘ਚ ਚੱਲੇਗੀ ਫਗਵਾੜਾ ਖੰਡ ਮਿੱਲ’- ਗੰਨਾ ਕਾਸ਼ਤਕਾਰਾਂ ਨੂੰ ਮਾਨ ਸਰਕਾਰ ਨੇ ਦਿੱਤਾ ਭਰੋਸਾ
ਦੱਸਣਯੋਗ ਹੈ ਕਿ ਮੈਡੀਕਲੀ ਬ੍ਰੇਨ ਡੈੱਡ ਉਹ ਸਥਿਤੀ ਹੈ ਜਿਸ ਵਿੱਚ ਦਿਮਾਗ ਤੋਂ ਮਿਲਣ ਵਾਲੇ ਸੰਦੇਸ਼ ਸਰੀਰ ਦੇ ਅੰਗਾਂ ਨੂੰ ਨਹੀਂ ਮਿਲਦਾ, ਜਿਸ ਨਾਲ ਸਰੀਰ ਕੰਮ ਕਰਨਾ ਬੰਦ ਕਰ ਦਿੰਦਾ ਹੈ, ਜਿਵੇਂ ਸਾਹ ਲੈਣਾ, ਪਲਕ ਝਪਕਾਉਣਾ, ਅੱਕਾਂ ਦੀ ਪੁਤਲੀ ਰਿਸਪਾਂਸ ਨਾ ਕਰਨਾ, ਬਾਡੀ ਮੂਮੈਂਟ ਮੁੱਖ ਤੌਰ ‘ਤੇ ਸ਼ਾਮਲ ਹੈ। ਪਰ ਇਸ ਵਿੱਚ ਬਾਕੀ ਅੰਗ ਜਿਵੇਂ ਲੀਵਰ, ਹਾਰਟ ਤੇ ਕਿਡਨੀ ਕੰਮ ਕਰਦੇ ਹਨ, ਜਿਸ ਨਾਲ ਇਨਸਾਨ ਦਾ ਸਰੀਰ ਜ਼ਿੰਦਾ ਰਹਿੰਦਾ ਹੈ ਪਰ ਉਸ ਨੂੰ ਦਰਦ ਦਾ ਅਹਿਸਾਸ ਨਹੀਂ ਹੁੰਦੀ, ਉਸ ਦਾ ਸਰੀਰ ਕਿਸੇ ਤਰ੍ਹਾਂ ਦੀ ਤਕਲੀਫ ‘ਤੇ ਵੀ ਪ੍ਰਤੀਕਿਰਿਆ ਨਹੀਂ ਕਰਦਾ। ਬ੍ਰੇਨ ਡੈੱਡ ਵਿੱਚ ਇਨਸਾਨ ਸਾਹ ਨਹੀਂ ਲੈ ਸਕਦਾ, ਇਸ ਲਈ ਮਰੀਜ਼ਨ ਨੂੰ ਵੈਂਟੀਲੇਟਰ ‘ਤੇ ਰਖਿਆ ਜਾਂਦਾ ਹੈ ਤਾਂਜੋ ਉਸ ਦੇ ਸਾਹ ਚੱਲਦੇ ਰਹਿਣ।
ਵੀਡੀਓ ਲਈ ਕਲਿੱਕ ਕਰੋ -: