ਮੁਹੱਬਤ ਦੀ ਜੰਗ ਅੱਗੇ ਇੱਕ ਦਰੋਗਾ ਨੂੰ ਝੁੱਕ ਕੇ ਅਖੀਰ ਲਾੜਾ ਬਣਨਾ ਹੀ ਪਿਆ। ਇਸ ਦੌਰਾਨ ਬਰਾਤੀ ਵੀ ਪੁਲਿਸ ਵਾਲੇ ਬਣੇ ਤੇ ਪੁਲਿਸ ਥਾਣੇ ਵਿੱਚ ਵਿਆਹ ਹੋਇਆ। ਅਸੀਂ ਗੱਲ ਕਰ ਰਹੇ ਹਾਂ ਬਿਹਾਰ ਦੇ ਇੱਕ ਥਾਣੇ ਦੀ, ਜਿਥੇ ਘੰਟਿਆਂ ਤੱਕ ਚੱਲੇ ਹਾਈਵੋਲਟੇਜ ਡਰਾਮੇ ਮਗਰੋਂ ਦਰੋਗਾ ਬਾਬੂ ਹਾਰ ਗਏ। ਪਿਆਰ ਦੀਆਂ ਹੱਦਾਂ ਪਾਰ ਦੀਆਂ ਹੱਦਾਂ ਪਾਰ ਕਰਨ ਦੀ ਸਹੁੰ ਵੰਦਨਾ ਨੇ ਖਾਧੀ ਹੋਈ ਸੀ ਅਖੀਰ ਥਾਣੇ ਵਿੱਚ ਹੀ ਦੋਵਾਂ ਦਾ ਵਿਆਹ ਹੋਇਆ।
ਸੰਵਿਧਾਨ ਨਿਰਮਾਤਾ ਡਾ. ਭੀਮਰਾਵ ਅੰਬੇਡਕਰ ਦੀ ਤਸਵੀਰ ਨੂੰ ਸਾਕਸ਼ੀ ਮੰਨ ਕੇ ਦਰੋਗਾ ਬਾਬੂ ਨੇ ਆਪਣੀ ਪ੍ਰੇਮਿਕਾ ਨਾਲ ਵਿਆਹ ਰਚਾਇਆ। ਦਰੋਗਾ ਨੂੰ ਆਪਣੀ ਪ੍ਰੇਮਿਕਾ ਦੀ ਮੰਜ਼ਿਲ ਤੱਕ ਪਹੁੰਚਣ ਦੀ ਜ਼ਿੱਦ ਅੱਗੇ ਝੁਗਣਾ ਪਿਆ। ਦਰੋਗਾ ਬਾਬੂ ਮਨੋਜ ਨੇ ਜ਼ਿੰਦਗੀ ਭਰ ਲਈ ਆਪਣੀ ਪ੍ਰੇਮਿਕਾ ਵੰਦਨਾ ਨੂੰ ਜੀਵਨ ਸਾਥੀ ਬਣਾ ਲਿਆ।
ਇਹ ਪ੍ਰੇਮ ਕਹਾਣੀ ਸਿਲਕ ਸਿਟੀ ਭਾਗਲਪੁਰ ਦੀ ਹੈ। ਏਕਚਰੀ ਦੇ ਪਿੰਡ ਤਪੂਆ ਦਿਯਾਰਾ ਦੇ ਰਹਿਣ ਵਾਲੇ ਮਨੋਜ ਕੁਮਾਰ ਉਰਫ ਗੌਰਵ ਦੇ ਪਿੰਡ ਦੀ ਹੀ ਰਹਿਣ ਵਾਲੀ ਵੰਦਨਾ ਨਾਲ ਪਿਛਲੇ 6 ਸਾਲਾਂ ਤੋਂ ਪ੍ਰੇਮ ਸਬੰਧ ਚੱਲ ਰਹੇ ਸਨ। ਪਿਆਰ ਦਾ ਰੰਗ ਵਧਦਾ ਗਿਆ ਅਤੇ ਇਸੇ ਦੌਰਾਨ ਪ੍ਰੇਮੀ ਗੌਰਵ ਸਬ-ਇੰਸਪੈਕਟਰ ਦੀ ਪ੍ਰੀਖਿਆ ਪਾਸ ਕਰਕੇ ਸਬ-ਇੰਸਪੈਕਟਰ ਬਣ ਗਿਆ। ਜਦੋਂ ਉਸ ਦੇ ਕਰੀਅਰ ਨੂੰ ਚਾਰ ਚੰਨ ਲੱਗ ਗਏ ਤਾਂ ਦਰੋਗਾ ਬਾਬੂ ਨੇ ਆਪਣੀ ਪ੍ਰੇਮਿਕਾ ਨੂੰ ਭੁਲਾ ਦਿੱਤਾ। ਮਨੋਜ ਲਈ ਇੱਧਰੋਂ-ਉੱਧਰੋਂ ਰਿਸ਼ਤੇ ਵੀ ਆਉਣੇ ਸ਼ੁਰੂ ਹੋ ਗਏ ਪਰ ਮਨੋਜ ਨਾਲ ਪਿਆਰ ਕਰਨ ਵਾਲੀ ਵੰਦਨਾ ਕਿਸੇ ਵੀ ਹਾਲਤ ਵਿਚ ਆਪਣੇ ਪਿਆਰ ਨੂੰ ਭੁੱਲਣਾ ਨਹੀਂ ਚਾਹੁੰਦੀ ਸੀ। ਵੰਦਨਾ ਕਿਸੇ ਵੀ ਕੀਮਤ ‘ਤੇ ਆਪਣੇ ਪਿਆਰ ਨੂੰ ਆਪਣਾ ਬਣਾਉਣ ਲਈ ਪੱਕੀ ਸੀ। ਵੱਖਰੀ ਜਾਤ, ਵੱਖਰਾ ਭਾਈਚਾਰਾ, ਪਰ ਪਿਆਰ ਦਾ ਰੰਗ ਇੱਕੋ ਸੀ। ਬਸ ਇਸ ਰੰਗ ਵਿਚ ਗੜਬੜ ਇਨਕਾਰ ਦੀ ਸੀ, ਪਰ ਪ੍ਰੇਮਿਕਾ ਦੀ ਜ਼ਿੱਦ ਦੇ ਸਾਹਮਣੇ ਇਨਕਾਰ ਦਾ ਇਹ ਰੰਗ ਬੇਅਸਰ ਰਿਹਾ। ਦਰੋਗਾ ਬਾਬੂ ਮਨੋਜ ਨੇ ਆਪਣੀ ਪ੍ਰੇਮਿਕਾ ਵੰਦਨਾ ਨੂੰ ਅਪਣਾ ਲਿਆ।
ਇਹ ਵੀ ਪੜ੍ਹੋ : ਸਿਰ ‘ਤੇ ਸਿਹਰਾ ਸਜਾ ਕੇ DC ਦਫਤਰ ਪਹੁੰਚਿਆ 72 ਸਾਲਾ ਬਜ਼ੁਰਗ, ਕਹਿੰਦਾ-“ਜਾਂ ਮੇਰਾ ਵਿਆਹ ਕਰਵਾਓ ਜਾਂ…”
ਪ੍ਰੇਮ-ਵਿਆਹ ਵਿਚਾਲੇ ਇਹ ਹਾਈਵੋਲਟੇਜ ਡਰਾਮੇ ਨੂੰ ਠੱਲ੍ਹ ਵੀ ਥਾਣੇ ‘ਚ ਹੀ ਪਈ। ਆਮਤੌਰ ‘ਤੇ ਵਿਆਹ ਘਰ ਦੇ ਬੈਂਕੁਏਟ ਹਾਲ ‘ਚ ਹੁੰਦੇ ਹਨ ਪਰ ਇੱਥੇ ਵਿਆਹ ਥਾਣੇ ‘ਚ ਹੋਇਆ। ਮਹਿਲਾ ਪੁਲਿਸ ਨੇ ਪ੍ਰੇਮਿਕਾ ਵੰਦਨਾ ਨੂੰ ਲਾੜੀ ਵਾਂਗ ਸਜਾਇਆ ਅਤੇ ਦੂਜੇ ਪਾਸੇ ਐਸਸੀ-ਐਸਟੀ ਥਾਣੇ ਦੀ ਪੁਲਿਸ ਨੇ ਪ੍ਰੇਮੀ ਨੂੰ ਲਾੜੇ ਲਾਂਗ ਸਜਾਇਆ ਅਤੇ ਦੋਵਾਂ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੂੰ ਸਾਕਸ਼ੀ ਮੰਨ ਕੇ ਅਸ਼ੀਰਵਾਦ ਲਿਆ ਤੇ ਇੱਕ ਹੋ ਗਏ।
ਕੁੜੀ ਆਪਣੇ ਪਿਆਰ ਨੂੰ ਪਾਉਣ ਲਈ ਮਿੰਨਤਾਂ ਕਰ ਰਹੀ ਸੀ, ਉਹ ਰੰਗ ਲਿਆਈ। ਥਾਣੇ ਤੋਂ ਲੈ ਕੇ ਐੱਸ.ਐੱਸ.ਪੀ. ਦੇ ਦਫਤਰ ਦੇ ਚੱਕਰ ਕੱਟਣ ਵਾਲੀ ਵੰਦਨਾ ਨੂੰ ਉਸ ਦਾ ਪਿਆਰ ਮਿਲ ਗਿਆ। ਵੰਦਨਾ ਦੇ ਪਿਆਰ ਅੱਗੇ ਨਾ ਸਿਰਫ ਦਰੋਗਾ ਬਾਬੂ ਝੁਕੇ, ਸਗੋਂ ਮੁੰਡੇ ਵਾਲਿਆਂ ਦੇ ਸਾਰੇ ਲੋਕਾਂ ਨੇ ਇਸ ਵਿਆਹ ਲਈ ਹਾਮੀ ਭਰੀ ਅਤੇ ਫਿਰ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝ ਗਏ।
ਵੀਡੀਓ ਲਈ ਕਲਿੱਕ ਕਰੋ -: