ਬੀਜੇਪੀ ਨੇਤਾ ਸੋਨਾਲੀ ਫੋਗਾਟ ਦੀ ਕਥਿਤ ਹੱਤਿਆ ਦੇ ਮਾਮਲੇ ‘ਚ ਗ੍ਰਿਫਤਾਰ ਦੋਸ਼ੀਆਂ ਤੋਂ ਪੁੱਛਗਿੱਛ ਵਿੱਚ ਵੱਡੇ ਖੁਲਾਸੇ ਹੋਏ ਹਨ। ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਦੀ ਪੁੱਛਗਿੱਛ ਵਿੱਚ ਮੁਲਜ਼ਮ ਨੇ ਮੰਨਿਆ ਕਿ ਸੋਨਾਲੀ ਨੂੰ ਡਰੱਗਸ ਦਿੱਤੀ ਗਈ ਸੀ।
ਐਮਡੀਐਮਏ ਨਾਂ ਦੀ ਨਸ਼ੀਲੀ ਦਵਾਈ ਹੋਟਲ ਦੇ ਸਟਾਫ ਤੋਂ ਮੰਗਵਾਈ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਸੋਨਾਲੀ ਦੀ ਮੌਤ MDMA ਦੀ ਓਵਰਡੋਜ਼ ਕਾਰਨ ਹੋਈ ਹੈ। ਸਾਬਕਾ ਟਿਕਟੌਕ ਸਟਾਰ ਅਤੇ ਰਿਐਲਿਟੀ ਸ਼ੋਅ ‘ਬਿੱਗ ਬੌਸ’ ਦੀ ਮੁਕਾਬਲੇਬਾਜ਼ ਫੋਗਾਟ ਦੀ 23 ਅਗਸਤ ਨੂੰ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ ਸੀ। ਉਹ ਇਸ ਤੋਂ ਇਕ ਦਿਨ ਪਹਿਲਾਂ ਗੋਆ ਪਹੁੰਚੀ ਸੀ।
ਸੂਤਰਾਂ ਮੁਤਾਬਕ ਐਨਸੀਬੀ ਦੀ ਟੀਮ ਨੇ ਪਹਿਲਾਂ ਮੁਲਜ਼ਮਾਂ ਤੋਂ ਆਹਮੋ-ਸਾਹਮਣੇ ਅਤੇ ਫਿਰ ਵੱਖਰੇ ਤੌਰ ’ਤੇ ਪੁੱਛਗਿੱਛ ਕੀਤੀ। ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਹੋਟਲ ਸਟਾਫ ਤੋਂ 2 ਮਿਲੀਗ੍ਰਾਮ MDMA ਦੀ ਡੋਜ਼ ਮੰਗਵਾਈ। ਇਸ ਤੋਂ ਬਾਅਦ ਉਹ ਸਾਰੇ ਪਾਰਟੀ ਵਿੱਚ ਚਲੇ ਗਏ। ਪਾਰਟੀ ਦੌਰਾਨ ਹੀ ਸੋਨਾਲੀ ਬੇਹੋਸ਼ ਹੋ ਗਈ। ਫਿਰ ਉਸ ਨੂੰ ਹੋਟਲ ਲਿਆਂਦਾ ਗਿਆ। ਇਸ ਤੋਂ ਬਾਅਦ ਹਸਪਤਾਲ ਪਹੁੰਚਦੇ ਹੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ : ਲੁਧਿਆਣਾ : 7 ਬੱਚਿਆਂ ਦੇ ਪਿਓ ਕਬਾੜੀਏ ਦਾ ਬੇਰਹਿਮੀ ਨਾਲ ਕਤਲ, ਮੂੰਹ ਬੰਨ੍ਹ ਕੇ ਇੱਟਾਂ ਨਾਲ ਕੁਚਲਿਆ
ਹੋਟਲ ਮਾਲਕ ਮੁਤਾਬਕ ਇਸ ਇਲਾਕੇ ਵਿੱਚ ਐਮਡੀਐਮਏ ਆਸਾਨੀ ਨਾਲ ਮਿਲ ਜਾਂਦੀ ਹੈ। ਨਾਲ ਹੀ ਉਸ ਨੇ ਕਿਹਾ ਕਿ ਉਹ ਇਸ ਦਾ ਸਟਾਕ ਆਪਣੇ ਸਟਾਫ਼ ਲਈ ਵੀ ਰੱਖਦਾ ਹੈ। ਮੁਲਜ਼ਮ ਸੁਧੀਰ ਨੇ ਐੱਨ.ਸੀ.ਬੀ. ਨੂੰ ਦੱਸਿਆ ਕਿ ਉਸ ਨੇ ਸੋਨਾਲੀ ਨੂੰ ਨਸ਼ੇ ਦੀ ਓਵਰਡੋਜ਼ ਨਹੀਂ ਦਿੱਤੀ ਸੀ। ਉਸ ਮੁਤਾਬਕ ਸੋਨਾਲੀ ਨੇ ਇਹ ਨਸ਼ੇ ਪਹਿਲਾਂ ਵੀ ਲਏ ਸਨ। ਐਨਸੀਬੀ ਮੁਤਾਬਕ ਇਸ ਮਾਮਲੇ ਵਿੱਚ ਹੋਰ ਗ੍ਰਿਫ਼ਤਾਰੀਆਂ ਹੋਣਗੀਆਂ। ਇਸ ਦੇ ਨਾਲ ਹੀ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਇਸ ਦੌਰਾਨ ਤੁਹਾਨੂੰ ਦੱਸ ਦੇਈਏ ਕਿ ਸੋਨਾਲੀ ਫੋਗਾਟ ਦੀ ਮੌਤ ਦੇ ਮਾਮਲੇ ਵਿੱਚ ਹਰਿਆਣਾ ਸਰਕਾਰ ਸੀਬੀਆਈ ਜਾਂਚ ਕਰਵਾਉਣ ਲਈ ਤਿਆਰ ਹੈ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਹਰਿਆਣਾ ਸਰਕਾਰ ਨੇ ਸੋਨਾਲੀ ਫੋਗਾਟ ਦੀ ਮੌਤ ਦੀ ਸੀਬੀਆਈ ਜਾਂਚ ਲਈ ਗੋਆ ਦੇ ਮੁੱਖ ਮੰਤਰੀ ਅਤੇ ਸਰਕਾਰ ਨੂੰ ਪੱਤਰ ਲਿਖਿਆ ਹੈ। ਵਿਜ ਨੇ ਕਿਹਾ ਕਿ ਇਸ ਮਾਮਲੇ ਵਿੱਚ ਜੋ ਵੀ ਸ਼ਾਮਲ ਹੈ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: