ਸੋਮਵਾਰ ਰਾਤ ਨੂੰ ਪਹਿਲੀ ਵਾਰ ਲੰਮੀ ਉਡਾਨ ਭਰ ਕੇ ਡਰੋਨ ਅਬਾਦੀ ਵਾਲੇ ਇਲਾਕੇ ਤੱਕ ਪਹੁੰਚਿਆ। ਸੈਕਟਰ ਗੁਰਦਾਸਪੁਰ ਅਧੀਨ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ‘ਤੇ ਤਾਇਨਾਤ 113 ਬਟਾਲੀਅਨ ਦੇ ਬੀ.ਐੱਸ.ਐੱਫ ਦੇ ਜਵਾਨਾਂ ਵੱਲੋਂ ਪਾਕਿਸਤਾਨੀ ਡਰੋਨਾਂ ‘ਤੇ ਪੰਜ ਵਾਰ ਗੋਲੀਬਾਰੀ ਕੀਤੀ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਮੌਕੇ ’ਤੇ ਪਹੁੰਚ ਕੇ ਇਲਾਕੇ ਦਾ ਮੁਆਇਨਾ ਕੀਤਾ ਅਤੇ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਸੋਮਵਾਰ ਰਾਤ ਨੂੰ 10.22 ਤੋਂ 3.00 ਵਜੇ ਤੱਕ ਬੀਓਪੀ ਦੇ ਅਬਾਦੀ ਵਾਲੇ ਇਲਾਕੇ ਵਿੱਚ ਪੰਜ ਵਾਰ ਦਾਖਲ ਹੋਇਆ। ਜਵਾਨਾਂ ਨੇ ਭਾਰਤੀ ਸਰਹੱਦ ਵਿੱਚ ਦਾਖਲ ਹੋਏ ਡਰੋਨ ‘ਤੇ 37 ਰਾਊਂਡ ਅਤੇ 12 ਹਲਕੇ ਐਮੀਟਿੰਗ ਬੰਬ ਸੁੱਟੇ। ਰੱਟਾ ਪਿੰਡ ਤੇ ਪੱਡਾ ਪਿੰਡ ਦੇ ਲੋਕਾਂ ਨੇ ਦੱਸਿਆ ਕਿ 10 ਕਿ.ਮੀ. ਭਾਰਤੀ ਸਰਹੱਦ ਤੱਕ ਉਡਾਨ ਭਰਨ ਤੋਂ ਬਾਅਦ ਉਸ ਦੀ ਆਵਾਜ਼ ਸੁਣੀ। ਇਸ ਘਟਨਾ ਦੀ ਖਬਰ ਮਿਲਣ ਤੋਂ ਬਾਅਦ ਡੀਆਈਜੀ ਪ੍ਰਭਾਕਰ ਜੋਸ਼ੀ, ਬੀ.ਐੱਸ.ਐੱਫ. ਦੇ ਜਵਾਨ ਅਤੇ ਪੰਜਾਬ ਪੁਲਿਸ ਪੂਰੇ ਇਲਾਕੇ ਵਿੱਚ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾ ਰਹੀ ਹੈ। ਜ਼ਿਕਰਯੋਗ ਹੈ ਕਿ ਚੌਂਕੀ ਖੋਖਰ ਬੋਓਪੀ ਆਬਾਦ ਦੇ ਸਾਹਮਣੇ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਐਸਐਫ ਸੈਕਟਰ ਗੁਰਦਾਸਪੁਰ ਦੀ 58 ਬਟਾਲੀਅਨ ਦੀ ਬੀਓਪੀ ਚੱਕਰੀ, 89 ਬਟਾਲੀਅਨ ਦੀ ਬੀਓਪੀ ਰੋਸਾ ਅਤੇ 73 ਬਟਾਲੀਅਨ ਦੇ ਬੀਓਪੀ ਚੰਡੀਗੜ੍ਹ ਅਤੇ ਬੀਓਪੀ ਸਹਾਰਨਪੁਰ ਤੋਂ ਇਲਾਵਾ ਬੀਐਸਐਫ ਸੈਕਟਰ ਗੁਰਦਾਸਪੁਰ ਦੇ ਖੇਤਰ ਵਿੱਚ 48 ਵਾਰ ਪਾਕਿਸਤਾਨੀ ਡਰੋਨ ਦੀ ਐਕਟੀਵਿਟੀ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਗੈਂਗਸਟਰ ਦੀਪਕ ਟੀਨੂੰ ਦੀ ਗਰਲਫ੍ਰੈਂਡ ਨੂੰ ਲੈ ਕੇ ਹੋਇਆ ਵੱਡਾ ਖੁਲਾਸਾ, ਪੁਲਿਸ ਵਾਲਿਆਂ ਦੇ ਵੀ ਉੱਡੇ ਹੋਸ਼
ਬੀਐਸਐਫ ਵੱਲੋਂ ਪਾਕਿਸਤਾਨੀ ਡਰੋਨ ਨੂੰ ਵੀ ਢੇਰ ਕੀਤਾ ਜਾਂਦਾ ਰਿਹਾ ਹੈ। ਹਾਲਾਂਕਿ ਅੱਜ ਪਹਿਲੀ ਵਾਰ ਡਰੋਨ ਨੇ ਇੰਨੀ ਲੰਬੀ ਉਡਾਣ ਭਰੀ ਹੈ। ਇਸ ਦੇ ਨਾਲ ਹੀ ਬੀਐਸਐਫ ਨੇ ਭਾਰਤੀ ਖੇਤਰ ਵਿੱਚ ਡਰੋਨ ਦੇ ਆਉਣ ਲਈ ਇੱਕ ਯੰਤਰ ਲਗਾਇਆ ਹੈ। ਇਸ ਦੇ ਨਾਲ ਹੀ ਡੀਆਈਜੀ ਨੇ ਸਰਹੱਦੀ ਪਿੰਡ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਸਹਿਯੋਗ ਮੰਗਿਆ।
ਵੀਡੀਓ ਲਈ ਕਲਿੱਕ ਕਰੋ -: