ਅੰਮ੍ਰਿਤਸਰ ਦੇ ਦਿਹਾਤੀ ਇਲਾਕਿਆਂ ਵਿੱਚ ਨਸ਼ਾ ਖੁੱਲ੍ਹੇਆਮ ਵਿਕ ਰਿਹਾ ਹੈ। ਹਾਲਾਤ ਇਹ ਹਨ ਕਿ ਜਿਹੜਾ ਨਸ਼ਾ ਪਹਿਲਾਂ ਲੁਕ-ਛਿਪ ਕੇ ਵੇਚਿਆ ਜਾਂਦਾ ਸੀ, ਉਹ ਹੁਣ ਖੁੱਲ੍ਹੇਆਮ ਵਿਕ ਰਿਹਾ ਹੈ। ਨਸ਼ੇੜੀ ਹੁਣ ਸਮੱਗਲਰਾਂ ਅਤੇ ਸਪਲਾਇਰਾਂ ਦੇ ਘਰਾਂ ਦੇ ਬਾਹਰ ਨਸ਼ਾ ਲੈਣ ਲਈ ਪਹੁੰਚ ਜਾਂਦੇ ਹਨ। ਹੁਣ ਸਥਾਨਕ ਲੋਕਾਂ ਨੇ ਵਿਕ ਰਹੇ ਨਸ਼ਿਆਂ ਦੀ ਵੀਡੀਓ ਜਨਤਕ ਕਰਕੇ ਪੰਜਾਬ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਹੈ।
ਮਾਮਲਾ ਅੰਮ੍ਰਿਤਸਰ ਬਾਈਪਾਸ ‘ਤੇ ਸਥਿਤ ਪਿੰਡ ਪੰਡੋਰੀ ਵੜੈਚ ਦਾ ਹੈ। ਵੀਡੀਓ ਮੁਤਾਬਕ ਪਿੰਡ ਦੇ ਹੀ ਇੱਕ ਘਰ ਦੇ ਬਾਹਰ ਸਵੇਰ ਤੋਂ ਸ਼ਾਮ ਤੱਕ ਨਸ਼ਾ ਵਿਕਦਾ ਹੈ। ਇੱਥੇ 13 ਸਾਲ ਤੱਕ ਦੇ ਬੱਚੇ ਨਸ਼ੇ ਖਰੀਦਣ ਲਈ ਪਹੁੰਚਦੇ ਹਨ। ਸਥਾਨਕ ਪਿੰਡ ਹੀ ਨਹੀਂ ਬਾਹਰੋਂ ਵੀ ਲੋਕ ਨਸ਼ਾ ਲੈਣ ਆਉਂਦੇ ਹਨ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਪੁਲਿਸ ਨੂੰ ਇਸ ਨਸ਼ੇ ਦੀ ਸ਼ਰੇਆਮ ਵਿਕਰੀ ਹੋਣ ਦਾ ਪਤਾ ਹੈ ਪਰ ਫਿਰ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਇਹ ਵੀ ਪੜ੍ਹੋ : ਭਾਰਤ ‘ਚ ਵਰਲਡ ਕੱਪ ਖੇਡੇਗਾ ਪਾਕਿਸਤਾਨ! PCB ਨੇ ਸਰਕਾਰ ਨੂੰ ਲਿਖੀ ਚਿੱਠੀ
ਵੀਡੀਓ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਨਸ਼ਾ ਵੇਚਣ ਦਾ ਇਹ ਧੰਦਾ ਬੰਦ ਦਰਵਾਜ਼ਿਆਂ ਪਿੱਛੇ ਚੱਲ ਰਿਹਾ ਹੈ। ਪੈਸੇ ਪਹਿਲਾਂ ਬੰਦ ਦਰਵਾਜ਼ਿਆਂ ਤੋਂ ਅੰਦਰ ਦਿੱਤੇ ਜਾਂਦੇ ਹਨ। ਕੁਝ ਸਮਾਂ ਉ਼ਡੀਕ ਕਰਨ ਤੋਂ ਬਾਅਦ ਪੁੜੀ ਪੈਸੇ ਦੇਣ ਵਾਲੇ ਨੂੰ ਫੜਾ ਦਿੱਤੀ ਜਾਂਦੀ ਹੈ। ਵੀਡੀਓ ‘ਚ ਵੀ ਇਕ ਨੌਜਵਾਨ ਪੂੜੀ ਲੈ ਕੇ ਜਾਂਦਾ ਦਿਖਾਈ ਦਿੰਦਾ ਹੈ ਅਤੇ ਤਿੰਨ ਉਥੇ ਉਡੀਕ ਕਰਦੇ ਨਜ਼ਰ ਆ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: