ਜਲੰਧਰ ਦੇ ਪ੍ਰਸਿੱਧ ਮਾਤਾ ਚਿੰਤਪੁਰਨੀ ਮੰਦਰ ਕਮੇਟੀ ਨੇ ਸ਼ਰਧਾਲੂਆਂ ਲਈ ਡ੍ਰੈੱਸ ਕੋਡ ਜਾਰੀ ਕਰ ਦਿੱਤਾ ਹੈ। ਕਮੇਟੀ ਨੇ ਫੈਸਲਾ ਕੀਤਾ ਹੈ ਕਿ ਛੋਟੇ ਕੱਪੜੇ, ਕਟੀ-ਫਟੀ ਜੀਂਸ, ਕੈਪਰੀ, ਸਕਰਟ ਸਣੇ ਵੈਸਟਰਨ ਡ੍ਰੈੱਸ ਪਹਿਨ ਕੇ ਆਉਣ ਵਾਲਿਆਂ ਨੂੰ ਮੰਦਰ ਵਿਚ ਐਂਟਰੀ ਨਹੀਂ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਸ਼ਕਤੀਪੀਠ ਸ਼੍ਰੀ ਦੇਵੀ ਤਾਲਾਬ ਮੰਦਰ ਵਿਚ ਵੀ ਡ੍ਰੈੱਸ ਕੋਡ ਲਾਗੂ ਕੀਤਾ ਗਿਆ ਸੀ।
ਮੰਦਰ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਅਨਿਲ ਪਾਠਕ ਨੇ ਦੱਸਿਆ ਕਿ ਭਗਤਾਂ ਨੂੰ ਹੁਣ ਮੰਦਰ ਵਿਚ ਸਿਰਫ ਮਰਿਆਾ ਵਾਲੇ ਕੱਪੜੇ ਪਹਿਨ ਕੇ ਹੀ ਆਉਣਾ ਹੋਵੇਗਾ। ਮੰਦਰ ਦੀ ਮਰਿਆਦਾ ਬਣਾਏ ਰੱਖਣ ਤੇ ਆਉਣ ਵਾਲੇ ਲੋਕਾਂ ਦਾ ਇਨ੍ਹਾਂ ਕੱਪੜਿਆਂ ਨਾਲ ਧਿਆਨ ਵਿਚਲਿਤ ਨਾ ਹੋਵੇ ਇਸ ਲਈ ਇਨ੍ਹਾਂ ‘ਤੇ ਪ੍ਰਤੀਬੰਧ ਲਗਾਇਆ ਗਿਆ ਹੈ।
ਸ੍ਰੀ ਹਰਿਮੰਦਰ ਸਾਹਿਬ ਵਿਚ ਵੀ ਮੱਥਾ ਟੇਕਣ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਡ੍ਰੈੱਸ ਕੋਡ ਲਾਗੂ ਹੈ। ਸ੍ਰੀ ਹਰਿਮੰਦਰ ਸਾਹਿਬ ਵਿਚ ਜੀਂਸ, ਛੋਟੇ ਕੱਪੜੇ, ਹਾਫ ਪੈਂਟ, ਮਿੰਨੀ ਸਕਰਟ ਆਦਿ ਪਹਿਨ ਕੇ ਜਾਣ ‘ਤੇ ਪਾਬੰਦੀ ਹੈ। ਅਜਿਹੇ ਕੱਪੜੇ ਪਹਿਨ ਕੇ ਜਾਣ ਵਾਲਿਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਦਰਵਾਜ਼ੇ ‘ਤੇ ਖੜ੍ਹੇ ਸੇਵਾਦਾਰ ਪਹਿਲਾਂ ਹੀ ਰੋਕ ਦਿੰਦੇ ਹਨ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਤੋਂ ਵ੍ਰਿੰਦਾਵਣ ਲਈ ਚੱਲੇਗੀ ਸਿੱਧੀ ਟ੍ਰੇਨ, 26 ਅਗਸਤ ਨੂੰ ਵਿਜੇ ਸਾਂਪਲਾ ਦੇਣਗੇ ਹਰੀ ਝੰਡੀ
ਪਿਛਲੇ ਦਿਨੀਂ ਪਟਿਆਲਾ ਦੇ ਕਾਲੀ ਮਾਤਾ ਮੰਦਰ ਵਿਚ ਵੀ ਡ੍ਰੈੱਸ ਕੋਡ ਲਾਗੂ ਕੀਤਾ ਗਿਆ ਸੀ। ਹਿੰਦੂ ਮੰਦਰਾਂ ਵਿਚ ਡ੍ਰੈੱਸ ਕੋਡ ਦੀ ਪ੍ਰਥਾ ਸ਼੍ਰੀ ਕਾਲੀ ਮਾਤਾ ਮੰਦਰ ਤੋਂ ਚੱਲੀ ਹੈ। ਪਟਿਆਲਾ ਦੇ ਸ਼੍ਰੀ ਕਾਲੀ ਮਾਤਾ ਮੰਦਰ ਵਿਚ ਪ੍ਰਬੰਧਕਾਂ ਨੇ ਸਭ ਤੋਂ ਪਹਿਲਾਂ ਮੰਦਰ ਦੇ ਬਾਹਰ ਬੋਰਡ ਲਗਾ ਕੇ ਡ੍ਰੈੱਸ ਕੋਡ ਲਾਗੂ ਕੀਤਾ ਗਿਆ ਸੀ। ਇਸ ਤੋਂ ਬਾਅਦ ਸ਼੍ਰੀ ਦੇਵੀ ਤਾਲਾਬ ਮੰਦਰ ਕਮੇਟੀ ਨੇ ਡ੍ਰੈੱਸ ਕੋਡ ਲਾਗੂ ਕੀਤਾ।
ਵੀਡੀਓ ਲਈ ਕਲਿੱਕ ਕਰੋ -: