ਜਲੰਧਰ ਦੇ ਆਬਾਦਪੁਰਾ ਵਿਚ ਦਿਨ-ਦਿਹਾੜੇ ਮਹਿਲਾ ਦਾ ਕਤਲ ਹੋ ਗਿਆ। ਕਤਲ ਦਾ ਦੋਸ਼ ਮਹਿਲਾ ਦੇ ਹੀ ਪੁੱਤਰਾਂ ‘ਤੇ ਲੱਗਾ ਹੈ। ਮ੍ਰਿਤਕ ਮਹਿਲਾ ਦੀ ਪਛਾਣ ਰਮੇਸ਼ ਰਾਣੀ ਵਜੋਂ ਹੋਈ ਹੈ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਮਹਿਲਾ ਆਬਾਦਪੁਰਾ ਦੀ ਗਲੀ ਨੰਬਰ 4 ਵਿਚ ਆਪਣੇ 3 ਪੁੱਤਰਾਂ ਨਾਲ ਰਹਿੰਦੀ ਸੀ ਤੇ ਤਿੰਨੋਂ ਹੀ ਅਣਵਿਆਹੇ ਸਨ। ਮਹਿਲਾ ਦੇ ਪੁੱਤ ਅਕਸਰ ਆਪਣੀ ਮਾਂ ਨਾਲ ਬਹੁਤ ਬੇਰਹਿਮੀ ਨਾਲ ਮਾਰਕੁੱਟ ਕਰਦੇ ਸਨ। ਅੱਜ ਸਵੇਰੇ ਵੀ ਉਨ੍ਹਾਂ ਨੇ ਮਾਂ ਨਾਲ ਮਾਰਕੁੱਟ ਕੀਤੀ ਸੀ।
ਜਦੋਂ ਹਾਲਤ ਵਿਗੜ ਗਈ ਤਾਂ ਉਹ ਮਹਿਲਾ ਨੂੰ ਰਿਕਸ਼ੇ ‘ਤੇ ਬਿਠਾ ਕੇ ਨਜ਼ਦੀਕੀ ਹਸਪਤਾਲ ਲੈ ਗਏ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਰਮੇਸ਼ ਰਾਣੀ ਨਾਲ ਮਾਰਕੁੱਟ ਬਾਰੇ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਉਸ ਦੇ ਸਿਰ ਤੇ ਹੱਥ ‘ਤੇ ਸੱਟਾਂ ਲੱਗੀਆਂ ਹੋਈਆਂ ਸਨ।
ਇਹ ਵੀ ਪੜ੍ਹੋ : BJP ਨੇ ਮਨਜਿੰਦਰ ਸਿੰਘ ਸਿਰਸਾ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਪਾਰਟੀ ਦੇ ਕੌਮੀ ਸਕੱਤਰ ਵਜੋਂ ਕੀਤਾ ਨਿਯੁਕਤ
ਇਸ ਬਾਰੇ ਜਦੋਂ ਲੜਕੇ ਰਮੇਸ਼ ਤੋਂ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਸਵੇਰੇ ਮਾਂ ਪਾਣੀ ਲੈਣ ਗਈ ਸੀ ਤੇ ਆਉਂਦੇ ਹੋਏ ਪੌੜੀਆਂ ਤੋਂ ਡਿੱਗ ਗਈ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ-6 ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਜਾਂਚ ਵਿਚ ਜੁੱਟ ਗਈ ਹੈ। ਪੁਲਿਸ ਵੱਲੋਂ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: